ਪਟਿਆਲਾ, (ਜ. ਬ., ਰਾਣਾ)- ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈੱਡਰੇਸ਼ਨ ਜ਼ਿਲਾ ਪਟਿਆਲਾ ਵੱਲੋਂ ਮੰਗਾਂ ਦੇ ਹੱਲ ਲਈ ਦਰਸ਼ਨ ਬੇਲੂਮਾਜਰਾ, ਕਿਸ਼ਨ ਕਲਵਾਣੂ, ਰਣਜੀਤ ਮਾਨ ਤੇ ਗੁਰਮੇਲ ਕੌਰ ਖਾਨਪੁਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਘੇਰ ਕੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਵਿਚ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਵੱਡੀ ਗਿਣਤੀ 'ਚ ਮੁਲਾਜ਼ਮ ਆਪਣੇ ਝੰਡਿਆਂ, ਮਾਟੋਆਂ ਅਤੇ ਬੈਨਰਾਂ ਨਾਲ ਲੈਸ ਹੋ ਕੇ ਪੂਰੇ ਜੋਸ਼ ਨਾਲ ਨਾਅਰੇ ਮਾਰਦੇ ਹੋਏ ਧਰਨੇ ਵਿਚ ਪੁੱਜੇ।
ਇਸ ਮੌਕੇ ਸੰਬੋਧਨ ਕਰਦਿਆਂ ਗੁਰਮੇਲ ਸਿੰਘ ਜਾਹਲਾਂ, ਚਮਕੌਰ ਸਿੰਘ ਧਾਰੋਕੀ, ਦਰਸ਼ਨ ਰੌਂਗਲਾ ਅਤੇ ਲਖਵਿੰਦਰ ਸਿੰਘ ਨੇ ਕਿਹਾ ਕਿ ਸੰਘਰਸ਼ ਦੇ ਪਹਿਲੇ ਪੜਾਅ ਵਜੋਂ ਵੱਖ-ਵੱਖ ਤਹਿਸੀਲਾਂ ਤੇ ਸਰਕਾਰ ਦੀਆਂ ਅਰਥੀਆਂ ਸਾੜਨ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦੇ ਕੇ ਮੰਗ-ਪੱਤਰ ਸਰਕਾਰ ਨੂੰ ਦਿੱਤਾ ਜਾਵੇਗਾ ਤਾਂ ਕਿ ਵਿਭਾਗ ਵਿਚ ਕੰਮ ਕਰਦੇ ਕੱਚੇ ਕਾਮੇ ਪੱਕੇ ਕੀਤੇ ਜਾਣ। ਮਾਣਭੱਤੇ 'ਤੇ ਕੰਮ ਕਰਦੀਆਂ ਆਸ਼ਾ ਵਰਕਰਜ਼, ਆਂਗਣਵਾੜੀ, ਮਿੱਡ-ਡੇ-ਮੀਲ ਅਤੇ ਵੱਖ-ਵੱਖ ਵਿਭਾਗਾਂ 'ਚ ਕੰਮ ਕਰਦੇ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਵਾਧਾ ਕੀਤਾ ਜਾਵੇ।
ਇਸ ਮੌਕੇ ਸੰਬੋਧਨ ਕਰਦਿਆਂ ਜਸਬੀਰ ਖੋਖਰ, ਬਲਬੀਰ ਸਿੰਘ ਮੰਡੋਲੀ, ਹਰਵੀਰ ਸੁਨਾਮ ਤੇ ਪਰਮਜੀਤ ਸਿੰਘ ਨੇ ਕਿਹਾ ਕਿ ਕਈ ਵਿਭਾਗਾਂ ਵਿਚ ਵੱਡੀ ਗਿਣਤੀ 'ਚ ਪੋਸਟਾਂ ਖਾਲੀ ਪਈਆਂ ਹਨ। ਸਰਕਾਰ ਵੱਲੋਂ ਨਵੀਂ ਭਰਤੀ ਨਹੀਂ ਕੀਤੀ ਜਾ ਰਹੀ। ਸਰਕਾਰ ਪਬਲਿਕ ਸੈਕਟਰ ਦੇ ਅਦਾਰਿਆਂ ਦਾ ਭੋਗ ਪਾਉਣ ਵਾਲੇ ਪਾਸੇ ਤੁਰੀ ਹੈ, ਜਿਸ ਦੀ ਉਦਾਹਰਨ ਪਿਛਲੇ ਸਮੇਂ ਸਰਕਾਰ ਵੱਲੋਂ 800 ਸਕੂਲ ਬੰਦ ਕਰਨ ਦਾ ਐਲਾਨ ਹੈ। ਪਬਲਿਕ ਸੈਕਟਰ ਦੇ ਅਦਾਰੇ ਧੜਾਧੜ ਨਿੱਜੀ ਹੱਥਾਂ 'ਚ ਦਿੱਤੇ ਜਾ ਰਹੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਪੁਸ਼ਪਿੰਦਰ ਹਰਪਾਲਪੁਰ, ਜਸਵਿੰਦਰ ਸਿੰਘ ਲਖਮੀਰਵਾਲਾ, ਪਰਮਜੀਤ ਕੌਰ, ਜਸਵਿੰਦਰ ਸੌਜਾ ਨੇ ਕਿਹਾ ਕਿ ਲਹੂ-ਵੀਟਵੇਂ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੀਆਂ ਮੰਗਾਂ ਸਰਕਾਰ ਇਕ-ਇਕ ਕਰ ਕੇ ਖਤਮ ਕਰ ਰਹੀ ਹੈ, ਜਿਵੇਂ ਮੁਲਾਜ਼ਮਾਂ ਦਾ ਪੇ-ਕਮਿਸ਼ਨ ਲਾਗੂ ਨਾ ਕਰਨਾ। ਡੀ. ਏ. ਦੀਆਂ ਕਿਸ਼ਤਾਂ ਬਾਰੇ ਸਰਕਾਰ ਚੁੱਪ ਵੱਟੀ ਬੈਠੀ ਹੈ, ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਹ ਅਤੇ ਬੇਚੈਨੀ ਪਾਈ ਜਾ ਰਹੀ ਹੈ। ਸਰਕਾਰ ਨੂੰ ਇਸ ਦਾ ਸਾਹਮਣਾ ਵਿਧਾਨ ਸਭਾ ਸੈਸ਼ਨ ਵਿਚ ਭੁਗਤਣਾ ਪਵੇਗਾ ਕਿਉਂਕਿ ਪੰਜਾਬ ਦੇ ਸਮੁੱਚੇ ਮੁਲਾਜ਼ਮ ਸੈਸ਼ਨ ਦੌਰਾਨ ਚੰਡੀਗੜ੍ਹ ਵੱਲ ਕੂਚ ਕਰਨਗੇ।
ਅੱਜ ਦੇ ਧਰਨੇ ਵਿਚ ਕਰਮ ਸਿੰਘ ਨਾਭਾ, ਗੁਰਮੀਤ ਸਿੰਘ ਖਾਨਪੁਰ, ਹਰਦੇਵ ਸਿੰਘ, ਰਣਧੀਰ ਸਿੰਘ, ਹੁਸਨਾ ਬੇਗਮ, ਪਵਨ ਕੁਮਾਰ, ਜਿੰਮੀ ਨਾਹਰ, ਗੁਰਜੰਟ ਸਿੰਘ, ਅਸ਼ੋਕ ਕੁਮਾਰ, ਬੇਅੰਤ ਕੌਰ, ਪਰਮਜੀਤ ਕੌਰ, ਊਸ਼ਾ ਰਾਣੀ, ਮਲਕੀਤ ਕੌਰ ਤੇ ਕ੍ਰਿਸ਼ਨਾ ਦੇਵੀ ਸ਼ਾਮਲ ਸਨ।
ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਜਬਰ-ਜ਼ਨਾਹ
NEXT STORY