ਜਲੰਧਰ (ਮ੍ਰਿਦੁਲ) : ਚੋਰ ਮੰਡੀ ਰੋਡ ਸਥਿਤ ਚੌਲ ਕਾਰੋਬਾਰੀ ਦੇ ਦਫ਼ਤਰ ਵਿਚ ਤੜਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਨੂੰ ਚੋਰੀ ਦਾ ਪਤਾ ਉਸ ਸਮੇਂ ਲੱਗਾ, ਜਦੋਂ ਉਸ ਨੂੰ ਨੇੜਲੇ ਲੋਕਾਂ ਨੇ ਫੋਨ ਕਰ ਕੇ ਇਸ ਬਾਰੇ ਦੱਸਿਆ। ਪਤਾ ਲੱਗਦੇ ਹੀ ਜਦੋਂ ਕਾਰੋਬਾਰੀ ਮੌਕੇ ’ਤੇ ਪੁੱਜਾ ਤਾਂ ਉਨ੍ਹਾਂ ਦੇਖਿਆ ਕਿ ਦਫਤਰ ਵਿਚ ਸਾਰਾ ਸਾਮਾਨ ਖਿੱਲਰਿਆ ਪਿਆ ਹੈ। ਇੰਨਾ ਹੀ ਨਹੀਂ, ਦਫਤਰ ਵਿਚਲੇ ਦਰਾਜ ਨੂੰ ਸੱਬਲ ਨਾਲ ਤੋੜਿਆ ਗਿਆ ਅਤੇ ਦਫਤਰ ਵਿਚ ਲੱਗਾ ਸੀ. ਸੀ. ਟੀ. ਵੀ. ਕੈਮਰੇ ਦਾ ਡੀ. ਵੀ. ਆਰ. ਵੀ ਚੋਰ ਚੋਰੀ ਕਰ ਕੇ ਲੈ ਗਏ।
ਇਹ ਵੀ ਪੜ੍ਹੋ : ਜੇਬ 'ਚ ਡਰੱਗ ਰੱਖ ਕੇ ਫਸਾਉਣਾ ਚਾਹੁੰਦੀ ਸੀ ਮੁੰਬਈ ਪੁਲਸ, CCTV ਕੈਮਰੇ ਨੇ ਖੋਲ੍ਹਿਆ ਰਾਜ਼, 4 ਮੁਲਾਜ਼ਮ ਮੁਅੱਤਲ
ਜਾਣਕਾਰੀ ਦਿੰਦਿਆਂ ਦੀਪਕ ਐਂਡ ਕੰਪਨੀ ਦੇ ਮਾਲਕ ਦੀਪਕ ਜੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਫੋਨ ਆਇਆ ਕਿ ਦਫਤਰ ਦੇ ਮੇਨ ਗੇਟ ਦਾ ਤਾਲਾ ਟੁੱਟਿਆ ਪਿਆ ਹੈ। ਇਸ ਤੋਂ ਬਾਅਦ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਦੇਖਿਆ ਕਿ ਦਫਤਰ ਦੇ ਦਰਾਜ ਵਿਚ ਪਿਆ ਕੈਸ਼ ਵੀ ਗਾਇਬ ਹੈ। ਚੋਰ ਲਗਭਗ 1 ਲੱਖ 55 ਹਜ਼ਾਰ ਰੁਪਏ ਨਕਦ ਚੋਰੀ ਕਰ ਕੇ ਫ਼ਰਾਰ ਹੋ ਗਏ।
ਉਨ੍ਹਾਂ ਦੱਸਿਆ ਕਿ ਨੇੜਲੀਆਂ ਦੁਕਾਨਾਂ ਵਿਚ ਲੱਗੇ ਕੈਮਰੇ ਦੇਖਣ ’ਤੇ ਪਤਾ ਲੱਗਾ ਕਿ ਚੋਰ ਤੜਕੇ 4.52 ਵਜੇ ਦੁਕਾਨ ਵਿਚ ਦਾਖਲ ਹੋਏ ਅਤੇ 4.57 ’ਤੇ ਫ਼ਰਾਰ ਹੋ ਗਏ। ਹਾਲਾਂਕਿ ਪੁਲਸ ਨੂੰ ਸੂਚਨਾ ਦੇਣ ਤੋਂ ਬਾਅਦ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਨੇ ਆ ਕੇ ਫਿੰਗਰ ਪ੍ਰਿੰਟ ਲੈ ਲਏ। ਦੂਜੇ ਪਾਸੇ ਥਾਣਾ ਨੰਬਰ 3 ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛੋਟੀ ਉਮਰ 'ਚ ਅਮੀਰ ਹੋਣ ਦੇ ਸੁਫ਼ਨੇ ਨੇ ਬਣਾ ਦਿੱਤਾ ਨਸ਼ਾ ਸਮੱਗਲਰ, STF ਨੇ ਕਰੋੜਾਂ ਦੀ ਹੈਰੋਇਨ ਸਣੇ ਕੀਤਾ ਕਾਬੂ
NEXT STORY