ਪਟਿਆਲਾ (ਬਲਜਿੰਦਰ) : ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਐੱਸਐੱਚਓ ਇੰਸ. ਅਮਨਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਨਾਜਾਇਜ਼ ਅਸਲੇ ਦੀ ਤਸਕਰੀ ਕਰਨ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਿਟੀ-2 ਮਨੋਜ ਗੋਰਸੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਐੱਸ.ਐੱਸ.ਪੀ ਡਾ. ਨਾਨਕ ਸਿੰਘ, ਐੱਸ.ਪੀ ਇਨਵੈਸਟੀਗੇਸ਼ਨ ਯੋਗੇਸ਼ ਸਰਮਾ ਦੀ ਅਗਵਾਈ ਦੇ ਦਿਸ਼ਾ ਨਿਰਦੇਸ਼ਾਂ ’ਤੇ ਇਸ ਮਾਮਲੇ ਵਿਚ ਨਜਾਇਜ਼ ਅਸਲੇ ਦੀ ਤਸਕਰੀ ਕਰਨ ਵਾਲੇ ਤਸਕਰ ਥਾਣਾ ਅਰਬਨ ਅਸਟੇਟ ਪਟਿਆਲਾ ਦੀ ਪੁਲਸ ਵੱਲੋ ਕਾਬੂ, ਤਿੰਨ ਦੇਸੀ ਪਿਸਤੋਲ ਅਤੇ ਕਾਰਤੂਸ ਬਰਾਮਦ ਫਹੀਮ ਖਾਨ ਪੁੱਤਰ ਸ਼ੋਕੀਨ ਸਾਹ ਵਾਸੀ ਪਿੰਡ ਉਸਾਨ ਨਗਰ ਗੜੀ ਤਹਿਸੀਲ ਅਤੇ ਥਾਣਾ ਨਗੀਨਾ ਜ਼ਿਲ੍ਹਾ ਬਿਜਨੋਰ ਉਤਰਪ੍ਰਦੇਸ ਹਾਲ ਵਾਸੀ ਕਿਰਾਏਦਾਰ ਦਸਮੇਸ਼ ਨਗਰ ਜੁੰਗੀਆ ਰੋਡ ਖਰੜ ਮੁਹਾਲੀ ਅਤੇ ਤੇਜਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਘਟੋਰ ਤਹਿਸੀਲ ਖਰੜ ਥਾਣਾ ਸਦਰ ਕੁਰਾਲੀ ਜ਼ਿਲ੍ਹਾ ਮੋਹਾਲੀ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਤੋਂ ਵੱਖ ਵੱਖ ਤਰ੍ਹਾਂ ਦਾ ਨਜਾਇਜ਼ ਅਸਲਾ ਬਰਾਮਦ ਕੀਤਾ ਗਿਆ।
ਡੀ.ਐੱਸ.ਪੀ ਗੋਰਸੀ ਨੇ ਦੱਸਿਆ ਕਿ ਏ.ਐੱਸ.ਆਈ ਕੁਲਦੀਪ ਸਿੰਘ ਕੁਲਦੀਪ ਸਿੰਘ ਪੁਲਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਦੋ ਵਿਅਕਤੀ ਜੋ ਕਿ ਉਤਰ ਪ੍ਰਦੇਸ ਤੋਂ ਨਜਾਇਜ਼ ਅਸਲਾ ਲਿਆ ਕੇ ਲੁੱਟਾ ਖੋਹਾ ਕਰਦੇ ਹਨ ਅਤੇ ਅਸਲੇ ਦੀ ਵੀ ਤਸਕਰੀ ਕਰਦੇ ਹਨ ਜਿਹਨਾਂ ਦੇ ਨਾਮ ਫਹੀਮ ਖਾਨ ਅਤੇ ਤੇਜਵਿੰਦਰ ਸਿੰਘ ਉਰਫ ਬਿੱਲੂ ਹੈ। ਪੁਲਸ ਨੇ ਇਸ ਮਾਮਲੇ ਵਿਚ ਆਰਮਜ ਐਕਟ ਦੇ ਤਹਿਤ ਕੇਸ ਦਰਜ ਕਰਕੇ ਫਹੀਮ ਖਾਨ ਅਤੇ ਤੇਜਵਿੰਦਰ ਸਿੰਘ ਉਰਫ ਬਿੱਲਾ ਨੂੰ ਸਾਧੂ ਬੇਲਾ ਰੋਡ ਤੋਂ ਗਿ੍ਰਫਤਾਰ ਕਰ ਲਿਆ। ਡੀ.ਐੱਸ.ਪੀ ਗੋਰਸੀ ਨੇ ਦੱਸਿਆ ਕਿ ਗਿ੍ਰਫਤਾਰੀ ਤੋਂ ਬਾਅਦ ਜਦੋਂ ਉਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਤੋਂ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਗਈ ਤਾਂ ਉਸ ਤੋਂ ਬਾਅਦ ਉਨ੍ਹਾਂ ਦੇ ਤੀਜੇ ਸਾਥੀ ਹਰਸ਼ਦੀਪ ਸਿੰਘ ਹਰਸ਼ਦੀਪ ਸਿੰਘ ਉਰਫ ਪਾਠਾ ਉਰਫ ਮਨੀ ਪੁੱਤਰ ਰਾਜਿੰਦਰ ਸਿੰਘ ਵਾਸੀ ਖੇੜੇ ਵਾਲੀ ਗਲੀ, ਸੈਕਟਰ 2 ਪਿੰਡ ਮੁੰਡੀ ਖਰੜ ਤਹਿਸੀਲ ਖਰੜ ਜ਼ਿਲ੍ਹਾ ਮੋਹਾਲੀ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ। ਤਿੰਨਾਂ ਤੋਂ ਤਿੰਨ ਦੇਸ਼ੀ ਪਿਸਤੋਲਾਂ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੋਂ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਆਸ ਹੈ।
'ਸਿਆਸੀ ਲਾਹੇ ਲਈ ਦਿੱਤੀ ਜਾਂਦੀ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ'
NEXT STORY