ਜਲੰਧਰ (ਗੁਲਸ਼ਨ)- ਉੱਤਰ ਭਾਰਤ ਵਿਚ ਕੋਹਰੇ ਦਾ ਕਹਿਰ ਲਗਾਤਰਾ ਜਾਰੀ ਹੈ। ਕੋਹਰੇ ਕਾਰਨ ਵਿਜ਼ੀਬਿਲਿਟੀ ਕਾਫ਼ੀ ਘੱਟ ਹੋ ਗਈ ਹੈ, ਜਿਸ ਦਾ ਅਸਰ ਆਮ ਜਨਜੀਵਨ ਦੇ ਨਾਲ-ਨਾਲ ਰੇਲਵੇ ਆਵਾਜਾਈ ’ਤੇ ਵੀ ਪੈ ਰਿਹਾ ਹੈ। ਕੋਹਰੇ ਕਾਰਨ ਟਰੇਨਾਂ ਦੀ ਗਤੀ ਵਿਚ ਕਾਫ਼ੀ ਕਮੀ ਆਈ ਹੈ। ਲੰਮੀ ਦੂਰੀ ਦੀਆਂ ਜ਼ਿਆਦਾਤਰ ਟਰੇਨਾਂ 5 ਤੋਂ 10 ਘੰਟਿਆਂ ਦੀ ਦੇਰੀ ਨਾਲ ਚਲ ਰਹੀਆਂ ਹਨ। ਮੰਗਲਵਾਰ ਨੂੰ ਨਵੀਂ ਦਿੱਲੀ ਤੋਂ ਆਉਣ ਵਾਲੀ ਸਵਰਨ ਸ਼ਤਾਬਦੀ ਐਕਸਪ੍ਰੈੱਸ, ਹਵੜਾ ਮੇਲ, ਕਟਿਹਾਰ ਐਕਸਪ੍ਰੈੱਸ, ਗਰੀਬ ਰੱਥ ਐਕਸਪ੍ਰੈੱਸ ਸਮੇਤ ਕਈ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਘੰਟਿਆਂ ਦੀ ਦੇਰੀ ਨਾਲ ਜਲੰਧਰ ਰੇਲਵੇ ਸਟੇਸ਼ਨ ’ਤੇ ਪਹੁੰਚੀਆਂ। ਟਰੇਨਾਂ ਦੇ ਦੇਰੀ ਨਾਲ ਆਉਣ ਕਾਰਨ ਯਾਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਦਾ ਜਸ਼ਨ ਮਨਾ ਕੇ ਚਾਈਂ-ਚਾਈਂ ਕਾਲਜ ਜਾ ਰਹੇ ਸਨ ਵਿਦਿਆਰਥੀ, ਵਾਪਰੀ ਅਣਹੋਣੀ ਨੇ 4 ਘਰਾਂ 'ਚ ਪੁਆਏ ਵੈਣ
ਸਿਟੀ ਰੇਲਵੇ ਸਟੇਸ਼ਨ ’ਤੇ ਦੇਰੀ ਨਾਲ ਪਹੁੰਚੀਆਂ ਟਰੇਨਾਂ
ਟਰੇਨ ਸੰਖਿਆ |
ਟਰੇਨ ਦਾ ਨਾਂ |
ਕਿੰਨੀ ਲੇਟ |
13005 |
ਹਾਵੜਾ ਮੇਲ |
5 ਘੰਟੇ |
12029 |
ਸਵਰਨ ਸ਼ਤਾਬਦੀ ਐਕਸਪ੍ਰੈੱਸ |
1.15 ਘੰਟੇ |
12497 |
ਸ਼ਾਨ-ਏ-ਪੰਜਾਬ ਐਕਸਪ੍ਰੈੱਸ |
2.15 ਘੰਟੇ |
15707 |
ਕਟਿਹਾਰ ਐਕਸਪ੍ਰੈੱਸ |
6 ਘੰਟੇ |
11057 |
ਦਾਦਰ ਐਕਸਪ੍ਰੈੱਸ |
2.40 ਘੰਟੇ |
19223 |
ਅਹਿਮਦਾਬਾਦ ਜੰਮੂ ਤਵੀ |
6.15 ਘੰਟੇ |
12203 |
ਗਰੀਬ ਰੱਥ ਐਕਸਪ੍ਰੈੱਸ |
8.30 ਘੰਟੇ |
22423 |
ਗੋਰਖਪੁਰਾ-ਅੰਮ੍ਰਿਤਸਰ |
17 ਘੰਟੇ |
12053 |
ਜਨ ਸ਼ਤਾਬਦੀ ਐਕਸਪ੍ਰੈੱਸ |
2 ਘੰਟੇ |
22446 |
ਅੰਮ੍ਰਿਤਸਰ-ਕਾਹਨਪੁਰ ਸੈਂਟਰਲ |
8.30 ਘੰਟੇ |
12715 |
ਸੱਚਖੰਡ ਐਕਸਪ੍ਰੈੱਸ |
3 ਘੰਟੇ |
22429 |
ਦਿੱਲੀ-ਪਠਾਨਕੋਟ ਐਕਸਪ੍ਰੈੱਸ |
1.30 ਘੰਟਾ |
ਇਹ ਵੀ ਪੜ੍ਹੋ : ਜਲੰਧਰ ਦੇ PPR ਮਾਲ 'ਚ ਨਵੇਂ ਸਾਲ ਦੇ 'ਜਸ਼ਨ' ਨੇ ਲਿਆ ਖ਼ੂਨੀ ਰੂਪ, ਪੁਲਸ ਵੇਖਦੀ ਰਹੀ ਤਮਾਸ਼ਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਹੱਡ ਚੀਰਵੀਂ ਠੰਡ ਨਾਲ ਕੰਬ ਰਿਹਾ ਪੂਰਾ ਪੰਜਾਬ, ਮੌਸਮ ਵਿਭਾਗ ਨੇ ਫਿਰ ਜਾਰੀ ਕਰ ਦਿੱਤਾ ਅਲਰਟ
NEXT STORY