ਲੁਧਿਆਣਾ (ਰਾਜ): ਸ਼ਹਿਰ ਦੇ ਇੰਡਸਟਰੀਅਲ ਏਰੀਆ-ਸੀ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਛਿੱਕੇ ਟੰਗ ਕੇ ਤਿੰਨ ਬਦਮਾਸ਼ਾਂ ਨੇ ਇਕ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਸਪਾਲ ਬਾਂਗਰ ਰੋਡ ਸਥਿਤ ਇਕ ਐਕਸਪੋਰਟ ਫੈਕਟਰੀ ਵਿਚੋਂ ਚੋਰਾਂ ਨੇ ਭਾਰੀ ਮਾਤਰਾ ਵਿਚ ਤਾਂਬਾ ਅਤੇ ਨਕਦੀ ਚੋਰੀ ਕਰ ਲਈ ਹੈ।
ਸ਼ਿਕਾਇਤਕਰਤਾ ਵਿਕਾਸ ਛਿੱਬ ਨੇ ਦੱਸਿਆ ਕਿ ਵਾਰਦਾਤ 17 ਫਰਵਰੀ ਦੀ ਰਾਤ ਨੂੰ ਹੋਈ। ਗੁਰੂ ਗੋਬਿੰਦ ਸਿੰਘ ਕਲੋਨੀ ਸਥਿਤ 'ਛਿੱਬ ਇੰਪੋਰਟ ਐਂਡ ਐਕਸਪੋਰਟ' ਦੇ ਤਾਲੇ ਤੋੜ ਕੇ ਤਿੰਨ ਅਣਪਛਾਤੇ ਵਿਅਕਤੀ ਅੰਦਰ ਦਾਖਲ ਹੋਏ। ਫੈਕਟਰੀ ਦੇ ਅੰਦਰ ਸਟਾਕ ਵਿਚ ਰੱਖਿਆ ਕਰੀਬ 500 ਕਿੱਲੋ ਕਾਪਰ (ਤਾਂਬਾ) ਚੋਰਾਂ ਨੇ ਗੱਡੀ ਵਿਚ ਲੋਡ ਕੀਤਾ ਅਤੇ ਦਫਤਰ ਦੇ ਦਰਾਜ਼ਾਂ ਨੂੰ ਤੋੜ ਕੇ ਉਸ ਵਿਚ ਰੱਖੀ ਨਕਦੀ ਵੀ ਕੱਢ ਲਈ, ਜਿਸ ਨੂੰ ਮੁਲਜ਼ਮ ਲੈ ਕੇ ਫਰਾਰ ਹੋ ਗਏ। ਤਾਂਬੇ ਦੀ ਮੌਜੂਦਾ ਕੀਮਤ ਅਨੁਸਾਰ ਇਹ ਚੋਰੀ ਲੱਖਾਂ ਰੁਪਏ ਦੀ ਦੱਸੀ ਜਾ ਰਹੀ ਹੈ। ਇਹ ਪੂਰੀ ਵਾਰਦਾਤ ਉੱਥੇ ਲੱਗੇ ਕੈਮਰਿਆਂ ਵਿਚ ਕੈਦ ਹੋ ਗਈ ਹੈ, ਜਿਸ ਵਿਚ ਮੁਲਜ਼ਮ ਫੈਕਟਰੀ ਅਤੇ ਦਫਤਰ ਦੇ ਦਰਵਾਜ਼ੇ ਤੋੜਦੇ ਨਜ਼ਰ ਆ ਰਹੇ ਹਨ।
ਫੈਕਟਰੀ ਵਿਚ ਹੋਈ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਚੋਰਾਂ ਦੇ ਰੂਟ ਨੂੰ ਟਰੈਕ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
Study Visa 'ਤੇ ਅਮਰੀਕਾ ਭੇਜਣ ਦੇ ਨਾਂ 'ਤੇ 9 ਲੱਖ ਰੁਪਏ ਦੀ ਠੱਗੀ
NEXT STORY