ਮਾਨਸਾ (ਜੱਸਲ)-ਮਾਨਸਾ ਜ਼ਿਲੇ ਦਾ ਪਿੰਡ ਮੂਸਾ ਅੱਜ ਉਦਾਸ ਅਤੇ ਗਮਗੀਨ ਹੈ। ਇਸ ਪਿੰਡ ਦਾ ਵਿਸ਼ਵ ਭਰ ’ਚ ਨਾਂਅ ਚਮਕਾਉਣ ਵਾਲਾ ਸੈਲੇਬ੍ਰਿਟੀ ਵਜੋਂ ਪਛਾਣ ਬਣਾਉਣ ਵਾਲਾ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਇਸ ਦੁਨੀਆ ’ਚ ਨਹੀਂ ਰਿਹਾ। ਉਹ ਆਪਣੇ ਗ੍ਰਹਿ ਪ੍ਰਵੇਸ਼ ਕਰਨ ਤੋਂ ਪਹਿਲਾਂ ਇਸ ਨਵੀਂ ਨਿਵੇਕਲੀ ਹਵੇਲੀ ਨੂੰ ਸੱਖਣਾ ਕਰ ਗਿਆ। ਇਸ ਪਿੰਡ ਦੇ ਹਰ ਘਰ ਅਤੇ ਪੂਰੇ ਇਲਾਕੇ ’ਚ ਸੋਗ ਪੱਸਰਿਆ ਰਿਹਾ। ਉਸ ਦੀ ਬੇਵਕਤੀ ਅਤੇ ਦਰਦਨਾਕ ਮੌਤ ਨੂੰ ਲੈ ਕੇ ਹਰ ਅੱਖ ਹੰਝੂਆਂ ਨਾਲ ਨਮ ਹੋ ਕੇ ਛਲਕ ਰਹੀ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਹੋਇਆ ਸਿਆਸੀ ਕਤਲ : ਸੁਖਜਿੰਦਰ ਰੰਧਾਵਾ
ਅੱਜ ਉਸ ਦੇ ਹਜ਼ਾਰਾਂ ਦੀ ਗਿਣਤੀ ’ਚ ਚਹੇਤੇ, ਮਿੱਤਰ ਸਨੇਹੀ ਅਤੇ ਰਿਸ਼ੇਤਦਾਰ ਇਸ ਹਵੇਲੀ ’ਚ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਉਸ ਦੇ ਤੁਰ ਜਾਣ ਨਾਲ ਸੰਗੀਤ ਜਗਤ ਦਾ ਇਕ ਅਧਿਆਏ ਦਾ ਅੰਤ ਹੋ ਗਿਆ ਪਰ ਉਸ ਗਾਇਕੀ ਦੇ ਸੁਰੀਲੇ ਅਤੇ ਵਜ਼ਨਦਾਰ ਬੋਲ ਚਿਰਾਂ ਤੱਕ ਸਾਡੇ ਅੰਗ-ਸੰਗ ਗੂੰਜਦੇ ਰਹਿਣਗੇ। ਇਸ ਮੌਕੇ ਉਨ੍ਹਾਂ ਦੀ ਹਵੇਲੀ ’ਚ ਵੱਡੀ ਗਿਣਤੀ ’ਚ ਪੁਲਸ ਸੁਰੱਖਿਆ ਪ੍ਰਬੰਧਾਂ ਹੇਠ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਘਟਨਾ ਨੂੰ ਗੈਂਗਸਟਰਾਂ ਦੀ ਲੜਾਈ ਕਹਿ ਕੇ ਬੁੱਤਾ ਸਾਰ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ : ਸ਼ਿਵ ਨਗਰ 'ਚ ਸਕਿਓਰਿਟੀ ਗਾਰਡ ਨੇ ਆਪਣੀ ਪਤਨੀ ਸਮੇਤ ਸੱਸ-ਸਹੁਰੇ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਅਜਿਹੇ ਹਾਲਾਤ ’ਚ ਸੁਰੱਖਿਆ ਘਟਾਉਣ ਦੇ ਦਮਗਜ਼ੇ ਮਾਰਨਾ ਜਾਨਾਂ ਨੂੰ ਖਤਰੇ ’ਚ ਪਾਉਣ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਨਾਲਾਇਕੀ ਕਾਰਨ ਅਸੀਂ ਪੰਜਾਬ ਦਾ ਦੁਨੀਆ ਨਾਂ ਚਮਕਾਉਣ ਵਾਲਾ ਇਕ ਨੌਜਵਾਨ ਹੀਰਾ ਗਵਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਵਿਵਸਥਾ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਇਸ ਹੋਣਹਾਰ ਨੌਜਵਾਨ ਨੂੰ ਗੈਗਸਟਰਾਂ ਅਤੇ ਗੁੰਡਿਆਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਅਜਿਹੇ ਮੌਕੇ ਸੁਰੱਖਿਆ ਵਾਪਸ ਲੈ ਕੇ ਬੇਲੋੜੀ ਮਸ਼ਹੂਰੀ ਕਰਨਾ ਗਲਤ ਅਨਸਰਾਂ ਨੂੰ ਖੁੱਲ੍ਹ ਦੇਣੀ ਸਾਬਤ ਹੁੰਦਾ ਹੈ।
ਇਸ ਮੌਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰੇਸ਼ ਨੰਦਗੜ੍ਹੀਆਂ, ਜ਼ਿਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਅਰਸ਼ਦੀਪ ਗਾਗੋਵਾਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਗੋਰਾ ਆਦਿ ਨੇ ਵੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ। ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਮਾਨਸਾ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਪੁਲਸ ਦੀ ਗਸ਼ਤ ਜਾਰੀ ਰਹੀ। ਸ਼ਹਿਰ ਦੇ ਬਹੁਤੇ ਲੋਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿਖੇ ਜਾਣ ਕਾਰਨ ਪੂਰੇ ਸ਼ਹਿਰ ਅੰਦਰ ਸੁੰਨ ਪਸਰੀ ਰਹੀ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਨਵੇਂ ਵਿਦਿਆਰਥੀ ਵੀਜ਼ਾ ਨਾਲ ਭਾਰਤੀ ਵਿਦਿਆਰਥੀਆਂ ਨੂੰ ਹੋਵੇਗਾ ਲਾਭ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਿੱਧੂ ਮੂਸੇਵਾਲਾ ਦਾ ਹੋਇਆ ਸਿਆਸੀ ਕਤਲ : ਸੁਖਜਿੰਦਰ ਰੰਧਾਵਾ
NEXT STORY