ਫਿਰੋਜ਼ਪੁਰ (ਸੰਨੀ)— ਫਿਰੋਜ਼ਪੁਰ ਦੇ ਕਸਬਾ ਮਮਦੋਟ 'ਚ 2 ਚੋਰਾਂ ਵਲੋਂ ਐੱਸ.ਬੀ.ਆਈ. ਬੈਂਕ ਦੇ ਅੰਦਰ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਲੁਟੇਰੇ ਬੈਂਕ ਦੀਆਂ ਬਾਰੀਆਂ ਨੂੰ ਲੱਗੀਆਂ ਗਰੀਲਾਂ ਤੋੜ ਕੇ ਅੰਦਰ ਦਾਖਲ ਹੋ ਕੇ ਸਟ੍ਰਾਂਗ ਰੂਮ ਤੋੜਨ ਦੀ ਕੋਸ਼ਿਸ਼ ਕਰਦੇ ਹਨ, ਪਰ ਇਸ ਦੌਰਾਨ ਬੈਂਕ 'ਚ ਲੱਗੇ ਸਕਿਊਰਿਟੀ ਅਲਾਰਮ ਵੱਜਣ ਕਾਰਨ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਬੈਂਕ 'ਚ ਲੱਗੇ ਸੀ.ਸੀ. ਟੀ.ਵੀ. ਕੈਮਰੇ 'ਚ ਕੈਦ ਹੋ ਗਈ।

ਬੈਂਕ ਮੈਨੇਜਰ ਮੁਤਾਬਕ ਘਟਨਾ ਸਬੰਧੀ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਸੀ.ਸੀ.ਟੀ.ਵੀ. ਕੈਮਰੇ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ 'ਚ ਦੇਖੋ ਕਿਸਾਨ ਦੀ ਕਲਾਕਾਰੀ, ਬਾਬੇ ਨਾਨਕ ਨੂੰ ਵੱਖਰੇ ਅੰਦਾਜ਼ 'ਚ ਕੀਤਾ ਯਾਦ
NEXT STORY