ਲੁਧਿਆਣਾ (ਸਲੂਜਾ) : ਇਸ ਵਾਰ ਸਮੇ ’ਤੇ ਮਾਨਸੂਨ ਦੇ ਨਾ ਆਉਣ ਨਾਲ ਪੰਜਾਬ ਭਰ ਵਿਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਅੱਜ ਹਾਲਾਤ ਇਹ ਬਣ ਗਏ ਹਨ ਕਿ ਕਿਸਾਨ ਆਮ ਜਨਤਾ ਨੂੰ ਬਚਾਉਣ ਲਈ ਵੱਡੀ ਇੰਡਸਟਰੀ ’ਤੇ ਪਾਬੰਦੀਆਂ ਦੇ ਤਾਲੇ ਜੜ ਦਿੱਤੇ ਗਏ ਹਨ। ਪਿਛਲੇ 10 ਦਿਨਾਂ ਤੋਂ ਲੁਧਿਆਣਾ ਸਮੇਤ ਪੰਜਾਬ ਭਰ ਦੀਆਂ ਵੱਡੀਆਂ ਉਦਯੋਗਿਕ ਫੈਕਟਰੀਆਂ ਬੰਦ ਹਨ। ਲੁਧਿਆਣਾ ਦੇ ਪ੍ਰਸਿੱਧ ਉਦਯੋਗਪਤੀ ਬਦੀਸ਼ ਜਿੰਦਲ ਨੇ ਦੱਸਿਆ ਕਿ ਜੇਕਰ ਪਿਛਲੇ 6 ਦਿਨਾਂ ਦੀ ਗੱਲ ਕਰੀਏ ਤਾਂ ਹਜ਼ਾਰਾਂ ਕਰੋੜ ਦਾ ਉਤਪਾਦਨ ਬਿਜਲੀ ਨਾ ਮਿਲਣ ਨਾਲ ਰੁਕ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੀ ਵੱਡੀ ਇੰਡਸਟਰੀ ’ਚ ਲਗਭਗ 15 ਲੱਖ ਮਜ਼ਦੂਰ ਲੇਬਰ ਕਰ ਕੇ ਆਪਣਾ ਪਰਿਵਾਰ ਪਾਲਦੇ ਹਨ। ਇੰਡਸਟਰੀ ਦੇ ਬੰਦ ਰਹਿਣ ਨਾਲ ਇਹ ਸਾਰੀ ਲੇਬਰ ਬਿਲਕੁਲ ਵਿਹਲੀ ਬੈਠੀ ਹੋਈ ਹੈ। ਇਨ੍ਹਾਂ ਦੀ ਲੇਬਰ ਦਾ ਖਰਚਾ ਕਰੋੜਾਂ ਰੁਪਏ ਬਣਦਾ ਹੈ, ਜਦ ਇੰਡਸਟਰੀ ਨਹੀਂ ਚੱਲ ਰਹੀ ਤਾਂ ਲੇਬਰ ਨੂੰ ਤਨਖਾਹ ਅਤੇ ਹੋਰ ਸੁਵਿਧਾਵਾਂ ਕਿੱਥੋਂ ਦੇਣਗੇ। ਜਿੰਦਲ ਨੇ ਇਹ ਵੀ ਜਾਣਕਾਰੀ ਸਾਂਝੀ ਦੀ ਕੀਤੀ ਇੰਡਸਟਰੀ ਨੂੰ ਬੰਦ ਰਹਿਣ ਨਾਲ ਆਉਣ ਵਾਲੇ ਆਰਡਰ ਰੱਦ ਹੋਣ ਵਿਚ ਵੀ ਨੁਕਸਾਨ ਹੋਣ ਲੱਗਾ ਹੈ। ਇੰਡਸਟਰੀ ਤਾਂ ਪਹਿਲਾਂ ਹੀ ਕੋਰੋਨਾ ਸੰਕਟ ’ਚੋਂ ਉੱਭਰ ਨਹੀਂ ਸਕੀ। ਹੁਣ ਖੁਸ਼ਕ ਮੌਸਮ ਕਾਰਨ ਪਾਵਰ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਬਾਰਿਸ਼ ਨਹੀਂ ਹੁੰਦੀ ਤਾਂ ਇੰਡਸਟਰੀ ’ਤੇ ਪਾਵਰ ਕੱਟ ਦੀਆਂ ਪਾਬੰਦੀਆਂ ਨਾਲ ਕਾਰੋਬਾਰੀ ਹੋਰ ਸੰਕਟ ’ਚ ਘਿਰ ਜਾਣਗੇ।
ਇਹ ਵੀ ਪੜ੍ਹੋ : ‘ਨੀਟ’ 2021 ਪ੍ਰੀਖਿਆ ਦੀ ਤਰੀਕ ਸਬੰਧੀ ਵਾਇਰਲ ਫੇਕ ਨੋਟਿਸ ਨੇ ਵਧਾਈ ਐੱਨ. ਟੀ. ਏ. ਦੀ ਚਿੰਤਾ
ਅੱਜ ਲਿਆ ਜਾਵੇਗਾ ਵੱਡਾ ਫੈਸਲਾ
ਕਾਰੋਬਾਰੀ ਬਦੀਸ਼ ਜਿੰਦਲ ਨੇ ਦੱਸਿਆ ਕਿ 9 ਜੁਲਾਈ ਨੂੰ ਆਲ ਇੰਡੀਆ ਟਰੇਡ ਅਤੇ ਫੋਰਮ ਦੀ ਹੰਗਾਮੀ ਮੀਟਿੰਗ ਲੁਧਿਆਣਾ ਵਿਚ ਪ੍ਰਧਾਨ ਨਰਿੰਦਰ ਸਿੰਘ ਭੰਵਰਾਂ ਦੀ ਪ੍ਰਧਾਨਗੀ ’ਚ ਹੋਣ ਜਾ ਰਹੀ ਹੈ, ਜਿਸ ਵਿਚ ਮੌਜੂਦਾ ਹਾਲਾਤ ’ਤੇ ਚਰਚਾ ਕਰਦਿਆਂ ਅੰਦੋਲਨ ਦੀ ਨੀਤੀ ਬਣਾਉਣ ਦਾ ਵਿਚਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸਹੀ ਜਾਂਚ ਲਈ ਸੁਮੇਧ ਸੈਣੀ ਤੇ ਚਰਨਜੀਤ ਸ਼ਰਮਾ ਸਮੇਤ ਬਾਦਲਾਂ ਦਾ ਨਾਰਕੋ ਟੈਸਟ ਵੀ ਜਰੂਰੀ : ‘ਆਪ’
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਰਿਆਸਤੀ ਨਗਰੀ ’ਚ ਘਰੇਲੂ ਗੈਸ ਸਿਲੰਡਰਾਂ ਦੀ ਧੜੱਲੇ ਨਾਲ ਹੋ ਰਹੀ ਈ-ਕਮਰਸ਼ੀਅਲ ਵਰਤੋਂ
NEXT STORY