ਜਲੰਧਰ : ਅੱਜ ਉੱਤਰਾਖੰਡ 'ਚ ਨੈਨੀਤਾਲ ਜ਼ਿਲ੍ਹੇ 'ਚ ਇਕ ਕਾਰ ਨਹਿਰ 'ਚ ਡਿੱਗਣ ਕਾਰਨ 9 ਪੰਜਾਬੀਆਂ ਦੀ ਮੌਤ ਹੋ ਗਈ ਤਾਂ ਉਥੇ ਚੰਡੀਗੜ੍ਹ ਦੇ ਇਕ ਨਿੱਜੀ ਸਕੂਲ 'ਚ ਲੰਚ ਬ੍ਰੇਕ ਦੌਰਾਨ ਇਕ ਦਰੱਖਤ ਡਿੱਗਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ। ਉਥੇ ਹੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਗੋਲੀ ਲੱਗਣ ਕਾਰਨ ਦਿਹਾਂਤ ਹੋ ਗਿਆ। ਪੜ੍ਹੋ ਅੱਜ ਦੀਆਂ ਟਾਪ 10 ਖ਼ਬਰਾਂ-
ਉੱਤਰਾਖੰਡ ਘੁੰਮਣ ਗਏ 9 ਪੰਜਾਬੀਆਂ ਦੀ ਮੌਤ, ਨਹਿਰ 'ਚ ਡਿੱਗੀ ਕਾਰ
ਉੱਤਰਾਖੰਡ 'ਚ ਨੈਨੀਤਾਲ ਜ਼ਿਲ੍ਹੇ ਦੇ ਪਿੰਡ ਰਾਮਨਗਰ ਢੇਲਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਕਾਰ ਨਹਿਰ 'ਚ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ।
ਚੰਡੀਗੜ੍ਹ ਦੇ ਨਿੱਜੀ ਸਕੂਲ 'ਚ ਲੰਚ ਬ੍ਰੇਕ ਦੌਰਾਨ ਵੱਡਾ ਹਾਦਸਾ, ਇਕ ਬੱਚੇ ਦੀ ਮੌਤ
ਚੰਡੀਗੜ੍ਹ ਦੇ ਇਕ ਨਿੱਜੀ ਸਕੂਲ 'ਚ ਸ਼ੁੱਕਰਵਾਰ ਨੂੰ ਲੰਚ ਬ੍ਰੇਕ ਦੌਰਾਨ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਇਕ ਦਰੱਖਤ ਅਚਾਨਕ ਡਿੱਗ ਗਿਆ। ਦਰੱਖਤ ਹੇਠ ਆਉਣ ਕਾਰਨ ਇਕ ਬੱਚੇ ਦੀ ਮੌਤ ਹੋ ਗਈ, ਜਦੋਂ ਕਿ 13 ਦੇ ਕਰੀਬ ਬੱਚੇ ਜ਼ਖਮੀ ਦੱਸੇ ਜਾ ਰਹੇ ਹਨ।
ਜਾਪਾਨ ਦੇ ਸਾਬਕਾ PM ਸ਼ਿੰਜੋ ਆਬੇ ਦਾ ਗੋਲੀ ਲੱਗਣ ਕਾਰਨ ਹੋਇਆ ਦਿਹਾਂਤ
ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦਾ ਸ਼ੁੱਕਰਵਾਰ ਨੂੰ ਚੋਣ ਪ੍ਰੋਗਰਾਮ ਦੌਰਾਨ ਗੋਲੀ ਲੱਗਣ ਕਾਰਨ ਦਿਹਾਂਤ ਹੋ ਗਿਆ। ਸਟੇਟ ਬ੍ਰਾਡਕਾਸਟਰ NHK ਨੇ ਇਹ ਜਾਣਕਾਰੀ ਦਿੱਤੀ।
ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼ਾਂ ਤਹਿਤ ਕਾਂਗਰਸੀ ਆਗੂ ਆਸ਼ੂ ਬਾਂਗੜ ਗ੍ਰਿਫ਼ਤਾਰ
ਫਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਡਾ. ਆਸ਼ੂ ਬਾਂਗੜ ਅਤੇ ਉਨ੍ਹਾਂ ਦੇ ਇਕ ਹੋਰ ਸਾਥੀ ਹਰਦੀਪ ਸਿੰਘ ਬਰਾੜ ਵਿਰੁੱਧ ਥਾਣਾ ਸਿਟੀ ਮੋਗਾ-1 ਵਿਖੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੇ ਕਥਿਤ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼ਾਂ ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਹੈ।
ਕਾਂਗਰਸ ਨੇ ਮੋਹਾਲੀ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਪਾਰਟੀ 'ਚੋਂ ਵਿਖਾਇਆ ਬਾਹਰ ਦਾ ਰਸਤਾ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ 6 ਸਾਲ ਲਈ ਕਾਂਗਰਸ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਕਲਿਆਣ 5 ਸਾਥੀਆਂ ਸਣੇ ਗ੍ਰਿਫ਼ਤਾਰ
ਅੰਮ੍ਰਿਤਸਰ ਪੁਲਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਇੱਕ ਗੈਂਗਸਟਰ ਅਤੇ ਨਸ਼ਾ ਤਸਕਰ ਸਾਜਣ ਕਲਿਆਣ ਨੂੰ ਉਸ ਦੇ ਸਾਥੀਆਂ ਸਣੇ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ ਤਿੰਨ ਪਿਸਤੌਲ ਅਤੇ ਇੱਕ ਕਾਰ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਗਿਆ ਹੈ।
ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ
ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਰੈਗੂਲਰ ਜ਼ਮਾਨਤ ਦੇ ਦਿੱਤੀ ਹੈ। ਸਿੰਗਲਾ ਨੂੰ ਇਹ ਜ਼ਮਾਨਤ ਹਾਈਕੋਰਟ ਵਲੋਂ ਦਿੱਤੀ ਗਈ ਹੈ।
ਸ਼੍ਰੀ ਅਮਰਨਾਥ ਗੁਫਾ ਨੇੜੇ ਫਟਿਆ ਬੱਦਲ, 10 ਦੀ ਮੌਤ ਤੇ 40 ਲਾਪਤਾ (ਵੀਡੀਓ)
ਸ਼੍ਰੀ ਅਮਰਨਾਥ ਦੀ ਗੁਫਾ ਨੇੜੇ ਬੱਦਲ ਫਟਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਬੱਦਲ ਫਟਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਜਦਕਿ 40 ਲਾਪਤ ਹੋ ਗਏ ਹਨ। ਉਥੇ, ਐੱਨ.ਡੀ.ਆਰ.ਐੱਫ. ਅਤੇ ਐੱਸ.ਡੀ.ਆਰ.ਐੱਫ. ਦੀਆਂ ਟੀਮਾਂ ਬਚਾਅ ਕਾਰਜਾਂ 'ਚ ਜੁਟ ਗਈਆਂ ਹਨ।
ਜਾਪਾਨ ਦੇ ਸਾਬਕਾ PM ਆਬੇ ਦੀ ਮੌਤ 'ਤੇ PM ਮੋਦੀ ਨੇ 9 ਜੁਲਾਈ ਨੂੰ ਰਾਸ਼ਟਰੀ ਸੋਗ ਦਿਨ ਐਲਾਨਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਜਾਪਾਨ ਅਤੇ ਦੁਨੀਆ ਨੂੰ ਬਿਹਤਰ ਸਥਾਨ ਬਣਾਉਣ ਲਈ ਸਮਰਪਿਤ ਕਰ ਦਿੱਤਾ।
ਜਾਨਸਨ ਦੇ ਅਸਤੀਫ਼ੇ ਮਗਰੋਂ ਬ੍ਰਿਟੇਨ ਦਾ PM ਬਣਨ ਦੀ ਦੌੜ ’ਚ ਸ਼ਾਮਲ ਹਨ ਭਾਰਤੀ ਮੂਲ ਦੇ 3 ਦਿੱਗਜ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣੇ ਕੈਬਨਿਟ ਮੰਤਰੀਆਂ ਦੇ ਅਸਤੀਫ਼ਿਆਂ ਦੀ ਝੜੀ ਵਿਚਕਾਰ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਨਵੇਂ ਪ੍ਰਧਾਨ ਮੰਤਰੀ ਦੇ ਅਹੁਦਾ ਸੰਭਾਲਣ ਤੱਕ ਉਹ ਕੰਮ ਨੂੰ ਦੇਖਦੇ ਰਹਿਣਗੇ।
ਕੰਵਰ ਗਰੇਵਾਲ ਦੇ ‘ਰਿਹਾਈ’ ਗੀਤ ’ਤੇ ਲਾਈ ਪਾਬੰਦੀ ਕੀਤੀ ਜਾਵੇ ਖ਼ਤਮ : ਸੁਖਬੀਰ ਬਾਦਲ
NEXT STORY