ਭਿੱਖੀਵਿੰਡ (ਬਖਤਾਵਰ,ਅਮਨ, ਸੁਖਚੈਨ, ਭਾਟੀਆ)- ਪੁਲਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਮਰਗਿੰਦਪੁਰ ਵਿਖੇ ਇਕ ਵਿਧਵਾ ਔਰਤ ਨੂੰ ਉਸ ਦੇ ਦਿਉਰ ਨੇ ਅੱਜ ਬਾਅਦ ਦੁਪਹਿਰ ਕਿਰਚ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਜਾਣਕਾਰੀ ਅਨੁਸਾਰ ਮ੍ਰਿਤਕ ਕਿਰਨ ਕੁਮਾਰੀ ਵਿਧਵਾ ਰੇਸ਼ਮ ਸਿੰਘ ਵਾਸੀ ਮਰਗਿੰਦਪੁਰ ਦਾ ਰੇਸ਼ਮ ਸਿੰਘ ਨਾਲ ਦੂਜਾ ਵਿਆਹ ਹੋਇਆ ਸੀ। ਰੇਸ਼ਮ ਸਿੰਘ ਦੀ ਪਹਿਲੀ ਪਤਨੀ ਤੋਂ ਉਸਦੇ ਦੋ ਲੜਕੇ ਸਨ ਤੇ ਰੇਸ਼ਮ ਸਿੰਘ ਦੀ ਕਰੀਬ ਇਕ ਸਾਲ ਪਹਿਲਾ ਮੌਤ ਹੋ ਗਈ ਸੀ। ਕਿਰਨ ਕੁਮਾਰੀ ਦੋਵਾਂ ਲੜਕਿਆਂ ਨਾਲ ਪਿੰਡ ਮਰਗਿੰਦਪੁਰ ਵਿਖੇ ਰਹਿ ਰਹੀ ਸੀ। ਸੂਤਰਾਂ ਅਨੁਸਾਰ ਕਿਰਨ ਕੁਮਾਰੀ ਦਾ ਦਿਉਰ ਸਾਹਿਬ ਸਿੰਘ ਉਸ 'ਤੇ ਮਾੜੀ ਨਜ਼ਰ ਰੱਖਦਾ ਸੀ, ਜਿਸਨੇ ਕਰੀਬ 10 ਕੁ ਦਿਨ ਪਹਿਲਾਂ ਕਿਰਨ ਕੁਮਾਰੀ ਦੀ ਬਾਂਹ ਫੜ ਲਈ। ਇਸ ਦਾ ਵਿਰੋਧ ਕਰਦਿਆਂ ਕਿਰਨ ਕੁਮਾਰੀ ਨੇ ਰੌਲਾ ਪਾ ਦਿੱਤਾ ਸੀ। ਇਸ ਗੱਲ ਦਾ ਬਦਲਾ ਲੈਣ ਲਈ ਅੱਜ ਬਾਅਦ ਦੁਪਹਿਰ ਜਦੋਂ ਘਰ 'ਚ ਕੋਈ ਨਹੀਂ ਸੀ ਤਾਂ ਸਾਹਿਬ ਸਿੰਘ ਨੇ ਉਸ 'ਤੇ ਕਿਰਚ ਨਾਲ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੌਕੇ 'ਤੋਂ ਫਰਾਰ ਹੋ ਗਿਆ।
ਇਸ ਸਬੰਧੀ ਘਟਨਾ ਸਥਾਨ 'ਤੇ ਪੁੱਜੇ ਥਾਣਾ ਮੁਖੀ ਭਿੱਖੀਵਿੰਡ ਕਸ਼ਮੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਾਹਿਬ ਸਿੰਘ ਪੁੱਤਰ ਸਾਧਾ ਸਿੰਘ ਵਾਸੀ ਮਰਗਿੰਦਪੁਰਾ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।
ਕੇਂਦਰੀ ਵਿੱਤ ਮੰਤਰੀ ਗੁਰੂ ਘਰ ਵੱਲੋਂ ਚਲਾਏ ਜਾ ਰਹੇ 'ਲੰਗਰਾਂ' ਤੋਂ ਜੀ. ਐੱਸ. ਟੀ. ਹਟਾਉਣ
NEXT STORY