ਤਪਾ ਮੰਡੀ (ਸ਼ਾਮ, ਗਰਗ) - ਕਿਸਾਨੀ ਸੰਘਰਸ਼ ਵਿਚ ਹਿੱਸਾ ਲੈਣ ਗਏ ਇੱਕ ਕਿਸਾਨ ਦੀ ਉਸ ਦੇ ਹੀ ਸਾਥੀ ਵੱਲੋਂ ਟਿਕਰੀ ਬਾਰਡਰ ‘ਤੇ ਬਾਂਸ-ਬੋਕੀ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ (26) ਪੁੱਤਰ ਮਨਜੀਤ ਸਿੰਘ ਵਾਸੀ ਢਿਲਵਾਂ ਪਟਿਆਲਾ ਵਜੋਂ ਹੋਈ ਹੈ, ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਚਲਦਿਆਂ ਤਿੰਨ ਦਿਨ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਨਾਲ ਟਿਕਰੀ ਬਾਰਡਰ ’ਤੇ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ - ਜੀਜੇ ਨੇ ਰਿਸ਼ਤਾ ਕੀਤਾ ਤਾਰ-ਤਾਰ: ਸਾਲੇ ਨੂੰ ਬੰਧਕ ਬਣਾ ਗਰਭਵਤੀ ਸਾਲੇਹਾਰ ਨਾਲ ਕੀਤਾ ਜਬਰ-ਜ਼ਿਨਾਹ
ਮਿਲੀ ਜਾਣਕਾਰੀ ਅਨੁਸਾਰ ਉਕਤ ਕਿਸਾਨ ਟਿਕਰੀ ਬਾਰਡਰ ਦੇ 243 ਨੰਬਰ ਪੁਲ ’ਤੇ ਕਿਸਾਨੀ ਅੰਦੋਲਨ ਵਿੱਚ ਪੱਖੇ, ਕੂਲਰ, ਫਰਿੱਜ, ਸਮੇਤ ਗਰਮੀਆਂ ਲਈ ਸ਼ੈੱਡ ਪੁਆਉਣ ਲਈ ਗਿਆ ਸੀ। ਉਥੇ ਉਸ ਦੀ ਪਿੰਡ ਢਿੱਲਵਾਂ ਦੇ ਹੀ ਇਕ ਨੌਜਵਾਨ ਸਾਥੀ ਨਾਲ ਤੂੰ-ਤੂੰ, ਮੈਂ-ਮੈਂ ਹੋ ਗਈ। ਉਸ ਦੇ ਸਾਥੀ ਨੇ ਕਿਸਾਨ ਹਰਪ੍ਰੀਤ ਦੇ ਸਿਰ ’ਤੇ ਬਾਂਸ ਬੋਕੀ ਮਾਰ ਕੇ ਉਸ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕੁੱਟਮਾਰ ਕਰਕੇ ਉਹ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਿਆ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ 'ਚ ਖ਼ੂਨੀ ਵਾਰਦਾਤ: ਰੰਜ਼ਿਸ਼ ਦੇ ਕਾਰਨ ਅਨ੍ਹੇਵਾਹ ਗੋਲ਼ੀਆਂ ਚਲਾ ਕੀਤਾ ਜਨਾਨੀ ਦਾ ਕਤਲ, ਹਮਲਾਵਰ ਫਰਾਰ
ਇਸ ਦੌਰਾਨ ਪਿੰਡ ਦੇ ਹੀ ਕੁਝ ਕਿਸਾਨਾਂ ਨੇ ਦੱਸਿਆ ਕਿ ਉਹ ਸਮਾਨ ਛੱਡ ਕੇ ਜਦੋਂ ਟਿਕਰੀ ਬਾਰਡਰ ਤੋਂ ਵਾਪਸ ਰਾਤ 10 ਵੱਜੇ ਪਿੰਡ ਵਾਪਸ ਆਉਣ ਲੱਗੇ ਤਾਂ ਜ਼ਖ਼ਮੀ ਹਰਪ੍ਰੀਤ ਸਿੰਘ ਦੁਬਾਰਾ ਲੜਾਈ ਦੇ ਡਰ ਤੋਂ ਪਿੰਡ ਵਾਪਸ ਆਉਣ ਲਈ ਗੱਡੀ ਵਿੱਚ ਬੈਠ ਗਿਆ। ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਨੂੰ ਠੰਡ ਲੱਗਣ ’ਤੇ ਰਜਾਈ ਦਿੱਤੀ ਗਈ। ਰਾਸਤੇ ‘ਚ ਚਾਹ ਪਿਆਉਣ ਲਈ ਜਦੋਂ ਉਸ ਨੂੰ ਉਠਾਇਆ ਗਿਆ ਤਾਂ ਉਹ ਉਠਿਆਂ ਹੀ ਨਹੀਂ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਖ਼ੌਫਨਾਕ ਵਾਰਦਾਤ : ਪੈਸੇ ਦੇਣ ਤੋਂ ਮਨ੍ਹਾਂ ਕਰਨ ’ਤੇ ਸਿਰੀ ਸਾਹਿਬ ਨਾਲ ਕੀਤਾ ਬਜ਼ੁਰਗ ਦਾ ਕਤਲ
ਪਿੰਡ ਪੰਚਾਇਤ ਦੀ ਹਾਜ਼ਰੀ ਵਿੱਚ ਮ੍ਰਿਤਕ ਹਰਪ੍ਰੀਤ ਸਿੰਘ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਦ ਉਕਤ ਮਾਮਲੇ ਸੰਬੰਧੀ ਥਾਣਾ ਮੁੱਖੀ ਤਪਾ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਘਟਨਾ ਬਹਾਦਰਗੜ੍ਹ ਦੀ ਹੋਣ ਕਾਰਨ ਵਾਪਸ ਪੁਲਸ ਥਾਣੇ ਵਿੱਚ ਪੁਲਸ ਕੰਪਲੇਂਟ ਅਤੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਕੁੱਟਮਾਰ ਕਰਨ ਵਾਲਾ ਸਾਥੀ ਨੌਜਵਾਨ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ
ਸਰਬੱਤ ਦਾ ਭਲਾ ਟਰੱਸਟ ਦਾ ਐਲਾਨ, ਹਰ ਸਾਲ ਦਿੱਤਾ ਜਾਵੇਗਾ ਭਾਈ ਨਿਰਮਲ ਸਿੰਘ ਖਾਲਸਾ ਯਾਦਗਾਰੀ ਐਵਾਰਡ
NEXT STORY