ਜਲੰਧਰ : ਅੱਜ ਕਾਂਗਰਸ ਦੇ ਆਗੂ ਅਤੇ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਭੋਆ ਨੂੰ ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਥੇ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਮਾਮਲੇ 'ਚ ਲਪੇਟੇ ਵਿੱਚ ਆ ਸਕਦੇ ਹਨ। ਪੜ੍ਹੋ ਅੱਜ ਦੀਆਂ ਟਾਪ 10 ਖ਼ਬਰਾਂ-
ਨਾਜਾਇਜ਼ ਮਾਈਨਿੰਗ ਦੇ ਮਾਮਲੇ ’ਚ ਕਾਂਗਰਸ ਦਾ ਸਾਬਕਾ ਵਿਧਾਇਕ ਜੋਗਿੰਦਰ ਭੋਆ ਗ੍ਰਿਫ਼ਤਾਰ
ਮਾਈਨਿੰਗ ਵਿਭਾਗ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੰਜਾਬ ਕਾਂਗਰਸ ਦੇ ਆਗੂ ਅਤੇ ਭੋਆ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਭੋਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਭੋਆ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ ਅਤੇ 2022 ਵਿੱਚ ਚੋਣ ਹਾਰ ਗਏ ਸਨ।
ਵਿਜੀਲੈਂਸ ਟੀਮ ਨੇ ਖੰਘਾਲਿਆ ਜਿੰਦਾਪੁਰ ਫਾਰੈਸਟ, ਲਪੇਟੇ 'ਚ ਆ ਸਕਦੇ ਹਨ ਸਾਬਕਾ CM ਚੰਨੀ
ਚਮਕੌਰ ਸਾਹਿਬ ਦੇ ਨਜ਼ਦੀਕੀ ਜਿੰਦਾਪੁਰ ਫਾਰੈਸਟ ਏਰੀਆ ਵਿਚ ਨਾਜਾਇਜ਼ ਮਾਈਨਿੰਗ ਦੇ ਮਾਮਲੇ ਦੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਦੀ ਟੀਮ ਨੂੰ ਕਈ ਸੁਰਾਗ ਹੱਥ ਲੱਗੇ ਹਨ।
ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ : ਅਨੁਸੂਚਿਤ ਜਾਤੀ ਭਾਈਚਾਰਾ 3 ਸਾਲ ਲਈ ਲੀਜ਼ 'ਤੇ ਲੈ ਸਕੇਗਾ ਪੰਚਾਇਤੀ ਜ਼ਮੀਨ
ਸੰਗਰੂਰ ਜ਼ਿਮਨੀ ਚੋਣ ਲਈ ਤਕਰੀਬਨ ਇੱਕ ਹਫ਼ਤਾ ਬਾਕੀ ਰਹਿ ਗਿਆ ਹੈ। ਇਸ ਦੌਰਾਨ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਪੰਚਾਇਤੀ ਜ਼ਮੀਨ ਨਿਲਾਮੀ ਦੀਆਂ ਕੀਮਤਾਂ 'ਚ ਘੱਟੋ-ਘੱਟ 50 ਫ਼ੀਸਦੀ ਦੀ ਗਿਰਾਵਟ ਦੇ ਨਾਲ ਤਿੰਨ ਸਾਲਾਂ ਲਈ ਲੀਜ਼ 'ਤੇ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ।
ਜਗ ਬਾਣੀ’ ’ਤੇ CM ਮਾਨ ਦਾ ਸਭ ਤੋਂ ਪਹਿਲਾ ਇੰਟਰਵਿਊ, ਸੁਣੋ ਵਿਰੋਧੀਆਂ ’ਤੇ ਕੀ ਬੋਲੇ
ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਇਸ ਚੋਣ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਮੈਦਾਨ ’ਚ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਆਪ’ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਲਗਾਤਾਰ ਰੋਡ ਸ਼ੋਅ ਕੀਤੇ ਜਾ ਰਹੇ ਹਨ।
CM ਮਾਨ ਨੇ ਕੇਂਦਰ ਦੀ 'ਅਗਨੀਪਥ ਯੋਜਨਾ' ਦਾ ਕੀਤਾ ਵਿਰੋਧ, ਦੱਸਿਆ ਨੌਜਵਾਨਾਂ ਨਾਲ ਧੋਖਾ
ਨੌਜਵਾਨਾਂ ਨੂੰ 4 ਸਾਲਾਂ ਲਈ ਫ਼ੌਜ ਵਿੱਚ ਭਰਤੀ ਕਰਨ ਦਾ ਫ਼ਾਰਮੂਲਾ ਲੈ ਕੇ ਆਈ ਕੇਂਦਰ ਸਰਕਾਰ ਦੀ ਨਵੀਂ ‘ਅਗਨੀਪੱਥ ਯੋਜਨਾ’ ਦੇਸ਼ ਭਰ ’ਚ ਨੌਜਵਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਵਿਰੋਧ ਕੀਤਾ ਗਿਆ ਹੈ।
ਵਿਧਾਨ ਸਭਾ ’ਚ ਸਿਫ਼ਰਕਾਲ ਤੋਂ ਪਹਿਲਾਂ ਨਿਕਲੇਗਾ 'ਡਰਾਅ', ਚੁਣੇ ਵਿਧਾਇਕ ਹੀ ਪੁੱਛ ਸਕਣਗੇ ਸਵਾਲ
ਪੰਜਾਬ ਵਿਧਾਨ ਸਭਾ 'ਚ ਹੁਣ ਸਿਫ਼ਰਕਾਲ ਦੌਰਾਨ ਵਿਧਾਇਕ ਬੜੇ ਆਰਾਮ ਨਾਲ ਸਵਾਲ ਪੁੱਛ ਸਕਣਗੇ। ਵਿਧਾਇਕਾਂ ਨੂੰ ਹੁਣ ਸਵਾਲ ਪੁੱਛਣ ਲਈ ਵਾਰ-ਵਾਰ ਸੀਟ ’ਤੇ ਖੜ੍ਹੇ ਨਹੀਂ ਹੋਣਾ ਪਏਗਾ। ਇਹ ਸਭ ਸੰਭਵ ਹੋਵੇਗਾ ਡਰਾਅ ਰਾਹੀਂ।
ਲੁਧਿਆਣਾ ਤੋਂ ਵੱਡੀ ਖ਼ਬਰ : ਫਿਰੌਤੀ ਲਈ ਅਗਵਾ ਕੀਤੇ 10 ਸਾਲ ਦੇ ਬੱਚੇ ਦਾ ਕਤਲ, ਨਹਿਰ 'ਚ ਸੁੱਟੀ ਲਾਸ਼
ਲੁਧਿਆਣਾ ਦੇ ਫੋਕਲ ਪੁਆਇੰਟ ਦੇ ਢੰਡਾਰੀ ਕਲਾਂ ਇਲਾਕੇ 'ਚੋਂ ਫਿਰੌਤੀ ਲਈ ਅਗਵਾ ਕੀਤੇ 10 ਸਾਲ ਦੇ ਬੱਚੇ ਦਾ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਬੱਚੇ ਦੇ ਅਗਵਾ ਹੋਣ ਦੇ ਡੇਢ ਦਿਨ ਬਾਅਦ ਪੁਲਸ ਦੋਸ਼ੀਆਂ ਤੱਕ ਤਾਂ ਪਹੁੰਚ ਗਈ ਪਰ ਬੱਚਾ ਬਰਾਮਦ ਨਹੀਂ ਹੋਇਆ।
ਜੇਲ੍ਹ 'ਚੋਂ ਬਾਹਰ ਆਉਂਦਿਆਂ ਹੀ ਰਾਮ ਰਹੀਮ ਨੇ ਡੇਰਾ ਪ੍ਰੇਮੀਆਂ ਨੂੰ ਦਿੱਤਾ ਖ਼ਾਸ ਸੰਦੇਸ਼
ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ 1 ਮਹੀਨੇ ਦੀ ਪੈਰੋਲ ’ਤੇ ਜੇਲ੍ਹ ’ਚੋਂ ਬਾਹਰ ਆ ਗਿਆ ਹੈ। ਅੱਜ ਸ਼ੁੱਕਰਵਾਰ ਸਵੇਰੇ ਰਾਮ ਰਹੀਮ ਨੂੰ ਭਾਰੀ ਸੁਰੱਖਿਆ ਵਿਚਕਾਰ ਜੇਲ੍ਹ ’ਚੋਂ ਬਾਹਰ ਕੱਢਿਆ ਗਿਆ।
ਅਗਨੀਪਥ ਯੋਜਨਾ : ਬਿਹਾਰ 'ਚ ਪ੍ਰਦਰਸ਼ਨਕਾਰੀਆਂ ਨੇ ਤਿੰਨ ਰੇਲ ਗੱਡੀਆਂ ਦੀਆਂ 26 ਬੋਗੀਆਂ 'ਚ ਲਗਾਈ ਅੱਗ
ਬਿਹਾਰ 'ਚ ਹਥਿਆਰਬੰਦ ਫ਼ੋਰਸਾਂ ਦੀ ਭਰਤੀ ਦੀ ਨਵੀਂ 'ਅਗਨੀਪਥ ਯੋਜਨਾ' ਖ਼ਿਲਾਫ਼ ਵਿਰੁੱਧ ਗੁੱਸੇ 'ਚ ਆਏ ਨੌਜਵਾਨਾਂ ਦਾ ਪ੍ਰਦਰਸ਼ਨ ਸ਼ੁੱਕਰਵਾਰ ਨੂੰ ਤੀਜੇ ਦਿਨ ਵੀ ਜਾਰੀ ਰਿਹਾ ਕਿਉਂਕਿ ਪ੍ਰਦਰਸ਼ਨਕਾਰੀਆਂ ਨੇ ਤਿੰਨ ਰੇਲ ਗੱਡੀਆਂ ਦੀਆਂ 26 ਬੋਗੀਆਂ ਨੂੰ ਅੱਗ ਲਾ ਦਿੱਤੀ।
ਕੋਰੋਨਾ ਤੋਂ ਬਾਅਦ ਹੁਣ ਸੋਨੀਆ ਗਾਂਧੀ ਨੂੰ ਸਾਹ ਨਲੀ ’ਚ ਹੋਇਆ ‘ਫੰਗਲ ਇਨਫੈਕਸ਼ਨ’
ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਸਾਹ ਨਲੀ ’ਚ ਗੰਭੀਰ ਇਨਫੈਕਸ਼ਨ ਨਾਲ ਜੂਝ ਰਹੀ ਹੈ। ਕੋਰੋਨਾ ਹੋਣ ਤੋਂ ਬਾਅਦ ਪਿਛਲੇ ਦਿਨੀਂ ਉਨ੍ਹਾਂ ਦੇ ਨੱਕ ’ਚੋਂ ਖੂਨ ਨਿਕਲਿਆ ਸੀ। ਉਨ੍ਹਾਂਦੇ ਸਿਹਤ ਨੂੰ ਲੈ ਕੇ ਕਾਂਗਰਸ ਨੇ ਸ਼ੁੱਕਰਵਾਰ ਨੂੰ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ।
ਸਿੱਧੂ ਮੂਸੇਵਾਲਾ ਕਤਲਕਾਂਡ : ਲਾਰੈਂਸ ਬਿਸ਼ਨੋਈ ਤੋਂ ਤੀਜੇ ਦਿਨ ਵੀ SIT ਕਰ ਰਹੀ ਪੁੱਛਗਿੱਛ (ਵੀਡੀਓ)
NEXT STORY