ਲੁਧਿਆਣਾ: ਲੁਧਿਆਣਾ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਮਗਰੋਂ ਪੁਲਸ ਵੱਲੋਂ ਕਾਫ਼ੀ ਗੰਭੀਰਤਾ ਨਾਲ ਚੈਕਿੰਗ ਕੀਤੀ ਗਈ। ਈ-ਮੇਲ ਵਿਚ ਅੱਜ ਦੁਪਹਿਰ ਨੂੰ ਹੀ ਧਮਾਕਾ ਕਰਨ ਦੀ ਧਮਕੀ ਦਿੱਤੀ ਗਈ ਸੀ, ਹਾਲਾਂਕਿ ਚੈਕਿੰਗ ਦੌਰਾਨ ਕੁਝ ਅਜਿਹੀ ਚੀਜ਼ ਮਿਲਣ ਦੀ ਸੂਚਨਾ ਸਾਹਮਣੇ ਨਹੀਂ ਆਈ। ਇਸ ਤੋਂ ਇਲਾਵਾ ਸਕੂਲਾਂ ਤੇ ਇਕ ਜਲਸੇ ਵਿਚ ਵੀ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ।
ਜਾਣਕਾਰੀ ਮੁਤਾਬਕ, ਈ-ਮੇਲ ਵਿਚ 1984 ਦੇ ਸਿੱਖ ਕਤਲੇਆਮ ਦਾ ਬਦਲਾ ਲੈਣ ਦੀ ਗੱਲ ਆਖ਼ੀ ਗਈ ਹੈ। ਇਸ ਦੇ ਨਾਲ ਹੀ 27 ਨਵੰਬਰ ਤਕ ਇਕ ਜਲਸੇ ਵਿਚ ਬੰਬ ਧਮਾਕਾ ਕਰਨ ਦੀ ਵੀ ਧਮਕੀ ਦਿੱਤੀ ਗਈ। ਇਸ ਧਮਕੀ ਦੇ ਮੱਦੇਨਜ਼ਰ ਪੁਲਸ ਫ਼ੋਰਸ ਅਤੇ ਬੰਬ ਨਿਰੋਧਕ ਦਸਤੇ ਵੱਲੋਂ ਗੰਭੀਰਤਾ ਨਾਲ ਚੈਕਿੰਗ ਕੀਤੀ ਗਈ।
ਇਕ ਵਕੀਲ ਮੁਤਾਬਕ ਅੱਜ ਸੈਸ਼ਨ ਜੱਜ ਦੀ ਈ-ਮੇਲ ਆਈ. ਡੀ. 'ਤੇ ਇਹ ਧਮਕੀ ਭਰਿਆ ਸੁਨੇਹਾ ਆਇਆ ਸੀ। ਜਦੋਂ ਵਕੀਲਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਤਾਂ ਜੱਜ ਸਾਹਿਬ ਨੇ ਕਿਹਾ ਕਿ ਪੁਲਸ ਆਪਣੀ ਕਾਰਵਾਈ ਕਰ ਰਹੀ ਹੈ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਅਦਾਲਤ ਦਾ ਕੰਮਕਾਰ ਆਮ ਵਾਂਗ ਚੱਲਦਾ ਰਿਹਾ।
ਉੱਥੇ ਹੀ ASI ਮਲਕੀਤ ਸਿੰਘ ਨੇ ਅਦਾਲਤ ਵਿਚ ਕੀਤੀ ਗਈ ਚੈਕਿੰਗ ਨੂੰ ਰੂਟੀਨ ਦੀ ਕਾਰਵਾਈ ਦੱਸਦਿਆਂ ਧਮਕੀ ਵਾਲੀ ਗੱਲ 'ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਤਿਉਹਾਰੀ ਸੀਜ਼ਨ ਕਾਰਨ ਪੁਲਸ ਅਤੇ ਬੰਬ ਨਿਰੋਧਕ ਦਸਤੇ ਐਕਟਿਵ ਰਹਿੰਦੇ ਹਨ।
LPU ਮਾਮਲੇ 'ਤੇ ਹਾਈਕੋਰਟ ਸਖ਼ਤ! NIA ਨੂੰ ਸੌਂਪੀ ਜਾ ਸਕਦੀ ਹੈ ਜਾਂਚ, ਸਰਕਾਰ ਨੂੰ ਰਿਪੋਰਟ ਦੇਣ ਲਈ ਕਿਹਾ
NEXT STORY