ਦੋਰਾਹਾ (ਗੁਰਮੀਤ ਕੌਰ)-ਦੋਰਾਹਾ ਸ਼ਹਿਰ 'ਚ ਚੋਰ-ਲੁਟੇਰਿਆਂ ਦੀ ਦਹਿਸ਼ਤ ਦਿਨੋ-ਦਿਨ ਵੱਧਦੀ ਜਾ ਰਹੀ ਹੈ ਅਤੇ ਲੋਕ ਆਪਣੇ-ਆਪ ਨੂੰ ਅਸਰੁੱਖਿਅਤ ਮਹਿਸੂਸ ਕਰ ਰਹੇ ਹਨ। ਉਧਰ ਦੂਜੇ ਪਾਸੇ ਪੁਲਸ ਦੇ ਵੱਡੇ-ਵੱਡੇ ਨਾਕੇ ਲੱਗੇ ਹੋਣ ਦੇ ਬਾਵਜੂਦ ਵੀ ਚੋਰ-ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਸ ਦੀ ਕੋਈ ਗਸ਼ਤ ਨਾ ਹੋਣ ਕਾਰਨ ਤੁਰੰਤ ਰਫੂਚੱਕਰ ਹੋ ਜਾਂਦੇ ਹਨ। ਇਹ ਘਟਨਾ ਸਾਰੇ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ 'ਚ ਹੁਣ ਪੁਲਸ ਦਾ ਦਬਦਬਾ ਘੱਟ, ਸਗੋਂ ਚੋਰ ਲੁਟੇਰਿਆਂ ਦਾ ਦਬਦਬਾ ਪਹਿਲੇ ਨੰਬਰ 'ਤੇ ਹੈ।
ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਨੀਲਮ ਰਾਣੀ ਪਤਨੀ ਰਾਕੇਸ਼ ਵਿਨਾਇਕ ਵਾਸੀ ਲੱਕੜ ਮੰਡੀ ਦੋਰਾਹਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਬਿਜਲੀ ਬੋਰਡ 'ਚ ਡਿਊਟੀ ਲਈ ਜਾ ਰਹੀ ਸੀ ਕਿ ਗੁਰਥਲੀ ਰੋਡ 'ਤੇ ਸਥਿਤ ਦਫਤਰ ਦੇ ਨੇੜੇ ਹੀ ਊਸਨੂੰ ਕਾਰ ਸਵਾਰਾਂ ਨੇ ਹੱਥ ਦੇ ਕੇ ਰੋਕ ਲਿਆ। ਉਨਾਂ• ਦੱਸਿਆ ਕਿ ਕਾਰ 'ਚ ਤਿੰਨ ਔਰਤਾਂ ਸਵਾਰ ਸਨ ਅਤੇ ਜਦਕਿ ਇਕ ਵਿਅਕਤੀ ਕਾਰ ਦੀ ਡਰਾਈਵਰ ਸੀਟ 'ਤੇ ਬੈਠਾ ਸੀ। ਕਾਰ ਰੋਕਣ 'ਤੇ ਹੀ ਕਾਰ ਸਵਾਰ ਔਰਤਾਂ ਨੇ ਖਿੜਕੀ ਖੋਲ•ਕੇ ਨੀਲਮ ਰਾਣੀ ਨੂੰ ਹਾਲ-ਚਾਲ ਪੁੱਛਿਆ ਤੇ ਨਾਲ ਹੀ ਸੋਨੇ ਦੀਆਂ ਚੂੜੀਆਂ ਵਾਲੀ ਬਾਂਹ ਫੜ•ਦਿਆਂ ਨੀਲਮ ਰਾਣੀ ਨੂੰ ਇਕ ਔਰਤ ਨੇ ਕਿਹਾ ਕਿ 'ਤੇਰੀ ਭੈਣ ਬਾਹਰੋਂ ਆਈ ਹੈ', ਇਹਨੂੰ ਵੀ ਮਿਲ ਲੈ' ਆਦਿ ਕਹਿੰਦਿਆਂ ਸਾਰ ਹੀ ਬਾਂਹ ਫੜ•ਕੇ ਕਾਰ ਅੰਦਰ ਖਿੱਚ ਲਈ ਅਤੇ ਕਟਰ ਨਾਲ ਸੋਨੇ ਦੀ ਚੂੜੀ ਕੱਟ ਲਈ ਅਤੇ ਨੀਲਮ ਰਾਣੀ ਅਨੁਸਾਰ ਉਸਨੂੰ ਚੂੜੀ ਕੱਟਣ ਦਾ ਪਤਾ ਉਦੋਂ ਲੱਗਿਆ ਜਦੋਂ ਕੱਟੀ ਸੋਨੇ ਦੀ ਚੂੜੀ ਉਸਦੀ ਬਾਂਹ 'ਚ ਚੁੱਭ ਗਈ ਅਤੇ ਚੂੜੀ ਚੁੱਭਦਿਆਂ ਸਾਰ ਹੀ ਉਸਨੇ ਕਾਰ ਵਿਚੋਂ ਆਪਣੀ ਬਾਂਹ ਬਾਹਰ ਵੱਲ ਨੂੰ ਖਿੱਚ ਲਈ ਅਤੇ ਨੌਸਰਬਾਜ਼ ਔਰਤਾਂ ਨੇ ਨੀਲਮ ਰਾਣੀ ਦੀ ਇਕ 12 ਗ੍ਰਾਮ ਦੀ ਸੋਨੇ ਦੀ ਚੂੜੀ ਖੋਹ ਕੇ ਫਰਾਰ ਹੋ ਗਏ। ਮੌਕੇ 'ਤੇ ਥਾਣਾ ਦੋਰਾਹਾ ਦੇ ਐਸ.ਐਚ.ਓ. ਮਨਜੀਤ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ ਅਤੇ ਘਟਨਾ ਦਾ ਜ਼ਾਇਜ਼ਾ ਲਿਆ। ਨੀਲਮ ਰਾਣੀ ਨੇ ਦੱਸਿਆ ਕਿ ਬਿਜਲੀ ਬੋਰਡ ਦੇ ਦਫਤਰ ਦੇ ਨੇੜੇ ਇਕ ਪੈਟਰੋਲ ਪੰਪ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਦੋਂ ਪੁਲਸ ਨੇ ਫੁਟੇਜ਼ ਕੱਢਣੀ ਚਾਹੀ ਤਾਂ ਕੈਮਰੇ ਖਰਾਬ ਪਏ ਸਨ, ਜਿਸ ਕਰਕੇ ਨੌਸਰਬਾਜ਼ ਕਿੱਧਰ ਨੂੰ ਫਰਾਰ ਹੋ ਗਏ? ਉਨ੍ਹਾਂ ਆਖਿਆ ਕਿ ਅਜਿਹੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਕੀ ਫਾਇਦਾ? ਜੋ ਕਿ ਸਮੇਂ 'ਤੇ ਚੱਲੇ ਹੀ ਨਹੀਂ। ਜਦਕਿ ਸ਼ਹਿਰ 'ਚ ਵੱਧਦੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਪੁਲਸ ਪ੍ਰਸ਼ਾਸ਼ਨ ਨੂੰ ਘੱਟੋ-ਘੱਟ ਜਗਾ•-ਜਗਾ• ਤੇ ਜੀ.ਟੀ.ਰੋਡਾਂ 'ਤੇ ਲੱਗੇ ਕੈਮਰਿਆਂ ਨੂੰ ਤਾਂ ਚਾਲੂ ਹਾਲਤ 'ਚ ਰੱਖਣਾ ਚਾਹੀਦਾ ਹੈ ਤਾਂ ਜੋ ਘਟਨਾ ਦਾ ਕੋਈ ਨਾ ਕੋਈ ਸੁਰਾਗ ਮਿਲ ਸਕੇ।
ਬੈਂਕਾਂ ਪ੍ਰਾਥਮਿਕ ਸੈਕਟਰ ਨੂੰ ਵਿੱਤੀ ਮੱਦਦ ਮੁਹੱਈਆਂ ਕਰਵਾਉਣ ਨੂੰ ਦੇਣ ਤਰਜੀਹ : ਸਰਾਂ
NEXT STORY