ਲੁਧਿਆਣਾ (ਅਨਿਲ): ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਮੁਹੱਲਾ ਅਸ਼ੋਕ ਨਗਰ ਵਿਚ ਇਕ ਦੁਕਾਨ ਤੇ ਘਰ ਵਿਚ ਚੋਰੀ ਹੋ ਗਈ। ਬੀਤੀ ਰਾਤ ਚੋਰਾਂ ਨੇ ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜੇ ਤੇ ਅੰਦਰੋਂ 80 ਹਜ਼ਾਰ ਰੁਪਏ ਦੀ ਨਕਦੀ, ਤਿੰਨ ਮੋਬਾਈਲ ਫ਼ੋਨ, ਦੋ ਪੁਰਾਣੇ ਮੋਬਾਈਲ ਫ਼ੋਨ ਤੇ ਇਕ ਟੈਬਲੇਟ ਚੋਰੀ ਕਰ ਲਏ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਤਿੰਨ ਚੋਰ ਵਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਲੱਕੀ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 3 ਵਜੇ ਦੇ ਕਰੀਬ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਿੰਨ ਨਕਾਬਪੋਸ਼ ਲੁਟੇਰੇ ਉਸ ਦੀ ਦੁਕਾਨ ਦੇ ਬਾਹਰ ਆਏ, ਜਿਸ ਮਗਰੋਂ ਉਨ੍ਹਾਂ ਨੇ ਦੁਕਾਨ ਦੇ ਸ਼ਟਰ ਦੇ ਤਾਲੇ ਤੋੜੇ ਤੇ ਦੁਕਾਨ ਦੇ ਅੰਦਰ ਦਾਖ਼ਲ ਹੋ ਕੇ ਪਿੱਛੇ ਘਰ ਵਿਚ ਚਲੇ ਗਏ। ਇਸ ਮਗਰੋਂ ਚੋਰਾਂ ਨੇ ਦੁਕਾਨ ਦੇ ਅੰਦਰ ਪਈ 80 ਹਜ਼ਾਰ ਰੁਪਏ ਦੀ ਨਕਦੀ ਤੇ ਘਰ ਵਿਚ ਪਏ ਤਿੰਨ ਨਵੇਂ ਮੋਬਾਈਲ ਫ਼ੋਨ, ਦੋ ਪੁਰਾਣੇ ਮੋਬਾਈਲ ਫ਼ੋਨ ਤੇ ਇਕ ਟੈਬਲੇਟ ਚੋਰੀ ਕਰ ਕੇ ਫ਼ਰਾਰ ਹੋ ਗਏ। ਪੀੜਤ ਨੇ ਦੱਸਿਆ ਕਿ ਉਸ ਦੇ ਪਿਤਾ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਹਨ, ਜਿਸ ਕਾਰਨ ਉਹ ਖ਼ੁਦ ਵੀ ਹਸਪਤਾਲ ਗਿਆ ਹੋਇਆ ਸੀ ਤੇ ਘਰ ਵਿਚ ਉਸ ਦੇ ਮਾਤਾ ਜੀ ਇਕੱਲੇ ਸਨ। ਪੀੜਤ ਲੱਕੀ ਨੇ ਦੱਸਿਆ ਕਿ ਫ਼ਿਲਹਾਲ ਉਨ੍ਹਾਂ ਨੇ ਚੋਰੀ ਦੀ ਸ਼ਿਕਾਇਤ ਥਾਣਾ ਸਲੇਮ ਟਾਬਰੀ ਦੀ ਪੁਲਸ ਨੂੰ ਦਰਜ ਕਰਵਾ ਦਿੱਤੀ ਗਈ ਹੈ।
ਦਰਬਾਰ ਸਾਹਿਬ ਪਹੁੰਚੇ ਨਿਹੰਗ ਸਿੰਘ ਤੇ ਸਤਿਕਾਰ ਕਮੇਟੀ, ਡੇਰਾਵਾਦ ਖ਼ਿਲਾਫ਼ ਅਕਾਲ ਤਖ਼ਤ ਸਾਹਿਬ ਤੋਂ ਕੀਤੀ ਇਹ ਮੰਗ
NEXT STORY