ਬਠਿੰਡਾ (ਵਰਮਾ)— ਨਸ਼ਾ ਸਮੱਗਲਿੰਗ ਦੇ ਦੋਸ਼ 'ਚ ਜੇਲ 'ਚ ਬੰਦ 3 ਹਵਾਲਾਤੀਆਂ ਨੇ ਹੈਰਾਨ ਕਰਨ ਵਾਲੀ ਇਕ ਵੀਡੀਓ ਵਾਇਰਲ ਕਰਕੇ ਜੇਲ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ ਅਤੇ ਥਰਡ ਡਿਗਰੀ ਟਾਰਚਰ ਦੇ ਦੋਸ਼ ਲਾਏ। ਜੇਲ 'ਚ ਬੰਦ ਦੋਸ਼ੀ ਸਿਮਰਨਜੀਤ ਸਿੰਘ, ਬੁੱਧ ਰਾਮ, ਬਲਜਿੰਦਰ ਸਿੰਘ ਤੋਂ ਇਕ ਮੋਬਾਇਲ ਅਤੇ ਸਿਮ ਵੀ ਬਰਾਮਦ ਕੀਤਾ ਅਤੇ ਉਨ੍ਹਾਂ ਖਿਲਾਫ ਮਾਮਲਾ ਵੀ ਦਰਜ ਕੀਤਾ।
ਇਹ ਵੀ ਪੜ੍ਹੋ: ਜ਼ਖਮ ਹੋਏ ਫਿਰ ਤੋਂ ਤਾਜ਼ਾ, ''ਫਤਿਹਵੀਰ'' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)
ਜਾਣਕਾਰੀ ਅਨੁਸਾਰ ਹਵਾਲਾਤੀਆਂ ਨੇ ਗਰਮ ਰਾਡ ਨਾਲ ਟਾਰਚਰ ਕੀਤੇ ਜਾਣ ਦੇ ਨਿਸ਼ਾਨ ਵੀ ਵਿਖਾਏ। ਹਵਾਲਾਤੀ ਜੇਲ ਪ੍ਰਸ਼ਾਸਨ 'ਤੇ ਦਬਾਅ ਬਣਾ ਰਹੇ ਸੀ ਕਿ ਉਨ੍ਹਾਂ ਨੂੰ ਹੋਰ ਕੈਦੀਆਂ ਦੀ ਤਰ੍ਹਾਂ ਪੈਰੋਲ 'ਤੇ ਭੇਜਿਆ ਜਾਵੇ ਪਰ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਦੀ ਮੰਗ ਨਹੀਂ ਮੰਨੀ ਤਾਂ ਉਹ ਭੁੱਖ ਹੜਤਾਲ 'ਤੇ ਬੈਠ ਗਏ। ਜੇਲ ਪ੍ਰਸ਼ਾਸਨ ਵਲੋਂ ਭਰੋਸਾ ਮਿਲਣ 'ਤੇ ਉਹ ਸ਼ਾਂਤ ਹੋ ਗਏ ਪਰ ਪਿਛਲੇ 3 ਦਿਨ ਤੋਂ ਉਹ ਫਿਰ ਤੋਂ ਜੇਲ ਪ੍ਰਬੰਧਨ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ 'ਤੇ ਚਲੇ ਗਏ ਸੀ। ਤਿੰਨਾਂ ਨੇ ਖਾਣਾ-ਪੀਣਾ ਬੰਦ ਕਰ ਦਿੱਤਾ ਸੀ। ਜੇਲ ਅਧਿਕਾਰੀਆਂ ਵੱਲੋਂ ਮਨਾਉਣ 'ਤੇ ਵੀ ਉਹ ਨਹੀਂ ਮੰਨੇ ਤਾਂ ਥਰਡ ਡਿਗਰੀ ਟਾਰਚਰ ਕੀਤਾ ਗਿਆ। ਇਸ ਸਬੰਧੀ ਹਵਾਲਾਤੀਆਂ ਨੇ ਵੀਡੀਓ ਵੀ ਵਾਇਰਲ ਕਰ ਜੇਲ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ।
ਜੇਲ ਅਧਿਕਾਰੀਆਂ 'ਤੇ ਲਾਏ ਸਾਰੇ ਦੋਸ਼ ਝੂਠੇ : ਜੇਲ ਸੁਪਰੀਟੈਂਡੈਂਟ
ਜੇਲ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਜੇਲ ਪ੍ਰਸ਼ਾਸਨ ਨੂੰ ਬਦਨਾਮ ਕਰਨ ਲਈ ਆਪਣੇ ਸਰੀਰ 'ਤੇ ਨਿਸ਼ਾਨ ਪਾ ਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ ਹੈ। ਜਦਕਿ ਜੇਲ ਅਧਿਕਾਰੀਆਂ 'ਤੇ ਲਾਏ ਜਾ ਰਹੇ ਸਾਰੇ ਦੋਸ਼ ਝੂਠੇ ਹਨ। ਕੈਂਟ ਪੁਲਸ ਨੂੰ ਸ਼ਿਕਾਇਤ ਦੇ ਕੇ ਜੇਲ ਸੁਪਰੀਟੈਂਡੈਂਟ ਮਨਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਜੇਲ ਤੋੜਣ ਦੀ ਸਾਜਿਸ਼ ਕਰ ਰਹੇ ਸਨ ਅਤੇ ਉਨ੍ਹਾਂ ਨੇ ਆਪਣੇ ਸਰੀਰ 'ਤੇ ਖੁਦ ਹੀ ਕੁੱਟਮਾਰ ਦੇ ਨਿਸ਼ਾਨ ਬਣਾ ਕੇ ਜੇਲ ਪ੍ਰਸ਼ਾਸਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਚੰਗੀ ਖਬਰ: ਐੱਸ. ਆਈ. ਹਰਜੀਤ ਸਿੰਘ ਨੂੰ ਮਿਲੀ PGI ਤੋਂ ਛੁੱਟੀ, ਨਿਹੰਗਾਂ ਨੇ ਵੱਢਿਆ ਸੀ ਹੱਥ
ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਜੇਲ ਪ੍ਰਸ਼ਾਸਨ ਨੇ ਉਕਤ ਦੋਸ਼ੀਆਂ ਦੀ ਬੈਰਕ ਦੀ ਤਲਾਸ਼ੀ ਲਈ ਗਈ ਤਾਂ ਦੋਸ਼ੀਆਂ ਨੇ ਜੇਲ ਤੋਂ ਭੱਜਣ ਦੀ ਸਾਜਿਸ਼ ਰਚੀ ਹੋਈ ਸੀ। ਇਸ ਦੇ ਤਹਿਤ ਕੈਦੀਆਂ ਕੋਲ ਇਕ ਤੇਜਧਾਰ ਸੂਆ, ਨਲਕੇ ਦੀ ਟੂਟੀ ਮਿਲੀ, ਜਿਸ ਨਾਲ ਉਨ੍ਹਾਂ ਨੇ ਬੈਰਕ ਦੀਆਂ ਖਿੜਕੀਆਂ ਅਤੇ ਰੌਸ਼ਨਦਾਨ ਦੀਆਂ ਜਾਲੀਆਂ ਨੂੰ ਤੋੜ ਦਿੱਤਾ ਸੀ। ਇਥੇ ਤੱਕ ਕਿ ਉਸ 'ਚ ਲੱਗੀਆਂ ਪੱਤੀਆਂ ਨੂੰ ਵੀ ਤੋੜ ਦਿੱਤਾ ਅਤੇ ਇਸ ਸਾਜੋ ਸਾਮਾਨ ਨੂੰ ਬੈਰਕ 'ਚ ਛਿਪਾ ਕੇ ਰੱਖ ਦਿੱਤਾ। ਤਲਾਸ਼ੀ ਲੈਣ 'ਤੇ ਉਕਤ ਕੈਦੀਆਂ ਦੇ ਬੈਰਕ ਨੰਬਰ-2 ਅਤੇ 8 'ਚ ਇਕ ਮੋਬਾਇਲ ਫੋਨ ਦੀ ਬੈਟਰੀ, ਜਿਓ ਕੰਪਨੀ ਦੀ ਸਿਮ ਅਤੇ ਤੋੜੀ ਗਈ ਪੱਤੀਆਂ ਬਰਾਮਦ ਕੀਤੀਆਂ ਗਈਆਂ।
ਇਹ ਵੀ ਪੜ੍ਹੋ: ਸਹੁਰੇ ਪਰਿਵਾਰ ਨੇ ਕੀਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹਰਕਤ, ਨੂੰਹ ਨੂੰ ਤੇਲ ਪਾ ਕੇ ਲਾਈ ਅੱਗ
ਅੰਮ੍ਰਿਤਸਰ : ਕਮਿਊਨਿਟੀ ਹੈਲਥ ਸੈਂਟਰ ਦੇ ਲੈਬ ਅਸਿਸਟੈਂਟ ਨੂੰ ਹੋਇਆ ਕੋਰੋਨਾ ਵਾਇਰਸ
NEXT STORY