ਜਲੰਧਰ, (ਸ਼ੋਰੀ, ਮਹੇਸ਼)— ਕੈਂਟ ਰੇਲਵੇ ਸਟੇਸ਼ਨ ਵਿਚ ਅੱਜ ਦੁਪਹਿਰ ਦੇ ਸਮੇਂ ਇਕ ਔਰਤ ਜੋ ਕਿ ਮਾਲਵਾ ਐਕਸਪ੍ਰੈੱਸ ਰਾਹੀਂ ਝਾਰਖੰਡ ਜਾ ਰਹੀ ਸੀ ਕਿ ਟਰੇਨ ਵਿਚ ਹੀ ਉਸ ਦੀਆਂ ਜਣੇਪਾ ਪੀੜਾਂ ਵਧ ਗਈਆਂ। ਇਸ ਦੌਰਾਨ ਟਰੇਨ ਵਿਚ ਸਵਾਰ ਬਾਕੀ ਔਰਤਾਂ ਉਸਦੀ ਮਦਦ ਲਈ ਅੱਗੇ ਆਈਆਂ। ਕੁਝ ਹੀ ਦੇਰ ਵਿਚ ਉਸਨੇ ਇਕ ਬੱਚੀ ਨੂੰ ਜਨਮ ਦਿੱਤਾ। ਜਾਣਕਾਰੀ ਮੁਤਾਬਕ ਜੰਮੂ ਦੇ ਸੁੰਦਰਵਨੀ ਵਿਚ ਲੇਬਰ ਦਾ ਕੰਮ ਕਰਨ ਵਾਲਾ ਦੇਸ ਰਾਜ ਗਰਭਵਤੀ ਪਤਨੀ ਪੱਪੀ ਦੇ ਨਾਲ ਟਰੇਨ ਵਿਚ ਝਾਰਖੰਡ ਜਾ ਰਿਹਾ ਸੀ ਕਿ ਕੈਂਟ ਰੇਲਵੇ ਸਟੇਸ਼ਨ ਦੇ ਕੋਲ ਗੱਡੀ ਪਹੁੰਚੀ ਤਾਂ ਪੱਪੀ ਨੂੰ ਜਣੇਪਾ ਪੀੜਾਂ ਸ਼ੁਰੂ ਹੋ ਗਈਆਂ ਤੇ ਉਸਨੇ ਇਕ ਬੱਚੀ ਨੂੰ ਜਨਮ ਦਿੱਤਾ। ਸਟੇਸ਼ਨ ਦੇ ਇੰਚਾਰਜ ਨੇ ਤੁਰੰਤ 108 ਐਂਬੂਲੈਂਸ ਵਿਚ ਉਸਨੂੰ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਮੁਤਾਬਕ ਪੱਪੀ ਤੇ ਬੱਚੀ ਦੋਵੇਂ ਹੀ ਠੀਕ ਹਨ।
ਅੰਮ੍ਰਿਤਸਰ ਤੋਂ ਦੌੜਿਆ ਕੈਦੀ ਜਲੰਧਰ 'ਚ ਕਾਬੂ
NEXT STORY