ਲਾਲੜੂ (ਅਸ਼ਵਨੀ) : ਕਲਯੁਗੀ ਮਾਮੇ ਵਲੋਂ ਭਾਣਜੇ ਨੂੰ ਮੌਤ ਦੇ ਘਾਟ ਉਤਾਰਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਨੇ ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਸਥਿਤ ਸਰਸੀਨੀ ਨੇੜੇ ਢਾਬੇ ਕੋਲ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ’ਚ ਮ੍ਰਿਤਕ ਦੇ ਦੋਸਤ ਵੀ ਸ਼ਾਮਲ ਹਨ। ਸੂਤਰਾਂ ਅਨੁਸਾਰ ਨਾਜਾਇਜ਼ ਸਬੰਧਾਂ ਕਾਰਨ 22 ਸਾਲਾ ਨੌਜਵਾਨ ਦਾ ਇੱਟਾਂ ਮਾਰ ਕੇ ਕਤਲ ਕੀਤਾ ਗਿਆ ਹੈ। ਉਸ ਦੀ ਪਛਾਣ ਬਿੱਟੂ ਪੁੱਤਰ ਰਣਧੀਰ ਸਿੰਘ ਵਾਸੀ ਮਸੂਦਪੁਰ, ਹਾਂਸੀ (ਹਿਸਾਰ) ਵਜੋਂ ਹੋਈ ਹੈ। ਮਾਮੇ ਨੂੰ ਸ਼ੱਕ ਸੀ ਕਿ ਭਾਣਜੇ ਦੇ ਉਸ ਦੀ ਨੂੰਹ ਨਾਲ ਨਾਜਾਇਜ਼ ਸਬੰਧ ਹਨ। ਇਸ ਲਈ ਮੁਲਜ਼ਮ ਉਸ ਨੂੰ ਚੰਡੀਗੜ੍ਹ ਦੀ ਸੈਰ ਕਰਨ ਦੇ ਬਹਾਨੇ ਕਾਰ ’ਚ ਬਿਠਾ ਲਿਆ ਅਤੇ ਰਸਤੇ ’ਚ ਹੀ ਮਾਰ ਦਿੱਤਾ। ਇੰਨਾ ਹੀ ਨਹੀਂ, ਮੁਲਜ਼ਮ ਕਤਲ ਕਰਨ ਤੋਂ ਬਾਅਦ ਲਾਸ਼ ਅੰਬਾਲਾ ਦੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਕੇ ਫ਼ਰਾਰ ਹੋ ਗਏ। ਹਰਕਤ ’ਚ ਆਈ ਪੁਲਸ ਨੇ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਸਹੁੰ ਚੁੱਕਣ ਲਈ ਅੰਮ੍ਰਿਤਪਾਲ ਨੂੰ ਮਿਲਿਆ ਇਹ ਸਮਾਂ, ਜਾਣੋ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ ਜਾਂ ਨਹੀਂ
ਜਾਣਕਾਰੀ ਅਨੁਸਾਰ 2 ਜੂਨ ਨੂੰ ਬਿੱਟੂ ਹਿਸਾਰ ਤੋਂ ਦੋਸਤ ਸੁਨੀਲ ਉਰਫ਼ ਸੋਨੂੰ, ਨਵੀਨ ਉਰਫ਼ ਛਬਾਲੀ ਤੇ ਨਵੀਨ ਉਰਫ਼ ਮਨੀਆ ਨਾਲ ਮਾਮੇ ਸੁਭਾਸ਼ ਕੋਲ ਆਇਆ ਸੀ। ਅਗਲੇ ਦਿਨ ਸੁਭਾਸ਼ ਉਸ ਨੂੰ ਦੋਸਤਾਂ ਨਾਲ ਚੰਡੀਗੜ੍ਹ ਘੁੰਮਾਉਣ ਬਹਾਨੇ ਲੈ ਗਿਆ। ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਸਥਿਤ ਸਰਸੀਨੀ ਨੇੜੇ ਚੰਡੀਗੜ੍ਹ ਢਾਬੇ ’ਤੇ ਸਾਰੇ ਜਣੇ ਬੈਠ ਗਏ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਬਿੱਟੂ ਨਾਲ ਸੁਭਾਸ਼ ਦੀ ਬਹਿਸ ਹੋ ਗਈ, ਜੋ ਦੇਖਦੇ ਹੀ ਦੇਖਦੇ ਝਗੜੇ ’ਚ ਬਦਲ ਗਈ। ਤੈਸ਼ ’ਚ ਆਏ ਮਾਮੇ ਨੇ ਉਸ ਦੇ ਦੋਸਤਾਂ ਨਾਲ ਮਿਲ ਕੇ ਬਿੱਟੂ ’ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮ ਉੱਦੋਂ ਤੱਕ ਨੌਜਵਾਨ ਨੂੰ ਮਾਰਦੇ ਗਏ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਬਿੱਟੂ ਦੀ ਮੌਤ ਹੋਣ ਤੋਂ ਬਾਅਦ ਚਾਰੋਂ ਮੁਲਜ਼ਮ ਉਸ ਨੂੰ ਚੁੱਕ ਕੇ ਅੰਬਾਲਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਲੈ ਗਏ ਅਤੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਬੁਰੀ ਤਰ੍ਹਾਂ ਵੱਢੀ ਮਿਲੀ ਲਾਸ਼
ਦੂਜੇ ਪਾਸੇ ਵਾਰਦਾਤ ਦਾ ਪਤਾ ਲੱਗਦਿਆਂ ਹੀ ਮ੍ਰਿਤਕ ਦੇ ਪਿਤਾ ਰਣਧੀਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਕੁੱਝ ਘੰਟਿਆਂ ’ਚ ਮੁਲਜ਼ਮਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਲਾਲੜੂ ਤੋਂ ਗ੍ਰਿਫ਼ਤਾਰ ਕਰ ਲਿਆ। ਐੱਸ.ਐੱਚ.ਓ. ਗੁਰਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਮੁਲਜ਼ਮਾਂ ਤੋਂ ਬਿੱਟੂ ਨੂੰ ਮੌਤ ਦੇ ਘਾਟ ਉਤਾਰਨ ਦਾ ਕਾਰਨ ਪਤਾ ਨਹੀਂ ਚਲਿਆ ਹੈ। ਇਸ ਲਈ ਮੁਲਜ਼ਮਾਂ ਨੂੰ ਮੰਗਲਵਾਰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਬਾਜ਼ਾਰੋਂ ਲਹਿੰਗਾ ਲੈ ਕੇ ਆਈ ਮਾਂ ਦੇ ਉੱਡੇ ਹੋਸ਼, ਵਿਆਹ ਤੋਂ ਪੰਜ ਦਿਨ ਪਹਿਲਾਂ ਕੁੜੀ ਨੇ ਕੀਤੀ ਖ਼ੁਦਕੁਸ਼ੀ
ਇਕਲੌਤਾ ਪੁੱਤਰ ਸੀ ਬਿੱਟੂ
ਬਿੱਟੂ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਬੀ. ਏ. ਦੀ ਪੜ੍ਹਾਈ ਕਰ ਰਿਹਾ ਸੀ। ਉਸ ਨੇ ਫੌਜ ’ਚ ਭਰਤੀ ਹੋਣਾ ਸੀ। ਪਰਿਵਾਰ ਵਿਚ ਉਸ ਤੋਂ ਇਲਾਵਾ 2 ਭੈਣਾਂ ਸਨ। ਪੁਲਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਕਤਲ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਵਾਰਦਾਤ ਤੋਂ ਸਾਫ਼ ਹੈ ਕਿ ਬਿੱਟੂ ਦੇ ਦੋਸਤਾਂ ਨਾਲ ਸਾਜ਼ਿਸ਼ ਰਚ ਕੇ ਮੁਲਜ਼ਮ ਸੁਭਾਸ਼ ਨੇ ਕਤਲ ਨੂੰ ਅੰਜਾਮ ਦਿੱਤਾ ਹੈ। ਸੁਨੀਲ ਉਰਫ਼ ਸੋਨੂੰ, ਨਵੀਨ ਉਰਫ਼ ਛਬੀਲਾ ਤੇ ਨਵੀਨ ਉਰਫ਼ ਮਨੀਆ ਨੇ ਹਮਲੇ ਦਾ ਵਿਰੋਧ ਕਰਨ ਦੀ ਥਾਂ ਆਪਣੇ ਹੀ ਦੋਸਤ ’ਤੇ ਵਾਰ ਕੀਤੇ।
ਇਹ ਵੀ ਪੜ੍ਹੋ : ਨੌਜਵਾਨ ਨੇ 150 ਫੁੱਟ ਉੱਚੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਸਿੱਖ ਕੁੜੀ ਨੂੰ ਕਿਰਪਾਨ ਪਹਿਨਣ 'ਤੇ ਦਾਖਲਾ ਨਾ ਦੇਣਾ, ਦੇਸ਼ ਦੇ ਸੰਵਿਧਾਨ ਦੀ ਉਲੰਘਣਾ : ਜਥੇਦਾਰ ਅਕਾਲ ਤਖ਼ਤ
NEXT STORY