ਸਾਦਿਕ (ਪਰਮਜੀਤ) : ਬੀਤੀ ਰਾਤ ਸਾਦਿਕ ਦੀ ਫਿਰੋਜ਼ਪੁਰ ਵਾਲੀ ਸੜਕ 'ਤੇ ਸਥਿਤ ਇਕ ਮਾਰਕੀਟ ਵਿਚ ਬਣੀਆਂ ਦੁਕਾਨਾਂ ਵਿਚੋਂ ਚੋਰੀ ਕਰਨ ਆਏ ਚੋਰਾਂ ਨੂੰ ਆਪਣੀ ਜਾਨ ਬਚਾਉਂਦੇ ਹੋਏ ਕਾਰ ਛੱਡ ਕੇ ਭੱਜਣਾ ਪਿਆ। ਦੁਕਾਨਦਾਰਾਂ ਨੇ ਦੱਸਿਆ ਕਿ ਚੋਰ ਲਗਭਗ 2 ਵਜੇ ਸਵੇਰੇ ਆਏ ਅਤੇ ਉਨ੍ਹਾਂ ਹਰਦੀਪ ਸਿੰਘ, ਤਰਨਦੀਪ ਸਿੰਘ ਤੇ ਆਸ਼ਾ ਸਿੰਘ ਦੀਆਂ ਤਿੰਨ ਦੁਕਾਨਾਂ ਦੇ ਸ਼ਟਰ ਭੰਨ ਕੇ ਚੋਰੀ ਦੀ ਕੋਸ਼ਿਸ਼ ਕੀਤੀ। ਤਰਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਦੁਕਾਨ 'ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਜਦ ਉਹ ਰਾਤ ਦੋ ਕੁ ਵਜੇ ਉਠਿਆ ਤਾਂ ਉਸ ਨੇ ਦੁਕਾਨ ਦੇ ਕੈਮਰੇ ਚੈੱਕ ਕੀਤੇ ਤਾਂ ਉਹ ਬੰਦ ਪਾਏ ਗਏ। ਉਸ ਨੂੰ ਸ਼ੱਕ ਹੋਇਆ ਕਿਉਂਕਿ ਪਹਿਲਾਂ ਵੀ ਉਸ ਦੀ ਦੁਕਾਨ 'ਤੇ ਦੋ ਵਾਰ ਚੋਰੀ ਹੋ ਚੁੱਕੀ ਹੈ।
ਉਹ ਆਪਣੇ ਪਿਤਾ ਨੂੰ ਨਾਲ ਲੈ ਕੇ ਮੋਟਰ ਸਾਈਕਲ 'ਤੇ ਦੁਕਾਨ 'ਤੇ ਪੁੱਜਾ ਤਾਂ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਤੇ ਦੁਕਾਨ ਦੇ ਬਾਹਰ ਇਕ ਬੰਦਾ ਖੜ੍ਹਾ ਸੀ। ਅਸੀਂ ਬਚਾਅ ਲਈ ਆਪਣੇ ਲਾਇਸੈਂਸੀ ਅਸਲੇ ਨਾਲ ਫਾਇਰ ਕੀਤੇ ਤਾਂ ਚੋਰ ਖੇਤਾਂ ਵੱਲੋਂ ਭੱਜ ਗਏ, ਅਸੀਂ ਉਨ੍ਹਾਂ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਕ ਚੋਰ ਆਪਣੀ ਕਾਰ ਵੱਲ ਵੀ ਆਇਆ ਪਰ ਸਾਨੂੰ ਦੇਖ ਕੇ ਕਾਰ ਛੱਡ ਕੇ ਭੱਜ ਗਿਆ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਚੋਰਾਂ ਦੀ ਗਿਣਤੀ ਕਿੰਨੀ ਸੀ। ਉਨ੍ਹਾਂ ਦੱਸਿਆ ਕਿ ਕਾਰ ਦੀਆਂ ਅਗਲੀਆਂ ਪਿਛਲੀਆਂ ਨੰਬਰ ਪਲੇਟਾਂ ਨੂੰ ਮਿੱਟੀ ਲਗਾਈ ਹੋਈ ਸੀ ਜਦੋਂ ਉਹ ਮਿੱਟੀ ਲਾਹੀ ਤਾਂ ਪੀ.ਬੀ.05 ਵੀ 816 ਨੰਬਰ ਲਿਖਿਆ ਮਿਲਿਆ। ਘਟਨਾ ਦੀ ਸੂਚਨਾਂ ਮਿਲਦੇ ਹੀ ਹਰਜਿੰਦਰ ਸਿੰਘ ਏ.ਐੱਸ.ਆਈ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਸਾਰੇ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਟੱਲੇਵਾਲ ਪੁਲਸ ਵੱਲੋਂ ਚਲਾਨ, ਜ਼ਿਲ੍ਹਾ ਪੁਲਸ ਮੁਖੀ ਕੋਲ ਕੀਤੀ ਇਨਸਾਫ਼ ਦੀ ਮੰਗ
NEXT STORY