ਤਪਾ ਮੰਡੀ (ਸ਼ਾਮ,ਗਰਗ) : ਤਪਾ-ਢਿੱਲਵਾਂ ਰੋਡ ਸਥਿਤ ਢਿਲਵਾਂ ਵਿਖੇ ਕੁਝ ਨਾਮਾਲੂਮ ਚੋਰਾਂ ਨੇ ਰਾਤ ਸਮੇਂ ਇਕ ਫੈਕਟਰੀ ਦੀ ਕੰਧ ਟੱਪ ਕੇ ਕਣਕ, ਸਰੋਂ, ਐੱਲ. ਈ ਡੀਯ ,ਬੈਟਰਾ ਅਤੇ ਹੋਰ ਸਮਾਨ ਚੋਰੀ ਕਰ ਲਿਆ। ਇਸ ਸੰਬੰਧੀ ਅਗਰਵਾਲ ਇੰਡਸਟਰੀਜ਼ ਢਿੱਲਵਾਂ ਦੇ ਮਾਲਕ ਗਣਤੰਤਰ ਬਾਂਸਲ ਤਪਾ ਨੇ ਦੱਸਿਆ ਕਿ ਫੈਕਟਰੀ 2 ਮਹੀਨਿਆਂ ਤੋਂ ਬੰਦ ਪਈ ਸੀ ਤਾਂ ਰਾਤ ਸਮੇਂ ਚੋਰਾਂ ਨੇ ਮੁੱਖ ਮਾਰਗ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਕੇ ਰਸੋਈ ਦਾ ਜਿੰਦਰਾ ਭੰਨ੍ਹ ਕੇ ਕੈਬਿਨ ਦਾ ਸ਼ੀਸਾ ਤੋੜਿਆ ਅਤੇ ਅੰਦਰ ਦਾਖਲ ਹੋ ਕੇ ਦਰਾਜਾਂ ’ਚ ਪਈਆਂ ਚਾਬੀਆਂ ਕੱਢ ਕੇ ਫੈਕਟਰੀ ’ਚ ਪਈਆਂ ਗੋਦਰੇਜ ਦੀਆਂ ਅਲਮਾਰੀਆਂ ਅਤੇ ਹੋਰ ਸਮਾਨ ਦੀ ਫਰੋਲਾ-ਫਰਾਲੀ ਕੀਤੀ। ਚੋਰ 20 ਗੱਟੇ ਕਣਕ, 2 ਬੋਰੀਆਂ ਸਰੋਂ, ਐੱਲ. ਈ. ਡੀ, ਬੈਟਰਾ,ਚੁੱਲ੍ਹਾ-ਗੈਸ ਸਿਲੰਡਰ, ਇੰਨਵਰਟਰ, ਡੀ.ਵੀ. ਆਰ, ਕੈਮਰੇ, ਫਿਲਟਰ, ਰਸੋਈ ਦਾ ਸਾਰਾ ਸਮਾਨ ਚੋਰੀ ਕਰਕੇ ਲੈ ਗਏ ਜਿਸ ਦੀ ਅੰਦਾਜਨ ਕੀਮਤ ਲੱਖ ਰੁਪਏ ਦੇ ਕਰੀਬ ਬਣਦੀ ਹੈ।
ਇਸ ਘਟਨਾ ਦੀ ਸੂਚਨਾ ਮਾਲਕ ਨੂੰ ਬੀਤੀ ਸ਼ਾਮ 5 ਵਜੇ ਗੁਆਂਢੀ ਨੇ ਉਸ ਸਮੇਂ ਦਿੱਤੀ ਜਦੋਂ ਕੰਧ ਕੋਲ ਡੁੱਲੀ ਪਈ ਕਣਕ ਦੇਖੀ। ਮਾਲਕ ਨੇ ਤੁਰੰਤ ਫੈਕਟਰੀ ਖੋਲ੍ਹ ਕੇ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਉਕਤ ਸਾਰਾ ਸਮਾਨ ਗਾਇਬ ਸੀ। ਮਾਲਕ ਅਨੁਸਾਰ ਫੀਡ ਫੈਕਟਰੀ ਦੇ ਨਾਲ-ਨਾਲ ਆਟਾ ਚੱਕੀ ਵੀ ਲੱਗੀ ਸੀ ਅਤੇ ਹੋਰ ਸਮਾਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮਾਲਕ ਨੇ ਤੁਰੰਤ ਚੋਰੀ ਸੰਬੰਧੀ ਜਾਣਕਾਰੀ ਥਾਣਾ ਮੁੱਖੀ ਨਿਰਮਲਜੀਤ ਸਿੰਘ ਸੰਧੂ ਨੂੰ ਦਿੱਤੀ ਤਾਂ ਸਹਾਇਕ ਥਾਣੇਦਾਰ ਗਿਆਨ ਸਿੰਘ ਦੀ ਅਗਵਾਈ ‘ਚ ਪੁੱਜੀ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਚੋਰੀ ਹੋਏ ਸਮਾਨ ਲਿਸਟ ਬਣਾ ਕੇ ਸੜਕ ’ਤੇ ਲੱਗੇ ਸੀਸੀਟੀਵੀ ਕੈਮਰੇ ਖੰਘਾਲਣੇ ਸ਼ੁਰੂ ਕਰ ਦਿੱਤੇ ਹਨ।
CIA ਸਟਾਫ਼ ਵੱਲੋਂ 20 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਦੋ ਵਿਅਕਤੀ ਗ੍ਰਿਫ਼ਤਾਰ
NEXT STORY