ਤਲਵੰਡੀ ਸਾਬੋ, (ਮੁਨੀਸ਼)- ਅੱਜ ਇਥੇ ਮੌੜ ਰੋਡ 'ਤੇ ਵਾਪਰੇ ਇਕ ਹਾਦਸੇ 'ਚ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਮੁਢਲੇ ਇਲਾਜ ਉਪਰੰਤ ਬਠਿੰਡਾ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜੀਤ ਸਿੰਘ, ਹਾਕਮ ਸਿੰਘ ਤੇ ਗੋਗੀ ਸਿੰਘ ਵਾਸੀਆਨ ਤਲਵੰਡੀ ਸਾਬੋ ਆਪਣੇ ਮੋਟਰਸਾਈਕਲ 'ਤੇ ਮੌੜ ਤੋਂ ਤਲਵੰਡੀ ਸਾਬੋ ਆ ਰਹੇ ਸਨ ਕਿ ਸੈਂਸੀ ਦੀ ਕਬਰ ਕੋਲ ਉਨ੍ਹਾਂ ਦਾ ਮੋਟਰਸਾਈਕਲ ਤਲਵੰਡੀ ਸਾਬੋ ਦੇ ਇਕ ਆਰ. ਓ. ਦਾ ਪਾਣੀ ਸਪਲਾਈ ਕਰਨ ਵਾਲੇ ਪਲਾਂਟ ਦੇ ਟਾਟਾ ਏਸ (ਛੋਟੇ ਹਾਥੀ) ਨਾਲ ਟਕਰਾਅ ਗਿਆ। ਟੱਕਰ ਭਿਆਨਕ ਸੀ, ਜਿਸ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਏ। ਟਾਟਾ ਏਸ ਦੇ ਡਰਾਈਵਰ ਅਤੇ ਐਂਬੂਲੈਂਸ 108 ਨੇ ਤਿੰਨਾਂ ਵਿਅਕਤੀਆਂ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਪਹੁੰਚਾਇਆ, ਜਿਥੇ ਮੁਢਲੇ ਇਲਾਜ ਉਪਰੰਤ ਉਕਤ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ।
ਅਫੀਮ ਸਮੱਗਲਿੰਗ ਦੇ ਮਾਮਲੇ 'ਚ ਇਕ ਨੂੰ ਕੈਦ, ਦੂਸਰਾ ਬਰੀ
NEXT STORY