ਚੰਡੀਗੜ੍ਹ- ਅੱਜ ਦੇਸ਼ ਭਰ 'ਚ ਅੰਗਦਾਨ ਦਿਵਸ ਮਨਾਇਆ ਜਾ ਰਿਹਾ ਹੈ। ਕਿਡਨੀ ਦੇ ਟਰਾਂਸਪਲਾਂਟ ਦੇ ਮਾਮਲੇ 'ਚ ਦੇਸ਼ 'ਚ ਪਹਿਲੇ ਨੰਬਰ 'ਤੇ ਪੀਜੀਆਈ ਨੇ ਹੁਣ ਲਿਵਰ ਟਰਾਂਸਪਲਾਂਟ 'ਚ ਵੀ ਨਵਾਂ ਪੈਮਾਨਾ ਸਥਾਪਿਤ ਕਰਨਾ ਹੈ। ਇਹ ਲਾਈਵ ਡੋਨਰ ਟਰਾਂਸਪਲਾਂਟ ਨਾਲ ਮੁਕੰਮਲ ਹੈ। ਇਸ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਪੀਜੀਆਈ ਨਿਰਦੇਸ਼ਕ ਵਿਵੇਕ ਲਾਲ ਅਨੁਸਾਰ 15 ਅਗਸਤ ਤੋਂ ਪਹਿਲਾਂ ਲਾਈਵ ਡੋਨਰ ਲਿਵਰ ਟਰਾਂਸਪਲਾਂਟ ਕਰ ਦਿੱਤਾ ਜਾਵੇਗਾ। ਜਾਣਕਾਰੀ ਅਨੁਸਾਰ ਪ੍ਰਾਈਵੇਟ ਸੈਕਟਰ 'ਚ ਲਾਇਵ ਲਿਵਰ ਟਰਾਂਸਪਲਾਂਟ ਦੀ ਕੀਮਤ 30-35 ਲੱਖ ਰੁਪਏ ਦਾ ਹੁੰਦਾ ਹੈ, ਪੀਜੀਆਈ 'ਚ ਸਿਰਫ਼ 8-10 ਲੱਖ ਰੁਪਏ 'ਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ- UK 'ਚ ਸੰਸਦ ਮੈਂਬਰ ਤਨਮਨਜੀਤ ਢੇਸੀ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਰੋਕਿਆ, ਜਾਣੋ ਪੂਰਾ ਮਾਮਲਾ
ਲਿਵਰ ਕੈਂਸਰ ਦੀ ਆਖਰੀ ਸਟੇਜ ਦੇ ਮਰੀਜ਼ਾਂ ਨੂੰ ਡੋਨਰ ਨਾ ਮਿਲਣ 'ਤੇ ਲੰਮੇ ਸਮੇਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਕਈ ਵਾਰ ਇੰਤਜ਼ਾਰ ਕਰਨ ਕਾਰਨ ਮਰੀਜ਼ਾਂ ਦੀ ਮੌਤ ਵੀ ਹੋ ਜਾਂਦੀ ਹੈ। ਹੁਣ ਇਹ ਇੰਤਜ਼ਾਰ ਖ਼ਤਮ ਜਾਵੇਗਾ। ਪੀਜੀਆਈ ਦੇ ਗੈਸਟ੍ਰੋਐਂਟਰੌਲੋਜੀ ਵਿਭਾਗ ਸਰਜਰੀ ਦੇ ਪ੍ਰੋ. ਡੀ.ਕੇ. ਯਾਦਵ ਨੇ ਦੱਸਿਆ ਕਿ ਅਸੀਂ ਇਕ ਜੋੜੇ ਦਾ ਟਰਾਂਸਪਲਾਂਟ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕਿਡਨੀ ਦੇ ਮੁਕਾਬਲੇ ਲਿਵਰ ਟਰਾਂਸਪਲਾਂਟ ਥੋੜਾ ਮੁਸ਼ਕਿਲ ਹੈ। ਇਸ 'ਚ ਡੋਨਰ ਦੇ ਲਿਵਰ ਦਾ ਕੁਝ ਹਿੱਸਾ ਕੱਢ ਕੇ ਮਰੀਜ਼ ਦਾ ਟਰਾਂਸਪਲਾਂਟ ਕੀਤਾ ਜਾਂਦਾ ਹੈ ਅਤੇ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ। ਲਗਭਗ 12 ਘੰਟੇ ਸਰਜਰੀ ਚਲਦੀ ਹੈ।
ਇਹ ਵੀ ਪੜ੍ਹੋ- 20 ਸਾਲ ਦੀ ਕੁੜੀ ਨੂੰ ਵਰਗਲਾ ਕੇ ਲੈ ਗਿਆ 60 ਸਾਲਾ ਬਜ਼ੁਰਗ
ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਨਰਸਾਂ ਨੂੰ ਮਿਲਾ ਕੇ 21 ਮੈਂਬਰ ਟਰਾਂਸਪਲਾਂਟ ਟੀਮ ਦਾ ਹਿੱਸਾ ਹੁੰਦੇ ਹਨ। ਟਰਾਂਸਪਲਾਂਟ ਸਫ਼ਲ ਰੱਖਣ ਲਈ ਮਰੀਜ਼ ਦਵਾਈ ਦੇ ਸਹਾਰੇ ਲੰਮੇ ਸਮੇਂ ਤੱਕ ਜਿਉਂਦੇ ਹਨ। ਜੇਕਰ ਲਿਵਰ ਠੀਕ ਤਰ੍ਹਾਂ ਟਰਾਂਸਪਲਾਂਟ ਹੋ ਗਿਆ ਤਾਂ ਤੇਜ਼ੀ ਨਾਲ ਰੋਜ਼ਨਰੇਟ ਹੁੰਦਾ ਹੈ। ਹੁਣ ਪਤੀ-ਪਤਨੀ , ਭਰਾ-ਭੈਣ, ਮਾਤਾ-ਪਿਤਾ ਜਾਂ ਰਿਸ਼ਤੇਦਾਰਾਂ ਦਾ ਲਿਵਰ ਡੋਨੇਟ ਕਰ ਸਕਦੇ ਹੋ।
ਇਹ ਵੀ ਪੜ੍ਹੋ- ਸੇਵਾਮੁਕਤ ਸਬ-ਇੰਸਪੈਕਟਰ ਦੇ ਘਰ ਵਿਛੇ ਸੱਥਰ, ਪਤਨੀ ਨੂੰ ਇਸ ਹਾਲ 'ਚ ਵੇਖ ਰਹਿ ਗਿਆ ਹੱਕਾ-ਬੱਕਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਰਾਓਂ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ : ਇੰਨੀ ਬੇਰਹਿਮੀ ਨਾਲ ਵੱਢੀ ਕੁੜੀ ਕਿ ਕੰਬ ਗਿਆ ਪੂਰਾ ਪਿੰਡ (ਵੀਡੀਓ)
NEXT STORY