ਸਮਰਾਲਾ (ਵਿਪਨ ਭਾਰਦਵਾਜ): ਸ਼੍ਰੀ ਰਾਮੇਸ਼ਵਰ ਮਹਾਦੇਵ ਸ਼ਿਵ ਮੰਦਿਰ ਡੱਬੀ ਬਾਜ਼ਾਰ ਸਮਰਾਲਾ ਵਿਖੇ ਅਣਪਛਾਤੇ ਚੋਰਾਂ ਵੱਲੋਂ ਸ਼ਿਵਲਿੰਗ ਦੀ ਗਲਹੈਰੀ ਨੂੰ ਲੱਗੀ ਹੋਈ ਪੌਣਾ ਕਿੱਲੋ ਚਾਂਦੀ ਨੂੰ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਅੱਜ ਸਵੇਰੇ 10.30 ਵਜੇ ਤੋਂ 11 ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮੰਦਿਰ ਦੇ ਪੁਜਾਰੀ ਵੱਲੋਂ ਇਸ ਦੀ ਸੂਚਨਾ ਸਮਰਾਲਾ ਪੁਲਸ ਨੂੰ ਦਿੱਤੀ ਗਈ। ਇਸ ਘਟਨਾ ਨੂੰ ਲੈ ਕੇ ਸਮਰਾਲਾ ਸ਼ਹਿਰ ਦੇ ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ। ਮੌਕੇ 'ਤੇ ਮੰਦਰ ਵਿਚ ਹੋਏ ਇਕੱਠ ਵਿਚ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਰਮਨ ਮਡੇਰਾ ਅਤੇ ਵਾਰਡ ਨੰਬਰ ਪੰਜ ਦੇ ਕੌਂਸਲਰ ਸਨੀ ਦੁਆ ਪਹੁੰਚੇ ਅਤੇ ਮੁਹੱਲਾ ਵਾਸੀਆਂ ਨੇ ਭਾਰੀ ਰੋਸ ਪ੍ਰਗਟ ਕੀਤਾ।
ਇਹ ਖ਼ਬਰ ਵੀ ਪੜ੍ਹੋ - 'ਪਾਪਾ ਮੈਂ ਪ੍ਰੇਸ਼ਾਨ ਹਾਂ...' 14 ਸਾਲਾ ਮਾਸੂਮ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਪਿਓ ਨੂੰ ਵੀਡੀਓ ਕਾਲ ਕਰ ਕਹੀਆਂ ਭਾਵੁਕ ਗੱਲਾ
ਜਦੋਂ ਇਸ ਘਟਨਾ ਬਾਰੇ ਮੰਦਰ ਦੇ ਪੁਜਾਰੀ ਧਰਿੰਦਰ ਸ਼ਾਸਤਰੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਉਹ ਉਸ ਵੇਲੇ ਆਪਣੇ ਕਮਰੇ ਵਿਚ ਰੋਟੀ ਖਾ ਰਹੇ ਸਨ। ਉਸ ਸਮੇਂ ਮੈਂ ਆਪਣੇ ਕਮਰੇ ਵਿੱਚ ਖਾਣਾ ਖਾ ਰਿਹਾ ਸੀ ਜਦੋਂ ਮੈਂ ਮੰਦਰ ਵਿਚ ਆ ਕੇ ਦੇਖਿਆ ਤਾਂ ਮੰਦਰ ਵਿਚ ਸ਼ਿਵਲਿੰਗ ਤੋਂ ਚਾਂਦੀ ਗਾਇਬ ਸੀ, ਜਿਸ ਦਾ ਵਜ਼ਨ ਪੌਣਾ ਕਿੱਲੋ ਕਰੀਬ ਦੱਸਿਆ ਜਾ ਰਿਹਾ ਹੈ। ਕੈਮਰੇ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਕੈਮਰੇ ਪਿਛਲੇ ਇਕ ਮਹੀਨੇ ਤੋਂ ਖ਼ਰਾਬ ਹਨ। ਕੈਮਰੇ ਦੀਆਂ ਤਾਰਾਂ ਨੂੰ ਚੂਹੇ ਵੱਲੋਂ ਕੁਤਰਨ ਕਾਰਨ ਕੈਮਰੇ ਖ਼ਰਾਬ ਹਨ। ਪੰਡਿਤ ਨੇ ਦੱਸਿਆ ਕਿ ਕੈਮਰੇ ਖ਼ਰਾਬ ਹੋਣ ਦੀ ਸੂਚਨਾ ਮੰਦਰ ਕਮੇਟੀ ਨੂੰ ਕਈ ਵਾਰ ਦਿੱਤੀ ਗਈ ਹੈ ਪਰ ਉਨ੍ਹਾਂ ਵੱਲੋਂ ਕੈਮਰਿਆਂ ਨੂੰ ਕਦੇ ਵੀ ਠੀਕ ਨਹੀਂ ਕਰਾਇਆ ਗਿਆ। ਪਹਿਲਾਂ ਵੀ ਇੱਕ ਦੋ ਵਾਰ ਕੈਮਰੇ ਖਰਾਬ ਹੋਏ ਹਨ ਜਿਨ੍ਹਾਂ ਨੂੰ ਮੈਂ ਹੀ ਠੀਕ ਕਰਵਾਇਆ ਸੀ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਪੰਜਾਬ 'ਚ ਵੱਡਾ ਹਾਦਸਾ! ਸਕੂਲ ਬੱਸ 'ਚ ਸਵਾਰ ਵਿਦਿਆਰਥੀ ਦੀ ਦਰਦਨਾਕ ਮੌਤ, ਕਈ ਗੰਭੀਰ ਜ਼ਖ਼ਮੀ
ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਰਮਨ ਵਡੇਰਾ ਨੇ ਕਿਹਾ ਕਿ ਸਾਉਣ ਮਹੀਨੇ ਦੇ ਵਿਚ ਇਸ ਤਰ੍ਹਾਂ ਦੀ ਘਟਨਾ ਹੋਣਾ ਬੜੀ ਨਿੰਦਿਆਯੋਗ ਗੱਲ ਹੈ। ਇੱਥੇ ਦੀ ਕਮੇਟੀ ਵੀ ਇਸ ਵਿਚ ਕਸੂਰਵਾਰ ਹੈ ਕਿਉਂਕਿ ਕੈਮਰੇ ਇਕ ਮਹੀਨੇ ਤੋਂ ਖਰਾਬ ਹੋਣ ਦੇ ਬਾਵਜੂਦ ਕੈਮਰੇਆਂ ਨੂੰ ਠੀਕ ਨਹੀਂ ਕਰਾਇਆ ਗਿਆ। ਅਗਰ ਕੋਈ ਬੇਅਦਬੀ ਕਰ ਜਾਂਦਾ ਤਾਂ ਵੀ ਲੋਕਾਂ ਨੇ ਸੜਕਾਂ 'ਤੇ ਆਉਣਾ ਸੀ। ਇਸ ਨਾਲੋਂ ਚੰਗਾ ਹੈ ਕਿ ਕੈਮਰਿਆਂ ਦੀ ਮੁਰੰਮਤ ਸਮਾਂ ਰਹਿੰਦੇ ਕਰਵਾ ਦੇਣੀ ਚਾਹੀਦੀ ਸੀ। ਪੰਡਿਤ ਵੀ ਇਸ ਵਿਚ ਕਸੂਰਵਾਰ ਹੈ ਜਿਸ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਕਿ ਉਸ ਦੀ ਡਿਊਟੀ ਬਣਦੀ ਹੈ ਕਿ ਮੰਦਰ ਵਿਚ ਕਿਸੇ ਨਾ ਕਿਸੇ ਨੂੰ ਕਹਿਣਾ ਚਾਹੀਦਾ ਹੈ ਸਾਉਣ ਦਾ ਮਹੀਨਾ ਹੋਣ ਕਾਰਨ ਮੰਦਰਾਂ ਵਿਚ ਚਹਿਲ ਪਹਿਲ ਲੱਗੀ ਰਹਿੰਦੀ ਹੈ ਪਰ ਫਿਰ ਵੀ ਇਸ ਤਰ੍ਹਾਂ ਦੀ ਘਟਨਾ ਹੁਣ ਬੜੀ ਨਿੰਦਿਆ ਯੋਗ ਗੱਲ ਹੈ।
ਇਹ ਖ਼ਬਰ ਵੀ ਪੜ੍ਹੋ - AAP ਦੇ ਜ਼ਿਲ੍ਹਾ ਪ੍ਰਧਾਨਾਂ ਨੇ CM ਮਾਨ ਦੇ ਨਾਂ ਲਿਖੇ ਮੰਗ ਪੱਤਰ, ਰੱਖੀ ਇਹ ਮੰਗ
ਮੌਕੇ 'ਤੇ ਪਹੁੰਚੇ ਏ.ਐੱਸ.ਆਈ. ਅਵਤਾਰ ਸਿੰਘ ਨੇ ਦੱਸਿਆ ਮੰਦਰ ਵਿਚ ਚੋਰੀ ਹੋਣ ਦੀ ਘਟਨਾ ਬਾਰੇ 11.40 ਵਜੇ ਸਾਨੂੰ ਪਤਾ ਲੱਗ ਗਿਆ ਸੀ। ਮੰਦਰ ਦੇ ਕੈਮਰੇ ਖਰਾਬ ਹੋਣ ਕਾਰਨ ਚੋਰੀ ਕਿਸ ਨੇ ਕੀਤੀ ਇਸ ਦਾ ਹਾਲੇ ਤੱਕ ਪਤਾ ਨਹੀਂ ਲੱਗ । ਬਾਜ਼ਾਰ ਦੇ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਟਰਸਾਈਕਲ ਅਤੇ ਕਾਰ ਦੀ ਟੱਕਰ ’ਚ ਲੜਕੀ ਦੀ ਮੌਤ
NEXT STORY