ਜਲੰਧਰ,(ਪ੍ਰੀਤ, ਸੁਧੀਰ)- ਪਤਨੀ ਨਾਲ ਮਾਮੂਲੀ ਵਿਵਾਦ ਤੋਂ ਬਾਅਦ ਪਤੀ ਬਾਥਰੂਮ ਵਿਚ ਗਿਆ ਤਾਂ ਬਾਹਰ ਆਉਂਦੇ ਹੀ ਉਸ ਦੇ ਹੋਸ਼ ਉਡ ਗਏ। ਉਸ ਦੀ ਪਤਨੀ ਨੇ ਰੋਸ਼ਨਦਾਨ ਨਾਲ ਚੁੰਨੀ ਦਾ ਫਾਹਾ ਲੈ ਕੇ ਜਾਨ ਦੇ ਦਿੱਤੀ। ਪੁਲਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ Àੁੱਤਰਾਖੰਡ ਵਿਖੇ ਸੂਚਿਤ ਕੀਤਾ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਆਉਣ 'ਤੇ ਹੀ ਅਗਲੀ ਕਾਨੂੰਨੀ ਕਾਰਵਾਈ ਹੋਵੇਗੀ।
ਜਾਣਕਾਰੀ ਮੁਤਾਬਿਕ ਦਿਨੇਸ਼ ਅਤੇ ਦੀਪਾ ਦਾ ਵਿਆਹ ਕਰੀਬ 2 ਸਾਲ ਪਹਿਲਾਂ ਹੋਇਆ ਸੀ। ਦੋਵੇਂ ਵਿਆਹ ਤੋਂ ਬਾਅਦ ਜਲੰਧਰ ਆਏ ਅਤੇ ਕਰੀਬ ਇਕ ਦੋ ਮਹੀਨਿਆਂ ਤੋਂ ਮਖਦੂਮਪਰਾ ਇਲਾਕੇ ਵਿਚ ਕਿਰਾਏ ਦੇ ਮਕਾਨ 'ਚ ਰਹਿ ਰਹੇ ਸੀ। ਅੱਜ ਸਵੇਰੇ ਦੋਵਾਂ ਵਿਚ ਤੂੰ-ਤੂੰ ਮੈਂ-ਮੈਂ ਹੋ ਗਈ। ਇਸ ਤੋਂ ਬਾਅਦ ਦਿਨੇਸ਼ ਬਾਥਰੂਮ ਚਲਾ ਗਿਆ। ਕੁਝ ਦੇਰ ਬਾਅਦ ਜਦੋਂ ਉਹ ਬਾਹਰ ਆਇਆ ਤਾਂ ਉਸ ਦੀ ਪਤਨੀ ਦੀਪਾ ਫਾਹੇ ਨਾਲ ਲਟਕ ਰਹੀ ਸੀ। ਸੂਚਨਾ ਮਿਲਦੇ ਹੀ ਥਾਣਾ ਨੰਬਰ 4 ਦੇ ਪੁਲਸ ਇੰਸਪੈਕਟਰ ਗੁਰਪ੍ਰੀਤ ਸਿੰਘ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਦੇਰ ਸ਼ਾਮ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਦੀਪਾ ਅਤੇ ਦਿਨੇਸ਼ ਵਿਚ ਤੂੰ-ਤੂੰ ਮੈਂ-ਮੈਂ ਹੋਈ ਸੀ। ਦੀਪਾ ਆਪਣੇ ਪਰਿਵਾਰ ਵਾਲਿਆਂ ਨੂੰ ਫੋਨ ਕਰ ਰਹੀ ਸੀ।
ਦਿਨੇਸ਼ ਨੇ ਪੁਲਸ ਨੂੰ ਦੱਸਿਆ ਕਿ ਦੀਪਾ ਪੇਕੇ ਜਾਣਾ ਚਾਹੁੰਦੀ ਸੀ ਜਦਕਿ ਉਸਨੇ ਉਸ ਨੂੰ ਕਿਹਾ ਕਿ ਬੱਚਾ ਛੋਟਾ ਹੈ ਅਤੇ ਉਹ ਘਰ ਦਾ ਧਿਆਨ ਰੱਖੇ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਮ੍ਰਿਤਕਾ ਦੇ ਪਰਿਵਾਰ ਵਾਲੇ ਉੱਤਰਾਖੰਡ ਵਿਚ ਹਨ। ਉਨ੍ਹਾਂ ਦੇ ਆਉਣ 'ਤੇ ਹੀ ਅਗਲੀ ਕਾਨੂੰਨੀ ਕਾਰਵਾਈ ਹੋਵੇਗੀ।
2 ਬੱਚਿਆਂ ਦੀ ਮਾਂ ਨਾਲ ਜਬਰ-ਜ਼ਨਾਹ
NEXT STORY