ਫਿਰੋਜ਼ਪੁਰ : ਜ਼ਿਲ੍ਹੇ 'ਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਸ਼ਰੇਆਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਤਰ੍ਹਾਂ ਦਾ ਤਾਜ਼ਾ ਮਾਮਲਾ ਉਸ ਵੇਲੇ ਸਾਹਮਣੇ ਆਇਆ, ਜਦੋਂ ਇਕ ਚੋਰ ਦੁਕਾਨ ਦੇ ਗੱਲੇ 'ਚੋਂ ਪੈਸੇ ਕੱਢ ਕੇ ਲੈ ਗਿਆ। ਇਹ ਮਾਮਲਾ ਫ਼ਿਰੋਜ਼ਪੁਰ ਦੀ ਹੀਰਾ ਮੰਡੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਦੁਕਾਨਦਾਰ ਆਪਣੇ 10 ਸਾਲ ਦੇ ਬੱਚੇ ਨੂੰ ਬਿਠਾ ਕੇ ਕੁੱਝ ਦੇਰ ਲਈ ਬਾਜ਼ਾਰ ਗਿਆ ਹੋਇਆ ਸੀ। ਪਿੱਛੋਂ ਇੱਕ ਚੋਰ ਮੌਕਾ ਦੇਖ ਕੇ ਦੁਕਾਨ 'ਤੇ ਆਇਆ ਅਤੇ ਬੱਚੇ ਨੂੰ ਕਾਪੀ ਖ਼ਰੀਦਣ ਬਾਰੇ ਕਹਿਣ ਲੱਗਾ।
ਜਦੋਂ ਬੱਚਾ ਚੋਰ ਨੂੰ ਕਾਪੀ ਲੱਭ ਕੇ ਦੇਣ ਲੱਗਾ ਤਾਂ ਬੜੇ ਸ਼ਾਤਰ ਤਰੀਕੇ ਨਾਲ ਉਸ ਨੇ ਦੁਕਾਨ ਦੇ ਗੱਲੇ 'ਚ ਹੱਥ ਮਾਰ ਕੇ ਪੈਸੇ ਕੱਢ ਲਏ। ਬੱਚੇ ਨੂੰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਚੋਰ ਨੂੰ ਰੋਕਿਆ ਪਰ ਚੋਰ ਬੱਚੇ ਨੂੰ ਧਮਕਾ ਕੇ ਉੱਥੋਂ ਭਜ ਗਿਆ। ਇਹ ਸਾਰਾ ਮਾਮਲਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਿਆ। ਫਿਲਹਾਲ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਸ ਵਲੋਂ ਚੋਰ ਦੀ ਭਾਲ ਕੀਤੀ ਜਾ ਰਹੀ ਹੈ।
ਲੁਟੇਰਿਆਂ ਨੇ ਲੁੱਟ ਲਿਆ ਦੁਕਾਨਦਾਰ! ਪਿਓ-ਪੁੱਤ 'ਤੇ ਕੀਤਾ ਜਾਨਲੇਵਾ ਹਮਲਾ
NEXT STORY