ਚੰਡੀਗੜ੍ਹ (ਸੁਸ਼ੀਲ ਰਾਜ) : ਸ਼ਹਿਰ ਦੇ ਵੱਖ-ਵੱਖ ਸੈਕਟਰਾਂ 'ਚ ਚੋਰ ਗੈਸ ਸਿਲੰਡਰ, ਆਟੋ ਅਤੇ ਕੀਮਤੀ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਅਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਸੈਕਟਰ-11 ਅਤੇ 17 ਦੀ ਥਾਣਾ ਪੁਲਸ ਚੋਰਾਂ ਦੀ ਭਾਲ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਨ ’ਚ ਰੁੱਝੀ ਹੋਈ ਹੈ। ਧਨਾਸ ਦੇ ਈ. ਡਬਲਿਊ. ਐੱਸ. ਕਾਲੋਨੀ ਵਿਚ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਮੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਸੈਕਟਰ-24 ਵਿਚ ਆਟੋ ਖੜ੍ਹਾ ਕੀਤਾ ਸੀ।
ਕੁੱਝ ਸਮੇਂ ਬਾਅਦ ਜਦੋਂ ਉਹ ਆਇਆ ਤਾਂ ਆਟੋ ਵਿਚੋਂ ਗੈਸ ਸਿਲੰਡਰ ਚੋਰੀ ਹੋ ਚੁੱਕਾ ਸੀ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-11 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ ਅਤੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਧਨਾਸ ਵਾਸੀ ਲਖਨ ਸਿੰਘ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਟੋ ਚਲਾਉਂਦਾ ਹੈ। 5 ਜੁਲਾਈ ਨੂੰ ਉਸ ਨੇ ਨਾਈਟ ਫੂਡ ਸਟਰੀਟ ਨੇੜੇ ਆਟੋ ਖੜ੍ਹਾ ਕੀਤਾ ਸੀ। ਉੱਥੋਂ ਆਟੋ ਚੋਰੀ ਹੋ ਗਿਆ।
ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸੈਕਟਰ-11 ਥਾਣੇ ਦੀ ਪੁਲਸ ਨੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਮੋਹਾਲੀ ਵਾਸੀ ਨਰੇਸ਼ ਸੂਰੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸੈਕਟਰ-25 ਵਾਸੀ ਰਵਿੰਦਰ ਨਾਥ ਵਰਮਾ ਅਤੇ ਹੋਰ ਵਿਅਕਤੀਆਂ ਨੇ 578 ਕੱਪੜਿਆਂ ਦੀ ਚੋਰੀ ਕੀਤੀ ਹੈ। ਸੈਕਟਰ-17 ਥਾਣੇ ਦੀ ਪੁਲਸ ਨੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।
ਪੰਜਾਬ 'ਚ ਸ਼ਰਮਨਾਕ ਘਟਨਾ! BSF ਇੰਸਪੈਕਟਰ ਨੇ ਰੋਲ਼ੀ 7 ਸਾਲਾ ਬੱਚੀ ਦੀ ਪੱਤ
NEXT STORY