ਲੁਧਿਆਣਾ (ਰਾਮ) : ਆਰ. ਟੀ. ਏ. ਤਹਿਤ ਆਉਂਦੇ ਸੈਕਟਰ-32 ਸਥਿਤ ਡਰਾਈਵਿੰਗ ਟੈਸਟ ਟਰੈਕ ’ਤੇ ਸ਼ੁੱਕਰਵਾਰ ਸਵੇਰੇ ਦਿਮਾਗੀ ਤੌਰ ’ਤੇ ਬੇਕਾਬੂ ਔਰਤ ਨੇ ਖੂਬ ਹੰਗਾਮਾ ਕੀਤਾ। ਉਸ ਨੇ ਲਾਇਸੈਂਸ ਬਣਵਾਉਣ ਸਬੰਧੀ ਸਮਾਰਟ ਚਿੱਪ ਕੰਪਨੀ ਦੇ ਪੁਨੀਤ ਕੁਮਾਰ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ। ਪੁਨੀਤ ਕੁਮਾਰ ਦੇ ਵਾਰ-ਵਾਰ ਕਹਿਣ ’ਤੇ ਵੀ ਔਰਤ ਨੇ ਇਕ ਗੱਲ ਨਾ ਸੁਣੀ ਅਤੇ ਕਾਫੀ ਦੇਰ ਤੱਕ ਹੰਗਾਮਾ ਕਰਦੀ ਸੀ ਅਤੇ ਕਈ ਤਰ੍ਹਾਂ ਦੇ ਦੋਸ਼ ’ਚ ਜੜ੍ਹ ਦਿੱਤੇ। ਇਸ ’ਤੇ ਪੁਨੀਤ ਨੇ ਫੌਰਨ ਇਸ ਮਾਮਲੇ ਦੀ ਜਾਣਕਾਰੀ ਏ. ਟੀ. ਓ. ਅਭਿਸ਼ੇਕ ਬਾਂਸਲ ਨੂੰ ਦਿੱਤੀ। ਇਸ ’ਤੇ ਉਹ ਮੌਕੇ ’ਤੇ ਪੁੱਜੇ ਅਤੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਮੌਕੇ ’ਤੇ ਪੁੱਜੇ 3 ਪੁਲਸ ਮੁਲਾਜ਼ਮਾਂ ਨੇ ਔਰਤ ਨੂੰ ਸਮਝਾ ਕੇ ਵਾਪਸ ਭੇਜਿਆ। ਇਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਅਤੇ ਕੰਮ ਫਿਰ ਚਾਲੂ ਹੋ ਸਕਿਆ ਅਤੇ ਉਥੇ ਆਏ ਬਿਨੈਕਾਰਾਂ ਨੇ ਰਾਹਤ ਦਾ ਸਾਹ ਲਿਆ।
ਇਹ ਸ਼ਰਾਰਤੀ ਤੱਤਾਂ ਦਾ ਹੈ ਕਾਰਨਾਮਾ : ਏ. ਟੀ. ਓ.
ਇਸ ਸਬੰਧੀ ਜਦੋਂ ਏ. ਟੀ. ਓ. ਅਭਿਸ਼ੇਕ ਬਾਂਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਅੰਮ੍ਰਿਤਸਰ ਤੋਂ ਪੁਨੀਤ ਨੂੰ ਬੁਲਾ ਕੇ ਇੱਥੇ ਤਾਇਨਾਤ ਕੀਤਾ ਹੈ। ਇਸ ਤੋਂ ਪਹਿਲਾਂ ਜੋ ਲੋਕ ਤਾਇਨਾਤ ਸਨ, ਉਨ੍ਹਾਂ ਦੇ ਸਬੰਧ ਕੁਝ ਏਜੰਟ ਕਿਸਮ ਦੇ ਲੋਕਾਂ ਨਾਲ ਸਨ ਅਤੇ ਉਹ ਉਨ੍ਹਾਂ ਦੇ ਕੰਮ ਲਗਾਤਾਰ ਕਰ ਰਹੇ ਸਨ। ਹੁਣ ਪੁਨੀਤ ਕੁਮਾਰ ਦੇ ਤਾਇਨਾਤ ਹੋਣ ਤੋਂ ਬਾਅਦ ਉਨ੍ਹਾਂ ਏਜੰਟਾਂ ਦੇ ਕੰਮ ਬੰਦ ਹੋ ਚੁੱਕੇ ਹਨ। ਇਸ ਕਾਰਨ ਉਨ੍ਹਾਂ ਨੇ ਆਪਣੀ ਖੁੰਦਕ ਕੱਢਣ ਲਈ ਇਸ ਔਰਤ ਨੂੰ ਟਰੈਕ ’ਤੇ ਹੰਗਾਮਾ ਕਰਨ ਲਈ ਭੇਜਿਆ ਸੀ।
ਅੱਜ ਵੀ ਫ਼ਰੀ ਰਿਹਾ ਲਾਡੋਵਾਲ ਟੋਲ ਪਲਾਜ਼ਾ, ਕਿਸਾਨਾਂ ਦਾ ਪ੍ਰਦਰਸ਼ਨ 7ਵੇਂ ਦਿਨ ਵੀ ਜਾਰੀ
NEXT STORY