ਜਲੰਧਰ-ਅੱਜ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਮੀਟਿੰਗ ਸੂਬਾ ਜਨਰਲ ਸਕੱਤਰ ਨੇ ਦੱਸਿਆ ਕਿ 25 ਅਕਤੂਬਰ ਤੋਂ ਕੋਈ ਵੀ ਪਨਬੱਸ ਹਰਿਆਣਾ 'ਚ ਦਾਖਲ ਨਹੀਂ ਹੋਵੇਗੀ ਅਤੇ ਹਰਿਆਣਾ ਵਿਖੇ ਚਲਦੀਆਂ ਰੋਡਵੇਜ਼ ਬੱਸਾਂ ਦੇ ਮੁਲਾਜ਼ਮਾਂ ਵਲੋਂ ਕਿਲੋਮੀਟਰ ਸਕੀਮ ਤਹਿਤ ਕੀਤੇ ਜਾ ਰਹੇ ਨਿੱਜੀਕਰਨ ਵਿਰੁੱਧ ਬੀਤੀ 18 ਅਕਤੂਬਰ ਤੋਂ ਹੜਤਾਲ ਸ਼ੁਰੂ ਕੀਤੀ ਹੋਈ ਹੈ, ਜੋ ਅਜੇ ਤੱਕ ਜਾਰੀ ਹੈ ਅਤੇ ਇਸ ਹੜਤਾਲ ਵਿਚ ਹਰਿਆਣਾ ਰਾਜ ਦੇ ਸਾਰੇ ਵਿਭਾਗਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਵਲੋਂ ਰੋਡਵੇਜ਼ ਬੱਸਾਂ ਦੇ ਮੁਲਾਜ਼ਮਾਂ ਦੇ ਸੰਘਰਸ਼ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਸ਼ਲਾਘਾਯੋਗ ਹੈ।
ਇਸ ਦੇ ਨਾਲ ਹੀ ਆਓ ਤੁਹਾਨੂੰ ਦੱਸਦੇ ਹਾਂ 25 ਅਕਤੂਬਰ ਦੀਆਂ ਖਾਸ ਖਬਰਾਂ :-
ਰਾਹੁਲ ਗਾਂਧੀ ਦੀ ਅੱਜ ਸੀਕਰ 'ਚ ਰੈਲੀ

ਕਾਂਗਰਸ ਦੇ ਰਾਸ਼ਟਰ ਪ੍ਰਧਾਨ ਰਾਹੁਲ ਗਾਂਧੀ ਵਲੋਂ ਸੀਕਰ 'ਚ ਅੱਜ ਹੋਣ ਵਾਲੀ ਸੰਕਲਪ ਮਹਾਰੈਲੀ 'ਚ ਵੱਧ ਤੋਂ ਵੱਧ ਵਰਕਰਾਂ ਵਲੋਂ ਹਿੱਸਾ ਲੈ ਕੇ ਕਾਂਗਰਸ ਨੂੰ ਮਜ਼ਬੂਤ ਬਣਾਉਣ 'ਚ ਸਹਿਯੋਗ ਦੀ ਅਪੀਲ ਕੀਤੀ ਗਈ।
ਸੁਪਰੀਮ ਕੋਰਟ ਅੱਜ ਜਾਰੀ ਕਰੇਗਾ ਮੀਡੀਆ ਰਿਪੋਰਟਿੰਗ ਨੂੰ ਲੈ ਕੇ ਗਾਇਡਲਾਈਨਸ

ਬੱਚੀਆਂ ਨਾਲ ਯੌਨ ਅਪਰਾਧਾਂ ਦੇ ਮਾਮਲੇ 'ਚ ਮੀਡੀਆ ਰਿਪੋਰਟਿੰਗ ਲਈ ਗਾਇਡਲਾਈਨਜ਼ ਬਣਾਉਣ 'ਤੇ ਸੁਪਰੀਮ ਕੋਰਟ ਸੁਣਵਾਈ ਕਰੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮੁਜੱਫਰਨਗਰ ਸ਼ੇਲਟਰ ਹੋਮ ਯੌਨ ਸ਼ੋਸ਼ਣ ਮਾਮਲੇ 'ਚ ਮੀਡੀਆ ਰਿਪੋਰਟਿੰਗ 'ਤੇ ਪਟਨਾ ਹਾਈਕੋਰਟ ਦੇ ਬੈਨ ਨੂੰ ਹਟਾ ਦਿੱਤਾ ਸੀ। ਸੁਪਰੀਮ ਕੋਰਟ ਨੇ ਪ੍ਰੈਸ ਕਾਓਂਸਿਲ ਆਫ ਇੰਡੀਆ ਅਤੇ ਐੱਨ.ਬੀ.ਏ. ਨੂੰ ਨੋਟਿਸ ਜਾਰੀ ਕਰ ਅਜਿਹੇ ਅਪਰਾਧਾਂ 'ਚ ਮੀਡੀਆ ਰਿਪੋਰਟਿੰਗ ਲਈ ਗਾਈਡਲਾਈਨ ਬਣਾਉਣ 'ਚ ਸਹਿਯੋਗ ਮੰਗਿਆ ਸੀ।
ਐੱਨ.ਸੀ.ਆਰ. 'ਚ ਪ੍ਰਦੂਸ਼ਣ ਨੂੰ ਲੈ ਕੇ ਸੁਣਵਾਈ

ਦਿੱਲੀ ਐੱਨ.ਸੀ.ਆਰ. 'ਚ ਹਵਾ ਪ੍ਰਦੂਸ਼ਣ ਮਾਮਲੇ 'ਚ ਸੁਪਰੀਮ ਕੋਰਟ ਸੁਣਵਾਈ ਕਰੇਗਾ।
ਅਬੂ ਸਲੇਮ ਦੀ ਪਟੀਸ਼ਨ 'ਤੇ ਸੁਣਵਾਈ

1993 ਬੰਬ ਧਮਾਕੇ ਮਾਮਲੇ 'ਚ ਦੋਸ਼ੀ ਅਬੂ ਸਲੇਮ ਨੇ ਸੁਪਰੀਮ ਕੋਰਟ 'ਚ ਦਾਖਲ ਪਟੀਸ਼ਨ 'ਚ ਮੰਗ ਕੀਤੀ ਹੈ ਟਾਂਡਾ ਕੋਰਟ ਤੋਂ ਮਿਲੀ ਉਮਰ ਕੈਦ ਦੀ ਸਜ਼ਾ ਗਲਤ ਹੈ ਲਿਹਾਜ਼ਾ ਸੁਪਰੀਮ ਕੋਰਟ ਇਸ ਮਾਮਲੇ ਦੀ ਸੁਣਵਾਈ ਕਰੇ।
ਸ਼ਿਓਮੀ ਅੱਜ ਲਾਂਚ ਕਰੇਗਾ ਆਪਣਾ ਪਹਿਲਾ 5 ਜੀ ਸਮਾਰਟਫੋਨ

ਚੀਨ ਦੀ ਕੰਪਨੀ ਸ਼ਿਓਮੀ 25 ਅਕਤੂਬਰ ਨੂੰ ਬੀਜਿੰਗ 'ਚ ਹੋਣ ਵਾਲੇ ਇਵੇਂਟ ਦੌਰਾਨ Mi Mix 3 ਸਮਾਰਟ ਫੋਨ ਲਾਂਚ ਕਰ ਸਕਦੀ ਹੈ। ਕੰਪਨੀ ਇਸ ਫਲੈਗਸ਼ਿਪ ਸਮਾਰਟਫੋਨ ਦੀ ਕੋਈ ਨਾ ਕੋਈ ਡਿਟੇਲ ਪ੍ਰਤੀਦਿਨ ਲੀਕ ਕਰ ਰਹੀ ਹੈ। 10 ਜੀਬੀ ਰੈਮ ਤੋਂ ਲੈ ਕੇ 5 ਜੀ ਸਪੋਰਟ ਕਰ Mi Mix 3 ਕਈ ਅਕਰਸ਼ਨ ਫੀਚਰ ਨਾਲ ਪੇਸ਼ ਕੀਤਾ ਜਾਵੇਗਾ।
ਅੱਜ ਤੋਂ ਬਿਹਾਰ 'ਚ ਪਲਾਸਟਿਕ ਬੈਨ

ਬਿਹਾਰ 'ਚ ਪਲਾਸਟਿਕ ਕੈਰੀ ਬੈਗ ਦੀ ਵਰਤੋਂ ਨੂੰ ਬੈਨ ਲਈ ਐਕਟ ਜਾਰੀ ਕਰ ਦਿੱਤਾ ਗਿਆ ਹੈ। 25 ਅਕਤੂਬਰ ਤੋਂ ਹਰ ਪ੍ਰਕਾਰ ਦੇ ਕੈਰੀ ਬੈਗ ਦੀ ਵਰਤੋਂ 'ਤੇ ਪਾਬੰਦੀ ਰਹੇਗੀ।
ਦਿੱਲੀ ਸਰਕਾਰ ਅਤੇ ਕੇਂਦਰ ਵਿਚਾਲੇ ਅਧਿਕਾਰਾਂ ਦੀ ਲੜਾਈ

ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਅਧਿਕਾਰ ਵਿਵਾਦ ਨੂੰ ਲੈ ਕੇ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਵੇਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਦੇਵਧਰ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਨਾਰਥ ਈਸਟ ਯੂਨਾਈਟਿਡ ਬਨਾਮ ਜਮਸ਼ੇਦਪੁਰ (ਆਈ. ਐੱਸ. ਐੱਲ.)
ਏਸ਼ੀਅਨ ਚੈਂਪੀਅਨ ਟਰਾਫੀ : ਜਾਪਾਨ ਬਨਾਮ ਓਮਾਨ
ਮੰਤਰੀ ਖਿਲਾਫ ਮਹਿਲਾ ਅਫਸਰ ਦੀ ਸ਼ਿਕਾਇਤ 'ਤੇ ਕਾਰਵਾਈ ਪਹਿਲਾਂ ਹੀ ਕੀਤੀ ਜਾ ਚੁਕੀ ਹੈ :ਕੈਪਟਨ
NEXT STORY