ਇਸਲਾਮਾਬਾਦ- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਿਸਤਾਨ 'ਚ ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਨਾਲ 2 ਪਾਇਲਟਾਂ ਸਣੇ ਚਾਲਕ ਦਲ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਗਿਲਗਿਤ-ਬਾਲਿਸਤਾਨ ਸਰਕਾਰ ਦੇ ਬੁਲਾਰੇ ਫੈਜ਼ੁੱਲਾਹ ਫਰਾਕ ਨੇ ਇਕ ਬਿਆਨ 'ਚ ਦੱਸਿਆ ਕਿ ਹੈਲੀਕਾਪਟਰ ਡਾਇਮਰ ਜ਼ਿਲ੍ਹੇ ਦੇ ਚਿਲਾਸ ਖੇਤਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਉਨ੍ਹਾਂ ਕਿਹਾ,''ਸਾਡਾ ਇਕ ਹੈਲੀਕਾਪਟਰ ਚਿਲਾਸ ਦੇ ਥੋਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।''
ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬ ਗਈ ਧਰਤੀ, ਹਿੱਲਣ ਲੱਗੀਆਂ ਇਮਾਰਤਾਂ, 250 ਲੋਕਾਂ ਦੀ ਹੋਈ ਮੌਤ
ਉਨ੍ਹਾਂ ਦੱਸਿਆ ਕਿ ਚਾਲਕ ਦਲ 'ਚ 2 ਪਾਇਲਟ ਅਤੇ ਤਿੰਨ ਤਕਨੀਕੀ ਕਰਮਚਾਰੀ ਸ਼ਾਮਲ ਸਨ। ਡਾਇਮਰ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸਐੱਸਪੀ) ਅਬਦੁੱਲ ਹਮੀਦ ਨੇ ਇਕ ਬਿਆਨ 'ਚ ਦੱਸਿਆ ਕਿ ਹਾਦਸੇ 'ਚ 5 ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਇਕ ਨਵੇਂ ਪ੍ਰਸਤਾਵਿਤ ਹੈਲੀਪੈਡ 'ਤੇ ਪ੍ਰੀਖਣ ਵਜੋਂ ਉਤਰ ਰਿਹਾ ਸੀ। ਹਾਦਸੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪਿਛਲੇ ਮਹੀਨੇ ਖੈਬਰ ਪਖਤੂਨਖਵਾ ਸਰਕਾਰ ਦੇ ਇਕ ਹੈਲੀਕਾਪਟਰ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਹਾਲ ਦੇ ਹਫ਼ਤਿਆਂ 'ਚ ਇਹ ਦੂਜਾ ਹਾਦਸਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਜ਼ਰਾਈਲ ਦਾ ਵੱਡਾ ਹਮਲਾ ! ਹਮਾਸ ਦੇ ਬੁਲਾਰੇ ਦੀ ਹੋਈ ਮੌਤ
NEXT STORY