ਜਲੰਧਰ- ਥਾਣਾ ਰਾਮਾਮੰਡੀ ਦੀ ਪੁਲਸ ਨੇ ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਕਰਨ ਵਾਲੇ 40 ਸਾਲ ਦੇ ਟਿਊਸ਼ਨ ਅਧਿਅਪਕ ਰਵਿੰਦਰ ਕਸ਼ਯਪ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤਾ ਕਰੀਬ ਤਿੰਨ ਮਹੀਨਿਆਂ ਦੀ ਗਰਭਵਤੀ ਹੈ। ਪੁਲਸ ਪੀੜਤਾ ਦੀ ਮੈਡੀਕਲ ਜਾਂਚ ਕਰਵਾ ਰਹੀ ਹੈ। ਰਵਿੰਦਰ ਰੇਲ ਵਿਭਾਗ ਵਿਚ ਗੇਟਮੈਨ ਹੈ ਅਤੇ ਬੀ. ਐੱਸ. ਸੀ. ਪਾਸ ਹੈ। ਰਾਮਾਮੰਡੀ ਸਥਿਤ ਰੇਲਵੇ ਕਾਲੋਨੀ-2 ਵਿਚ ਰਹਿਣ ਵਾਲੇ ਰਵਿੰਦਰ ਨੇ ਆਪਣਾ ਜੁਰਮ ਸਵੀਕਾਰ ਕੀਤਾ ਹੈ। ਥਾਣਾ ਰਾਮਾਮੰਡੀ ਵਿਚ ਦੋਸ਼ੀ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ-376 ਅਤੇ ਪਾਕਸੋ ਐਕਟ ਦੀ ਧਾਰਾ-6 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਵਿਆਹੁਤਾ ਹੈ ਪਰ ਉਸ ਦੀ ਫੈਮਿਲੀ ਯੂ. ਪੀ. ਵਿਚ ਦੱਸੀ ਗਈ ਹੈ।
ਇਹ ਵੀ ਪੜ੍ਹੋ- ਖ਼ਾਲਸਾ ਏਡ ਦੇ ਦਫ਼ਤਰ 'ਤੇ ਛਾਪੇਮਾਰੀ ਨੂੰ ਰਾਜਾ ਵੜਿੰਗ ਨੇ ਦੱਸਿਆ ਮੰਦਭਾਗੀ, ਗ੍ਰਹਿ ਮੰਤਰੀ ਨੂੰ ਕੀਤੀ ਇਹ ਅਪੀਲ
ਪਰਿਵਾਰ ਜਾਣਦਾ ਸੀ, ਇਸ ਲਈ ਬੱਚੀ ਨੂੰ ਅਧਿਆਪਕ ਕੋਲ ਭੇਜਿਆ ਸੀ
ਪੁਲਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਰਵਿੰਦਰ ਰੇਲਵੇ ਕਾਲੋਨੀ-2 ਵਿਚ ਘਰ ਵਿਚ ਕਰੀਬ 17 ਸਾਲ ਦੀ ਵਿਦਿਆਰਥਣ ਨੂੰ ਪੜ੍ਹਾਉਂਦਾ ਸੀ। ਪੀੜਤਾ ਨੇ ਪਰਿਵਾਰ ਨੂੰ ਦੱਸਿਆ ਕਿ ਅੰਕਲ ਨੇ ਉਸ ਨਾਲ ਡਰਾ-ਧਮਕਾ ਕੇ ਗਲਤ ਕੰਮ ਕੀਤਾ ਹੈ। ਪਰਿਵਾਰ ਨੂੰ ਮੰਗਲਵਾਰ ਨੂੰ ਉਸ ਸਮੇਂ ਪਤਾ ਲੱਗਾ ਹੈ ਕਿ ਜਦੋਂ ਪੀੜਤਾ ਦੀ ਸਿਹਤ ਖ਼ਰਾਬ ਹੋਈ ਸੀ। ਪਰਿਵਾਰ ਨੂੰ ਜਿਵੇਂ ਹੀ ਪਤਾ ਲੱਗਾ ਕਿ ਉਨ੍ਹਾਂ ਦੀ ਬੱਚੀ ਨਾਲ ਗਲਤ ਹੋਇਆ ਹੈ ਅਤੇ ਉਹ ਗਰਭਵਤੀ ਹੈ ਤਾਂ ਉਨ੍ਹਾਂ ਨੇ ਪੁਲਸ ਵਿਚ ਸ਼ਿਕਾਇਤ ਕਰ ਦਿੱਤੀ।
ਇਹ ਵੀ ਪੜ੍ਹੋ- ਨੂਰਮਹਿਲ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ, ਨਵਜੰਮੀ ਬੱਚੀ ਖੇਤਾਂ ’ਚੋਂ ਮਿਲੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੀਜੀਆਈ ਚੰਡੀਗੜ੍ਹ 'ਚ ਸ਼ੁਰੂ ਹੋਵੇਗਾ ਲਿਵਰ ਟਰਾਂਸਪਲਾਂਟ, 30-35 ਲੱਖ ਨਹੀਂ ਸਗੋਂ ਖ਼ਰਚ ਆਉਣਗੇ ਸਿਰਫ਼ ਐਨੇ ਰੁਪਏ
NEXT STORY