ਲੁਧਿਆਣਾ (ਗੌਤਮ) : ਬ੍ਰਾਊਨ ਰੋਡ ਸਥਿਤ ਇਕ ਸਟੂਡੀਓ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਇਆ ਚੋਰ ਘਰ ’ਚ ਮੌਜੂਦ 2 ਛੋਟੇ ਬੱਚਿਆਂ ਦੀ ਹੁਸ਼ਿਆਰੀ ਸਦਕਾ ਫੜਿਆ ਗਿਆ। ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਕੋਲੋਂ ਚੋਰੀ ਕੀਤੇ 12 ਲੇਡੀਜ਼ ਸੂਟ ਅਤੇ ਇਕ ਕਾਰ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਸ਼ਿਵਾਲਾ ਰੋਡ ਦੇ ਰਹਿਣ ਵਾਲੇ ਮੁਕੁਲ ਚਾਵਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਨ-ਦਿਹਾੜੇ ਚੱਲੀ ਗੋਲੀ! ਪ੍ਰਿੰਟਿੰਗ ਕਾਰੋਬਾਰੀ ਜ਼ਖਮੀ, ਇਲਾਕੇ 'ਚ ਦਹਿਸ਼ਤ
ਪੁਲਸ ਨੇ ਇਹ ਮਾਮਲਾ ਜੀਨੀਆ ਪਿੱਲੇ ਦੇ ਬਿਆਨਾਂ ’ਤੇ ਦਰਜ ਕੀਤਾ ਹੈ। ਜੀਨੀਆ ਅਨੁਸਾਰ ਉਹ ਆਪਣੇ ਘਰ ’ਚ ‘ਬ੍ਰਾਂਡਿਡ ਸਟੂਡੀਓ’ ਨਾਂ ਨਾਲ ਲੇਡੀਜ਼ ਸੂਟ ਦਾ ਕਾਰੋਬਾਰ ਕਰਦੀ ਹੈ। ਵਾਰਦਾਤ ਸਮੇਂ ਉਹ ਆਪਣੀ 8 ਸਾਲਾ ਬੇਟੀ ਕੈਰਿਲ ਅਤੇ 5 ਸਾਲਾ ਬੇਟੇ ਈਥਨ ਨਾਲ ਘਰ ’ਚ ਮੌਜੂਦ ਸੀ। ਖੇਡਦੇ ਹੋਏ ਬੱਚਿਆਂ ਨੇ ਬਾਥਰੂਮ ’ਚੋਂ ਅਚਾਨਕ ਕੋਈ ਆਵਾਜ਼ ਸੁਣੀ। ਜਦੋਂ ਬੱਚਿਆਂ ਨੇ ਅੰਦਰ ਜਾ ਕੇ ਦੇਖਿਆ ਤਾਂ ਉੱਥੇ ਇਕ ਅਣਜਾਣ ਵਿਅਕਤੀ ਲੁਕਿਆ ਹੋਇਆ ਸੀ, ਜਿਸ ਨੂੰ ਦੇਖ ਕੇ ਉਨ੍ਹਾਂ ਨੇ ਤੁਰੰਤ ਰੌਲਾ ਪਾ ਦਿੱਤਾ। ਬੱਚਿਆਂ ਦਾ ਰੌਲਾ ਸੁਣ ਕੇ ਮੁਲਜ਼ਮ ਨੇ ਚੋਰੀ ਕੀਤੇ ਸੂਟ ਖਿੜਕੀ ਰਾਹੀਂ ਬਾਹਰ ਸੁੱਟ ਦਿੱਤੇ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜੀਨੀਆ ਨੇ ਆਪਣੇ ਪਤੀ, ਵਰਕਰਾਂ ਅਤੇ ਆਸ-ਪਾਸ ਦੇ ਦੁਕਾਨਦਾਰਾਂ ਦੀ ਮਦਦ ਨਾਲ ਮੁਲਜ਼ਮ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਕੋਲੋਂ ਹੋਰ ਵੀ ਕਈ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲ ਗਾਂਧੀ ਦੀ ਬਰਨਾਲਾ 'ਚ ਵਿਸ਼ਾਲ ਰੈਲੀ ਅੱਜ, ਪੰਜਾਬ ਦੀ ਸਿਆਸਤ 'ਚ ਆ ਸਕਦੈ ਨਵਾਂ ਮੋੜ
NEXT STORY