ਬਟਾਲਾ (ਗੁਰਪ੍ਰੀਤ): ਬਟਾਲਾ ਦੇ ਪੁਲਸ ਲਾਈਨ ਰੋਡ 'ਤੇ ਫਾਟਕ ਨੇੜੇ ਇਕ ਪਲਾਟ ਵਿਚੋਂ 39 ਸਾਲਾ ਨੌਜਵਾਨ ਦੀ ਲਾਸ਼ ਭੇਦਭਰੀ ਹਾਲਾਤ 'ਚ ਬਰਾਮਦ ਹੋਈ ਹੈ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸੰਜੀਵ ਕੁਮਾਰ ਦੀ ਅਗਵਾਈ ਹੇਠ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ-   ਪੰਜਾਬ 'ਚ ਫੜੇ ਗਏ ਹਾਈਟੈਕ ਹਥਿਆਰ, DGP ਨੇ ਕੀਤਾ ਖੁਲਾਸਾ
ਮ੍ਰਿਤਕ ਦੀ ਪਛਾਣ ਵਰਿੰਦਰਪਾਲ ਸਿੰਘ ਵਾਸੀ ਪ੍ਰੇਮ ਨਗਰ, ਬਟਾਲਾ ਵਜੋਂ ਹੋਈ ਹੈ। ਉਸਦੀ ਪਤਨੀ ਮਮਤਾ ਨੇ ਦੱਸਿਆ ਕਿ ਉਸਦਾ ਪਤੀ ਕੱਲ੍ਹ ਘਰੋਂ ਨਿਕਲਿਆ ਸੀ, ਜਿਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ। ਘਰ ਵਿੱਚ ਬੱਚੇ ਦਾ ਜਨਮਦਿਨ ਸੀ, ਜਿਸ ਲਈ ਤਿਆਰੀਆਂ ਚੱਲ ਰਹੀਆਂ ਸਨ ਤੇ ਰਿਸ਼ਤੇਦਾਰ ਵੀ ਆਏ ਹੋਏ ਸਨ। ਰਾਤ ਬੀਤ ਜਾਣ ਉੱਪਰੰਤ ਵੀ ਜਦ ਪਤੀ ਵਾਪਸ ਨਾ ਆਇਆ ਤਾਂ ਚਿੰਤਾ ਵਧ ਗਈ। ਅੱਜ ਉਨ੍ਹਾਂ ਨੂੰ ਪਤਾ ਲੱਗਾ ਕਿ ਉਸਦੇ ਪਤੀ ਦੀ ਲਾਸ਼ ਇਕ ਪਲਾਟ ਵਿੱਚ ਪਈ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਨਵੰਬਰ ਦੀ ਮਹੀਨੇ ਸ਼ੁਰੂਆਤ 'ਚ ਹੀ...
ਮਮਤਾ ਨੇ ਸ਼ੱਕ ਜਤਾਇਆ ਹੈ ਕਿ ਉਸਦੇ ਪਤੀ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਪਿੱਛੇ ਦੋ ਬੱਚੇ ਛੱਡ ਗਿਆ ਹੈ ਜਿਸ 'ਚੋਂ ਇਕ18 ਸਾਲ ਦੀ ਬੇਟੀ ਤੇ 10 ਸਾਲ ਦਾ ਬੇਟਾ ਹੈ। ਡੀਐਸਪੀ ਸਿਟੀ ਬਟਾਲਾ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਮੌਕੇ 'ਤੇ ਪਹੁੰਚੇ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਫੋਰੇਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਣਾਂ ਬਾਰੇ ਕੁਝ ਕਿਹਾ ਜਾ ਸਕੇਗਾ।
ਇਹ ਵੀ ਪੜ੍ਹੋ-  ਪੰਜਾਬ 'ਚ 31 ਅਕਤੂਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਸੁਨਿਆਰੇ ਦੀ ਦੁਕਾਨ 'ਤੇ ਹੋਈ ਡਕੈਤੀ ਮਾਮਲੇ 'ਚ ਨਵਾਂ ਮੋੜ! ਮੁਲਜ਼ਮਾਂ ਦੀ ਹੋਈ ਪਛਾਣ
NEXT STORY