ਫਿਰੋਜ਼ਪੁਰ (ਮਲਹੋਤਰਾ) : ਅਦਾਲਤ ਕੰਪਲੈਕਸ 'ਚ ਵਕੀਲਾਂ ਦੇ ਚੈਂਬਰਾਂ ਤੋਂ ਏ. ਸੀ. ਯੂਨਿਟਾਂ ਦਾ ਸਮਾਨ ਚੋਰੀ ਕਰ ਰਹੇ 2 ਚੋਰਾਂ ਨੂੰ ਜਦੋਂ ਚੌਂਕੀਦਾਰ ਨੇ ਲਲਕਾਰਾ ਮਾਰਿਆ ਤਾਂ ਇਨ੍ਹਾਂ ਵਿਚੋਂ ਇੱਕ ਫ਼ਰਾਰ ਹੋ ਗਿਆ, ਜਦਕਿ ਦੂਜੇ ਨੂੰ ਉਸ ਨੇ ਫੜ੍ਹ ਕੇ ਪੁਲਸ ਹਵਾਲੇ ਕਰ ਦਿੱਤਾ। ਰੋਬਰਟ ਭੱਟੀ ਵਾਸੀ ਨੂਰਪੁਰ ਸੇਠਾਂ ਨੇ ਦੱਸਿਆ ਕਿ ਉਹ ਕੋਰਟ ਕੰਪਲੈਕਸ 'ਚ ਬਣੇ ਵਕੀਲਾਂ ਦੇ ਚੈਂਬਰਾਂ 'ਚ ਰਾਤ ਦੇ ਸਮੇਂ ਚੌਂਕੀਦਾਰੀ ਕਰਦਾ ਹੈ। ਬੁੱਧਵਾਰ ਰਾਤ ਕਰੀਬ 9:30 ਵਜੇ ਜਦ ਉਹ ਚੈਂਬਰ 'ਚ ਚੱਕਰ ਲਗਾ ਰਿਹਾ ਸੀ ਤਾਂ ਉਸ ਨੂੰ 2 ਸ਼ੱਕੀ ਵਿਅਕਤੀ ਏ. ਸੀ. ਯੂਨਿਟਾਂ ਦਾ ਸਮਾਨ ਚੋਰੀ ਕਰਦੇ ਨਜ਼ਰ ਆਏ।
ਉਸ ਨੇ ਉਨ੍ਹਾਂ ਨੂੰ ਲਲਕਾਰਿਆ ਤਾਂ ਇਨ੍ਹਾਂ ਵਿਚੋਂ ਇੱਕ ਦੋਸ਼ੀ ਭੱਜ ਗਿਆ, ਜਦੋਂ ਕਿ ਦੂਜੇ ਨੂੰ ਉਸ ਨੇ ਫੜ੍ਹ ਕੇ ਰੌਲਾ ਪਾਉਂਦੇ ਹੋਏ ਅਤੇ ਆਪਣੇ ਬਾਕੀ ਚੌਂਕੀਦਾਰ ਸਾਥੀਆਂ ਨੂੰ ਇਕੱਠਾ ਕਰ ਲਿਆ ਤੇ ਪੁਲਸ ਨੂੰ ਸੂਚਿਤ ਕੀਤਾ। ਥਾਣਾ ਕੈਂਟ ਦੇ ਏ. ਐੱਸ. ਆਈ. ਰਮਨ ਕੁਮਾਰ ਨੇ ਦੱਸਿਆ ਕਿ ਫੜ੍ਹੇ ਗਏ ਦੋਸ਼ੀ ਦੀ ਪਛਾਣ ਕੁਲਦੀਪ ਸਿੰਘ ਜ਼ਿਲ੍ਹਾ ਹਨੂੰਮਾਨਗੜ੍ਹ ਵਜੋਂ ਹੋਈ ਹੈ। ਉਸਦੇ ਅਤੇ ਉਸਦੇ ਅਣਪਛਾਤੇ ਸਾਥੀ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।
ਮੁੰਡੇ ਨੇ ਸ਼ਰਾਬ ਦੀ ਲੋਰ 'ਚ ਕਬੂਤਰਾਂ ਨਾਲ ਕੀਤੀ ਦਰਿੰਦਗੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ
NEXT STORY