ਲੁਧਿਆਣਾ (ਅਨਿਲ) : ਕੇਂਦਰ ਸਰਕਾਰ ਨੇ ਜਿਸ ਦਿਨ ਤੋਂ ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ ’ਤੇ ਫਾਸਟੈਗ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਉਸੇ ਦਿਨ ਤੋਂ ਬਾਅਦ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਲੁਧਿਆਣਾ ਨਿਵਾਸੀ ਸੰਨੀ ਕੁਮਾਰ ਵਾਸੀ ਸਿਵਲ ਲਾਈਨ ਨੇ ਆਪਣੀ ਸਮੱਸਿਆ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਇਕ ਟਾਟਾ ਕੈਂਟਰ ਗੱਡੀ ਰੋਜ਼ਾਨਾ ਲੁਧਿਆਣਾ ਤੋਂ ਹਿਮਾਚਲ ਵੱਲ ਲੱਕੜ ਲੈਣ ਜਾਂਦੀ ਹੈ ਪਰ ਟੋਲ ਪਲਾਜ਼ਾ ਲਾਡੋਵਾਲ ’ਤੇ ਇਸ ਦਾ ਇਕ ਵਾਰ ਦੀ ਬਜਾਏ ਦੋ ਵਾਰ ਟੋਲ ਟੈਕਸ ਕੱਟਿਆ ਜਾ ਰਿਹਾ ਹੈ, ਜਿਸ ਸਬੰਧੀ ਜਦੋਂ ਉਸ ਨੇ ਲਾਡੋਵਾਲ ਟੋਲ ਪਲਾਜ਼ਾ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕਰਵਾਇਆ।
ਸੰਨੀ ਨੇ ਦੱਸਿਆ ਕਿ ਉਸ ਦੀ ਗੱਡੀ ਟੋਲ ਪਲਾਜ਼ਾ ਲਾਡੋਵਾਲ ਨੂੰ ਜਦੋਂ ਕ੍ਰਾਸ ਕਰਦੀ ਹੈ ਤਾਂ ਟੋਲ ਪਲਾਜ਼ਾ ’ਤੇ ਇਕ ਵਾਰ ਦੀ ਜਗ੍ਹਾ ਦੋ ਵਾਰ ਟੈਕਸ ਕੱਟਿਆ ਜਾਂਦਾ ਹੈ, ਜਿਸ ਸਬੰਧੀ ਪੈਸੇ ਉਸ ਦੇ ਅਕਾਊਂਟ ਤੋਂ ਕੱਟ ਲਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਪੈਸੇ ਕੱਟ ਜਾਣ ਨਾਲ ਉਨ੍ਹਾਂ ਨੂੰ ਦੋਹਰੀ ਮਾਰ ਪੈ ਰਹੀ ਹੈ ਪਰ ਟੋਲ ਪਲਾਜ਼ਾ ਉਸ ਦੀ ਕੋਈ ਵੀ ਸਮੱਸਿਆ ਹੱਲ ਨਹੀਂ ਕਰ ਰਿਹਾ, ਜਿਸ ਕਾਰਨ ਉਨ੍ਹਾਂ ਦੇ ਪੈਸੇ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਖਾਤੇ ’ਚੋਂ ਕਈ ਵਾਰ ਪੈਸੇ ਕੱਟੇ ਜਾ ਚੁੱਕੇ ਹਨ ਪਰ ਅੱਜ ਤੱਕ ਕੋਈ ਰਿਫੰਡ ਨਹੀਂ ਹੋਇਆ, ਜਿਸ ਕਾਰਨ ਉਨ੍ਹਾਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣ।
ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ, ਭੱਦਰਕਾਲੀ, ਹੋਲੀ ਸਿਟੀ ਤੇ ਜੌੜਾ ਪਿੱਪਲ ਇਲਾਕਾ ਪੂਰੀ ਤਰ੍ਹਾਂ ਸੀਲ
NEXT STORY