ਲੁਧਿਆਣਾ (ਮੁਕੇਸ਼)- ਫੋਕਲ ਪੁਆਇੰਟ ਮੈਟਰੋ ਰੋਡ ’ਤੇ ਜਮਾਲਪੁਰ ਕਾਲੋਨੀ ਐੱਚ. ਐੱਮ. ਬਲਾਕ ਵਿਖੇ ਗੁਰਦੁਆਰਾ ਸਾਹਿਬ ਸਾਹਮਣੇ ਦਿਨ-ਦਿਹਾੜੇ ਚੋਰ ਘਰ ਦੇ ਦਰਵਾਜ਼ੇ ਤੋੜ ਕੇ ਲੱਖਾਂ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਮਾਲਕ ਸਵਰਣ ਸਿੰਘ, ਆਸ਼ੀਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਫੋਕਲ ਪੁਆਇੰਟ ਵਿਖੇ ਆਟੋ ਪਾਰਟਸ ਦੀ ਫੈਕਟਰੀ ਹੈ, ਬੁੱਧਵਾਰ ਨੂੰ 11.30 ਵਜੇ ਦੇ ਕਰੀਬ ਓਹ ਦੋਹੇਂ ਘਰ ਨੂੰ ਤਾਲੇ ਲਗਾ ਕੇ ਫੈਕਟਰੀ ਨੂੰ ਚਲੇ ਗਏ। ਦੁਪਹਿਰ ਨੂੰ 1.30 ਵਜੇ ਦੇ ਕਰੀਬ ਜਦੋਂ ਉਹ ਰੋਟੀ ਖਾਣ ਘਰੇ ਆਏ ਤਾਂ ਲੋਹੇ ਦੇ ਮੇਨ ਗੇਟ ਦਾ ਤਾਲਾ ਖੋਲ੍ਹਣ ਮਗਰੋਂ ਜਦੋਂ ਘਰ ਦੇ ਲੱਕੜ ਦੇ ਦਰਵਾਜ਼ਾ ਨੂੰ ਚਾਬੀ ਲਗਾ ਖੋਲ੍ਹਣ ਦੀ ਕੋਸ਼ਿਸ਼ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੇਜ਼ ਮੀਂਹ ਦੇ ਨਾਲ ਪੈਣਗੇ ਗੜ੍ਹੇ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਦਰਵਾਜ਼ਾ ਨਾ ਖੁੱਲ੍ਹਣ ’ਤੇ ਉਨ੍ਹਾਂ 2-3 ਵਾਰ ਕੋਸ਼ਿਸ਼ ਕੀਤੀ ਪਰ ਨਹੀਂ ਖੁੱਲ੍ਹਿਆ ਤਾਂ ਉਹ ਘਬਰਾ ਗਏ। ਉਨ੍ਹਾਂ ਦਾ ਪਾਰਕ ਦੇ ਨਾਲ ਘਰ ਹੈ ਅਤੇ ਪਿਛਲੇ ਪਾਸੇ ਵੀ ਰਸਤਾ ਹੈ। ਉਹ ਜਦੋਂ ਪਿਛਲੇ ਰਸਤੇ ਰਾਹੀਂ ਪੁੱਜੇ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਦੇਖਿਆ ਕਿ ਘਰ ਦਾ ਪਿਛਲਾ ਦਰਵਾਜ਼ਾ ਟੁੱਟਿਆ ਹੋਇਆ ਸੀ। ਜਦੋਂ ਉਨ੍ਹਾਂ ਅੰਦਰ ਝਾਤੀ ਮਾਰੀ ਤਾਂ ਦੇਖਿਆ ਸਾਰੇ ਕਮਰੇ ਖੁੱਲ੍ਹੇ ਹੋਏ ਸਨ। ਕਮਰਿਆਂ ’ਚ ਬੈੱਡਾਂ ਉੱਪਰ ਇਧਰ-ਓਧਰ ਸਾਮਾਨ ਖਿੱਲਰਿਆ ਹੋਇਆ ਸੀ। ਇਸੇ ਤਰ੍ਹਾਂ ਅਲਮਾਰੀ ਦਾ ਦਰਵਾਜ਼ਾ ਤੇ ਲਾਕਰ ਟੁੱਟੇ ਹੋਏ ਹਨ। ਇਸ ਤੋਂ ਬਾਅਦ ਪੁਲਸ ਨੂੰ ਚੋਰੀ ਦੀ ਸੂਚਨਾ ਦਿੱਤੀ। ਮੌਕੇ ’ਤੇ ਪੀ. ਸੀ. ਆਰ. ਤੇ ਥਾਣੇ ਦੀ ਪੁਲਸ ਪਹੁੰਚ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੱਦ ਹੋਈਆਂ ਛੁੱਟੀਆਂ! ਖੁੱਲ੍ਹੇ ਰਹਿਣਗੇ ਇਹ ਦਫ਼ਤਰ
ਸਵਰਣ ਸਿੰਘ, ਆਸ਼ੀਸ਼ ਸਿੰਘ ਨੇ ਕਿਹਾ ਕਿ ਚੋਰ ਡੇਢ ਲੱਖ ਦੀ ਨਕਦੀ, 2 ਸੋਨੇ ਦੀਆਂ ਅੰਗੂਠੀਆਂ, 1 ਡਾਇਮੰਡ ਦੇ ਝੁਮਕੇ ਆਦਿ ਚੋਰੀ ਕਰ ਕੇ ਲੈ ਗਏ ਹਨ। ਆਈ. ਓ. ਰਾਕੇਸ਼ ਕੁਮਾਰ ਨੇ ਕਿਹਾ ਕਿ ਪੁਲਸ ਆਲੇ-ਦੁਆਲੇ ਲੱਗੇ ਹੋਏ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਇਕ ਫੁਟੇਜ ’ਚ 2 ਮੁਲਜ਼ਮ ਘਰ ਦਾ ਪਿਛਲਾ ਗੇਟ ਟਪਦੇ ਨਜ਼ਰ ਆ ਰਹੇ ਹਨ। ਇੰਝ ਜਾਪਦਾ ਹੈ ਕੰਮ ਕਿਸੇ ਭੇਤੀ ਦਾ ਹੈ, ਜਿਸ ਨੂੰ ਮਾਲਕਾਂ ਦੇ ਘਰ ਆਉਣ-ਜਾਣ ਬਾਰੇ ਪਤਾ ਹੈ। ਸ਼ਿਕਾਇਤ ਲੈ ਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਪਿੰਡ ਦੀ ਪੰਚਾਇਤ ਦਾ ਸਖ਼ਤ ਫ਼ਰਮਾਨ, ਮਤੇ ਪਾ ਕੇ ਕਰ 'ਤਾ ਵੱਡਾ ਐਲਾਨ
NEXT STORY