ਮੋਹਾਲੀ (ਜੱਸੀ) : ਥਾਣਾ ਬਲੌਂਗੀ ਅਧੀਨ ਪੈਂਦੇ ਪਿੰਡ ਝਾਂਮਪੁਰ ਦੇ ਘਰ ’ਚੋਂ ਸੋਨੇ ਦੇ ਗਹਿਣੇ ਅਤੇ ਲੱਖਾਂ ਰੁਪਏ ਚੋਰੀ ਹੋ ਗਏ। ਸ਼ਿਕਾਇਤਕਰਤਾ ਨੀਰਜ ਨੇ ਦੱਸਿਆ ਕਿ ਉਸ ਨੇ ਵਾਰਦਾਤ ਦੀ ਸੂਚਨਾ ਬਲੌਂਗੀ ਪੁਲਸ ਨੂੰ ਦੇ ਦਿੱਤੀ ਹੈ। ਹੁਣ ਪੁਲਸ ਸੀ. ਸੀ. ਟੀ. ਵੀ. ਦੇ ਆਧਾਰ ’ਤੇ ਕਾਰਵਾਈ ਦੀ ਗੱਲ ਕਹਿ ਰਹੀ ਹੈ। ਘਰ ਦੇ ਮਾਲਕ ਨੀਰਜ ਨੇ ਦੱਸਿਆ ਕਿ ਪਤਨੀ ਸਵੇਰੇ ਪੇਕੇ ਗਈ ਸੀ ਅਤੇ ਉਹ ਵੀ ਡਿਊਟੀ ’ਤੇ ਗਿਆ ਸੀ। ਉਹ ਦਿਨ ’ਚ ਨਿੱਜੀ ਕੰਪਨੀ ’ਚ ਨੌਕਰੀ ਕਰਦਾ ਹੈ ਅਤੇ ਉਸ ਤੋਂ ਬਾਅਦ ਰਾਤ ਨੂੰ ਚੰਡੀਗੜ੍ਹ ਦੇ ਹੋਟਲ ’ਚ ਬਾਊਂਸਰ ਵਜੋਂ ਕੰਮ ਕਰਦਾ ਹੈ। ਨੀਰਜ ਨੇ ਦੱਸਿਆ ਕਿ ਉਹ ਰਾਤ ਦੀ ਨੌਕਰੀ ਤੋਂ ਬਾਅਦ ਸਵੇਰੇ ਘਰ ਪਹੁੰਚਿਆ ਤਾਂ ਦੇਖਿਆ ਕਿ ਘਰ ਦਾ ਗੇਟ ਖੁੱਲ੍ਹਾ ਸੀ।
ਉਹ ਜਦੋਂ ਘਰ ਅੰਦਰ ਗਿਆ ਤਾਂ ਉਸਦੇ ਹੋਸ਼ ਉੱਡ ਗਏ। ਪੂਰੇ ਘਰ ਦਾ ਸਮਾਨ ਖਿੱਲਰਿਆ ਪਿਆ ਹੈ। ਅਲਮਾਰੀਆਂ ਤੇ ਬੈਡਾਂ ਦੇ ’ਚੋਂ ਕੱਪੜੇ ਕੱਢ ਕੇ ਪੂਰੀ ਤਰ੍ਹਾਂ ਤਲਾਸ਼ੀ ਲਈ ਗਈ ਹੈ। ਉਸ ਵੱਲੋਂ ਜਦੋਂ ਅਲਮਾਰੀ ’ਚ ਬਣਿਆ ਲਾਕਰ ਦੇਖਿਆ ਤਾਂ ਉਸ ਨੂੰ ਵੱਡਾ ਝਟਕਾ ਲੱਗਿਆ, ਕਿਉਂਕਿ ਲਾਕਰ ’ਚ ਕਰੀਬ 5 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਤੇ ਤਿੰਨ ਲੱਖ ਰੁਪਏ ਵੀ ਪਏ ਸੀ, ਜੋ ਕਿਸੇ ਨੇ ਚੋਰੀ ਕਰ ਲਏ। ਇਸ ਤੋਂ ਬਾਅਦ ਗੁਆਂਢੀਆਂ ਦੇ ਘਰ ਲੱਗੇ ਸੀ.ਸੀ.ਟੀ.ਵੀ ਦੀ ਫੁਟੇਜ ਦੇਖੀ ਤਾਂ ਰਾਤ ਕਰੀਬ ਇਕ ਵਜੇ ਨੌਜਵਾਨ ਘਰ ਦੇ ਅੱਗੇ ਦੋ ਤਿੰਨ ਗੇੜੇ ਮਾਰ ਕੇ ਘਰ ਅੰਦਰ ਦਾਖ਼ਲ ਹੁੰਦਾ ਸਾਫ਼ ਦਿਖਾਈ ਦੇ ਰਿਹਾ ਹੈ ਤੇ ਕਰੀਬ ਇਕ ਤੋਂ ਡੇਢ ਘੰਟਾ ਬਾਅਦ ਉਹ ਘਰ ਤੋਂ ਬਾਹਰ ਨਿਕਲਦਾ ਹੋਇਆ ਹੱਥ ’ਚ ਬੈਗ ਲੈ ਜਾਂਦਾ ਸਾਫ਼ ਨਜ਼ਰ ਆ ਰਿਹਾ ਹੈ।
ਪੰਜਾਬ 'ਚ ਠੰਡ ਵਿਚਾਲੇ ਸਕੂਲਾਂ ਲਈ ਨਵੇਂ ਹੁਕਮ! 21 ਜਨਵਰੀ ਤਕ ਬਦਲਿਆ ਸਮਾਂ
NEXT STORY