ਹੁਸ਼ਿਆਰਪੁਰ, (ਅਮਰਿੰਦਰ)- ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪੀ. ਐੱਸ. ਰਾਏ ਦੀ ਅਦਾਲਤ ਨੇ ਨਸ਼ੇ ਵਾਲੇ ਪਦਾਰਥ ਰੱਖਣ ਦੇ ਦੋਸ਼ ਹੇਠ ਨਿਸ਼ਾਂਤ ਠਾਕਰ ਪੁੱਤਰ ਜਸਪਾਲ ਠਾਕਰ ਵਾਸੀ ਨਵੀਂ ਆਬਾਦੀ ਨੂੰ ਦੋਸ਼ੀ ਕਰਾਰ ਦਿੰਦਿਆਂ ਅੱਜ 3 ਸਾਲ ਦੀ ਕੈਦ ਤੇ 5 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਅਦਾ ਕੀਤੇ ਜਾਣ 'ਤੇ ਇਕ ਮਹੀਨੇ ਦੀ ਕੈਦ ਹੋਰ ਕੱਟਣੀ ਪਵੇਗੀ। ਵਰਨਣਯੋਗ ਹੈ ਕਿ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਦੋਸ਼ੀ ਨਿਸ਼ਾਂਤ ਠਾਕਰ ਨੂੰ 19 ਅਪ੍ਰੈਲ 2013 ਨੂੰ 210 ਗ੍ਰਾਮ ਨਸ਼ੇ ਵਾਲੇ ਪਾਊਡਰ ਸਣੇ ਕਾਬੂ ਕੀਤਾ ਸੀ।
ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
NEXT STORY