ਬਠਿੰਡਾ (ਸੁਖਵਿੰਦਰ) : ਵੀਰ ਕਾਲੋਨੀ ਸਥਿਤ ਨਿੱਜੀ ਹਸਪਤਾਲ ਦੇ ਬਾਹਰੋਂ ਚੋਰ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਏ। ਇਸ ਤੋਂ ਬਾਅਦ ਕੋਤਵਾਲੀ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਚਮਕੌਰ ਸਿੰਘ ਵਾਸੀ ਝੁੰਬਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 18 ਮਾਰਚ ਨੂੰ ਉਹ ਵੀਰ ਕਾਲੋਨੀ ਸਥਿਤ ਨਿੱਜੀ ਹਸਪਤਾਲ ਵਿਚ ਗਿਆ ਸੀ।
ਇਸ ਦੌਰਾਨ ਉਹ ਆਪਣਾ ਮੋਟਰਸਾਈਕਲ ਹਸਪਤਾਲ ਦੇ ਬਾਹਰ ਹੀ ਖੜ੍ਹਾ ਕਰ ਗਿਆ। ਜਦੋਂ ਕੁੱਝ ਦੇਰ ਬਾਅਦ ਉਹ ਵਾਪਸ ਆਇਆ ਤਾਂ ਉਸਦਾ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਪੁਲਸ ਵਲੋਂ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਖਟਕੜ ਕਲਾਂ ਪਹੁੰਚ CM ਮਾਨ ਨੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਆਖੀਆਂ ਅਹਿਮ ਗੱਲਾਂ
NEXT STORY