ਲੁਧਿਆਣਾ (ਵਿੱਕੀ) : ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਤੋਂ ਖੁੱਲ੍ਹੇ ਸਰਕਾਰੀ ਸਕੂਲਾਂ ’ਚ ਕਈਆਂ ਨੂੰ ਆਪਣੇ ਬਲਾਕਾਂ ’ਚ ਨਵੇਂ ਬੀ. ਪੀ. ਈ. ਓਜ਼ ਮਿਲ ਗਏ ਹਨ। ਸਰਕਾਰ ਨੇ ਵੱਖ-ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਬਤੌਰ ਸੈਂਟਰ ਹੈੱਡ ਟੀਚਰ ਤਾਇਨਾਤ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਲੋਂ ਬਤੌਰ ਬਲਾਕ ਪ੍ਰਾਇਮਰੀ ਅਧਿਕਾਰੀ (ਬੀ. ਪੀ. ਈ. ਓ.) ਪ੍ਰਮੋਟ ਕੀਤਾ ਗਿਆ। ਇਨ੍ਹਾਂ ’ਚ ਲੁਧਿਆਣਾ ਦੇ ਵੱਖ-ਵੱਖ 9 ਸੈਂਟਰ ਹੈੱਡ ਟੀਚਰ ਸ਼ਾਮਲ ਹਨ। ਵਿਭਾਗ ਵਲੋਂ ਕੀਤੀਆਂ ਇਨ੍ਹਾਂ ਪ੍ਰਮੋਸ਼ਨ ਹੁਕਮਾਂ ਨਾਲ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ’ਚ ਖਾਲੀ ਪਈਆਂ ਬੀ. ਪੀ. ਈ. ਓਜ਼ ਦੀਆਂ ਪੋਸਟਾਂ ਭਰਨ ਦੇ ਨਾਲ ਉਨ੍ਹਾਂ ਬੀ. ਪੀ. ਈ. ਓਜ਼ ’ਤੇ ਵੀ ਜ਼ਿਆਦਾ ਬਲਾਕਾਂ ਦਾ ਕੰਮ ਦੇਖਣ ਦਾ ਬੋਝ ਘੱਟ ਜਾਵੇਗਾ। ਇਸ ਸਬੰਧੀ ‘ਜਗ ਬਾਣੀ’ ਨੇ ਮਈ ਦੇ ਮੱਧ ’ਚ ਇਕ ਖ਼ਬਰ ਲਗਾ ਕੇ ਖੁਲਾਸਾ ਕੀਤਾ ਸੀ ਕਿ ਕਿਸ ਤਰ੍ਹਾਂ ਬਲਾਕਾਂ ਵਿਚ ਬੀ. ਪੀ. ਈ. ਓ. ਦੀ ਕਮੀ ਕਾਰਨ ਜ਼ਿਲੇ ’ਚ ਤਾਇਨਾਤ ਬੀ. ਪੀ. ਈ. ਓ. ਵੱਖ-ਵੱਖ ਬਲਾਕਾਂ ਦਾ ਕੰਮ ਦੇਖ ਰਹੇ ਹਨ।
ਅਜਿਹੇ ’ਚ ਸਕੂਲਾਂ ਦਾ ਕੰਮ ਵੀ ਲੇਟ ਹੋਣ ਦੇ ਨਾਲ ਅਧਿਆਪਕਾਂ ਦੇ ਕਈ ਕੰਮਾਂ ’ਚ ਵੀ ਦੇਰ ਹੋ ਰਹੀ ਸੀ। ਇਸ ਤੋਂ ਪਹਿਲਾਂ ਲੁਧਿਆਣਾ ਵਰਗੇ ਵੱਡੇ ਜ਼ਿਲੇ ਦੇ 19 ਬਲਾਕਾਂ ਵਿਚ 5 ਬੀ. ਪੀ. ਈ. ਓ. ਦੇ ਮੋਢਿਆਂ ’ਤੇ ਭਾਰ ਸੀ ਪਰ ਹੁਣ ਮਿਲੇ ਹੁਕਮਾਂ ’ਚ 9 ਨਵੇਂ ਬੀ. ਪੀ. ਈ. ਓ. ਮਿਲ ਗਏ ਹਨ, ਜਿਸ ਕਾਰਨ ਹੁਣ ਕੁੱਲ ਗਿਣਤੀ 14 ਤੱਕ ਪੁੱਜ ਗਈ ਹੈ।
ਇਹ ਵੀ ਪੜ੍ਹੋ : ਮੈਰੀਟੋਰੀਅਸ ਸਕੂਲਾਂ ’ਚ ਦਾਖ਼ਲਾ ਲੈਣ ਵਾਲੇ ਉਮੀਦਵਾਰਾਂ ਲਈ ਜ਼ਰੂਰੀ ਖ਼ਬਰ, ਵਿਭਾਗ ਵੱਲੋਂ ਜਾਰੀ ਹੋਇਆ ਨੋਟਿਸ
ਇੱਥੇ ਲਗਾਏ ਗਏ ਨਵੇਂ ਬੀ. ਪੀ. ਈ. ਓ.
► ਸੁਰਿੰਦਰ ਕੁਮਾਰ, ਸਰਕਾਰੀ ਪ੍ਰਾਇਮਰੀ ਸਕੂਲ ਮਾਣੂਕੇ ਨੂੰ ਬੀ. ਪੀ. ਈ. ਓ. ਸੁਧਾਰ
► ਜਗਦੀਪ ਸਿੰਘ ਜੌਹਲ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਕਲਾਂ ਨੂੰ ਬੀ. ਪੀ. ਈ. ਓ. ਸਿੱਧਵਾਂ ਬੇਟ-1
► ਅਵਨਿੰਦਰਪਾਲ ਸਰਕਾਰੀ ਪ੍ਰਾਇਮਰੀ ਸਕੂਲ ਮਾਧੋਪੁਰੀ ਨੂੰ ਬੀ. ਪੀ. ਈ. ਓ. ਦੋਰਾਹਾ
► ਬਲਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬੜੂੰਦੀ ਨੂੰ ਬੀ. ਪੀ. ਈ. ਓ. ਪੱਖੋਵਾਲ
► ਸੁਖਦੇਵ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਗਾਲਿਬ ਕਲਾਂ ਨੂੰ ਬੀ. ਪੀ. ਈ. ਓ. ਜਗਰਾਓਂ
► ਗੁਰਪ੍ਰੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਰਾਏ ਨੂੰ ਬੀ. ਪੀ. ਈ. ਓ. ਡੇਹਲੋਂ-1
► ਮਨਜੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਬਰਮੀ ਬਲਾਕ ਸੁਧਾਰ ਨੂੰ ਬੀ. ਪੀ. ਈ. ਓ. ਡੇਹਲੋਂ-2
► ਰਣਜੋਧ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਖੰਨਾ-2 ਨੂੰ ਬੀ. ਪੀ. ਈ. ਓ. ਖੰਨਾ-1 ਨਿਯੁਕਤ ਕੀਤਾ ਗਿਆ ਹੈ।
► ਹਰਪ੍ਰੀਤ ਕੌਰ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਗੋਬਿੰਦ ਨਗਰ ਨੂੰ ਲੁਧਿਆਣਾ-1 ਦਾ ਬੀ. ਪੀ. ਈ. ਓ. ਲਗਾਇਆ ਹੈ।
ਇਹ ਵੀ ਪੜ੍ਹੋ : ਬਿਨਾਂ ਹਾਈ ਸਕਿਓਰਿਟੀ ਨੰਬਰ ਪਲੇਟ ਵਾਲੇ ਵਾਹਨਾਂ ’ਤੇ ਟ੍ਰੈਫਿਕ ਪੁਲਸ ਦੀ ਵੱਡੀ ਕਾਰਵਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
CM ਮਾਨ ਨੇ ਪੰਜਾਬ ਵਾਸੀਆਂ ਨੂੰ ਸੁਣਾਈ 'ਖੁਸ਼ਖਬਰੀ', ਲੋਕਾਂ ਦੀ ਰੋਜ਼ਾਨਾ ਹੋਵੇਗੀ ਲੱਖਾਂ ਰੁਪਏ ਦੀ ਬਚਤ
NEXT STORY