ਨਵੀਂ ਦਿੱਲੀ/ਚੰਡੀਗੜ੍ਹ : ਸੰਸਦ ਵਿਚ ਅੱਜ ਕਾਂਗਰਸ ਦੇ ਜਲੰਧਰ ਤੋਂ ਐੱਮ. ਪੀ. ਚਰਨਜੀਤ ਸਿੰਘ ਚੰਨੀ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਵਿਚਾਲੇ ਤਲਖੀ ਹੋ ਗਈ। ਦਰਅਸਲ ਚੰਨੀ ਨੇ ਸੰਸਦ ਵਿਚ ਸੰਬੋਧਨ ਕਰਦੇ ਹੋਏ ਰਵਨੀਤ ਬਿੱਟੂ ਨੂੰ ਕਿਹਾ ਕਿ ਤੁਹਾਡੇ ਦਾਦਾ ਜੀ (ਬੇਅੰਤ ਸਿੰਘ) ਸ਼ਹੀਦ ਹੋਏ ਪਰ ਉਹ ਉਸ ਦਿਨ ਮਰੇ ਜਦੋਂ ਤੁਸੀਂ ਕਾਂਗਰਸ ਛੱਡੀ। ਇਸ ਤੋਂ ਬਾਅਦ ਰਵਨੀਤ ਬਿੱਟੂ ਨੇ ਤਲਖ ਤੇਵਰ ਦਿਖਾਉਂਦਿਆਂ ਕਿਹਾ ਕਿ ਮੇਰੇ ਦਾਦਾ ਜੀ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ ਉਹ ਦੇਸ਼ ਲਈ ਸ਼ਹੀਦ ਹੋਏ ਸਨ ਕਾਂਗਰਸ ਲਈ ਨਹੀਂ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਅਫ਼ਸਰਾਂ ਅਤੇ ਮੁਲਾਜ਼ਮਾਂ ਲਈ ਜਾਰੀ ਹੋਏ ਸਖ਼ਤ ਹੁਕਮ, ਜੇ ਨਾ ਮੰਨੇ ਤਾਂ ਨਹੀਂ ਲੱਗੇਗਾ ਇੰਕਰੀਮੈਂਟ
ਬਿੱਟੂ ਨੇ ਕਿਹਾ ਕਿ ਅੱਜ ਗਰੀਬਾਂ ਦੀ ਗੱਲ ਕਰਨ ਵਾਲੇ ਚਰਨਜੀਤ ਚੰਨੀ ਖੁਦ ਹਜ਼ਾਰਾਂ ਕਰੋੜ ਦੇ ਮਾਲਕ ਹਨ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਪੰਜਾਬ ਵਿਚ ਸਭ ਤੋਂ ਵੱਧ ਅਮੀਰ ਅਤੇ ਭ੍ਰਿਸ਼ਟ ਹਨ, ਜੇ ਇਹ ਭ੍ਰਿਸ਼ਟਾਚਾਰੀ ਨਹੀਂ ਨਿਕਲੇ ਤਾਂ ਮੈਂ ਆਪਣਾ ਨਾਮ ਬਦਲ ਦੇਵਾਂਗਾ। ਉਨ੍ਹਾਂ ਕਿਹਾ ਕਿ ਚੰਨੀ 'ਤੇ ਮੀ-ਟੂ ਵਰਗੇ ਕੇਸ ਵੀ ਪਏ ਹੋਏ ਹਨ। ਇਹ ਤਲਖੀ ਇਥੋਂ ਤਕ ਵੱਧ ਗਈ ਕਿ ਰਵਨੀਤ ਬਿੱਟੂ ਆਪਣੀ ਕੁਰਸੀ ਛੱਡ ਕੇ ਅੱਗੇ ਆ ਕੇ, ਜਿਸ ਤੋਂ ਬਾਅਦ ਮਾਹੌਲ ਤਲਖ ਹੁੰਦਿਆਂ ਦੇਖ ਸਪੀਕਰ ਵਲੋਂ ਸੰਸਦ ਦੀ ਕਾਰਵਾਈ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਪਟਿਆਲਾ 'ਤੇ ਮੰਡਰਾਇਆ ਵੱਡਾ ਖ਼ਤਰਾ, 19 ਇਲਾਕਿਆਂ ਵਿਚ ਐਮਰਜੈਂਸੀ ਐਲਾਨੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ ਪੁੱਜੇ ਪੰਜਾਬ ਦੇ ਰਾਜਪਾਲ ਨੇ ਕੀਤਾ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
NEXT STORY