ਲੁਧਿਆਣਾ(ਅਨਿਲ)-ਸਤੁਲਜ ਦਰਿਆ ਲਾਡੋਵਾਲ 'ਤੇ ਟੋਲ ਪਲਾਜ਼ਾ ਬੈਰੀਅਰ 'ਤੇ 3 ਮਿੰਟ ਦੇ ਬਾਅਦ ਟੋਲ ਨਾ ਵਸੂਲ ਕਰਨ ਦੀ ਤਿੰਨ ਚਾਰ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਆ ਰਹੀ ਖਬਰ ਦੀ ਅਫਵਾਹ ਨੂੰ ਅੱਜ ਲਾਡੋਵਾਲ ਟੋਲ ਪਲਾਜ਼ਾ ਬੈਰੀਅਰ ਦੇ ਅਧਿਕਾਰੀਆਂ ਨੇ ਨਕਾਰਦੇ ਹੋਏ ਹਰੇਕ ਵਾਹਨ ਤੋਂ ਟੋਲ ਵਸੂਲ ਕੀਤਾ ਗਿਆ। ਇਸ ਮੌਕੇ ਟੋਲ ਪਲਾਜ਼ਾ 'ਤੇ 5 ਤੋਂ 10 ਮਿੰਟ ਤਕ ਲਾਈਨ 'ਚ ਲੱਗਣ ਵਾਲੇ ਹਰੇਕ ਵਾਹਨ ਚਾਲਕ ਨੇ ਲੇਟ ਹੋਣ ਦੀ ਇਵਜ 'ਚ ਟੋਲ ਦੇਣ ਤੋਂ ਇਨਕਾਰ ਕੀਤਾ ਗਿਆ ਪਰ ਟੋਲ ਪਲਾਜ਼ਾ ਕਰਮਚਾਰੀਆਂ ਨੇ ਨੈਸ਼ਨਲ ਹਾਈਵੇ ਅਥਾਰਿਟੀ ਦੁਆਰਾ 20 ਜੁਲਾਈ ਨੂੰ ਜਾਰੀ ਕੀਤਾ ਗਿਆ ਨਵਾਂ ਨੋਟਿਸ ਬੂਥ ਦੇ ਬਾਹਰ ਚਿਪਕਾ ਦਿੱਤਾ, ਜਿਸ 'ਤੇ ਐੱਨ. ਐੱਚ. ਆਈ. ਨੇ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਰੂਲ ਨਹੀਂ ਹੈ ਕਿ ਤਿੰਨ ਮਿੰਟ ਬਾਅਦ ਟੋਲ ਨਹੀਂ ਦਿੱਤਾ ਜਾਵੇ। ਨੋਟਿਸ 'ਚ ਸਾਫ-ਸਾਫ ਲਿਖਿਆ ਗਿਆ ਹੈ ਕਿ ਜਦ ਟੋਲ ਦਾ ਟੈਂਡਰ ਹੋਇਆ ਸੀ ਤਾਂ ਕਿਸੇ ਵੀ ਕਾਨੂੰਨ ਮੁਤਾਬਕ ਟੋਲ ਮੁਆਫ ਨਹੀਂ ਕੀਤਾ ਜਾ ਸਕਦਾ ਜਦਕਿ ਨੋਟਿਸ 'ਚ ਲਿਖਿਆ ਹੈ ਕਿ ਉਥੇ ਜੋ ਵਾਹਨਾਂ ਤੋਂ ਟੋਲ ਲਿਆ ਜਾਂਦਾ ਹੈ, ਉਹ ਸਭ ਸਰਕਾਰ ਵਲੋਂ ਹੀ ਲਿਆ ਜਾਂਦਾ ਹੈ ਅਤੇ ਅੱਜ ਤਕ ਸਰਕਾਰ ਨੇ ਕੋਈ ਆਦੇਸ਼ ਟੋਲ ਮੁਆਫ ਕਰਨ ਦੇ ਬਾਰੇ 'ਚ ਨਹੀਂ ਦਿੱਤਾ ਹੈ। ਜਦਕਿ ਹਰੇਕ ਵਾਹਨ ਚਾਲਕ ਨੂੰ ਟੋਲ ਪਾਰ ਕਰਨ 'ਚ 5 ਮਿੰਟ ਦਾ ਸਮਾਂ ਲੱਗ ਰਿਹਾ ਸੀ।
ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਕੀਤਾ ਜਾ ਰਿਹਾ ਗੁੰਮਰਾਹ
ਲਾਡੋਵਾਲ ਟੋਲ ਪਲਾਜ਼ਾ ਬੈਰੀਅਰ 'ਤੇ ਸ਼ਨੀਵਾਰ ਨੂੰ ਟੋਲ ਪਾਰ ਕਰਨ 'ਚ ਵਾਹਨ ਚਾਲਕਾਂ ਨੂੰ 5 ਮਿੰਟ ਤਕ ਦਾ ਸਮਾਂ ਲਗਦਾ ਹੈ। ਜਦ ਅੱਜ ਟੋਲ ਪਲਾਜ਼ਾ 'ਤੇ ਵਾਹਨ ਚਾਲਕਾਂ ਨੇ ਆਪਣੀ ਭੜਾਸ ਕੱਢਦੇ ਹੋਏ ਕਿਹਾ ਕਿ ਜੇਕਰ ਇਸ ਤਰ੍ਹਾਂ ਕੋਈ ਆਦੇਸ਼ ਐੱਨ. ਐੱਚ. ਆਈ. ਨੇ ਜਾਰੀ ਨਹੀਂ ਕੀਤਾ ਤਾਂ ਸੋਸ਼ਲ ਮੀਡੀਆ 'ਤੇ ਕੌਣ ਲੋਕ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਕਰਨਾਲ ਨਿਵਾਸੀ ਜਸਪਾਲ ਸਿੰਘ, ਜਲੰਧਰ ਵਾਸੀ ਰਾਹੁਲ ਕੁਮਾਰ, ਲੁਧਿਆਣਾ ਵਾਸੀ ਮਨੀ ਰਾਮ ਆਦਿ ਨੇ ਦੱਸਿਆ ਕਿ ਉਹ ਪਿਛਲੇ 4-5 ਦਿਨ ਤੋਂ ਸੋਸ਼ਲ ਮੀਡੀਆ 'ਤੇ ਸੁਣ ਰਹੇ ਹਨ ਕਿ ਐੱਨ. ਐੱਚ. ਆਈ. ਨੇ ਨਵਾਂ ਕਾਨੂੰਨ ਕੱਢਿਆ ਹੈ ਕਿ ਜੇਕਰ ਟੋਲ 'ਤੇ 3 ਮਿੰਟ ਤੋਂ ਜ਼ਿਆਦਾ ਦਾ ਸਮਾਂ ਲੱਗੇ ਤਾਂ ਟੋਲ ਨਹੀਂ ਦਿੱਤਾ ਜਾਵੇਗਾ ਪਰ ਟੋਲ 'ਤੇ ਇਸ ਤਰ੍ਹਾਂ ਦੇ ਕਿਸੇ ਵੀ ਐਲਾਨ ਨੂੰ ਨਹੀਂ ਮੰਨਿਆ ਜਾ ਰਿਹਾ ਹੈ ਜਦਕਿ ਲੋਕਾਂ ਨੂੰ ਸਹੀ ਸੂਚਨਾ ਨਹੀਂ ਮਿਲ ਰਹੀ ਹੈ।
ਕੀ ਕਹਿੰਦੇ ਹਨ ਅਧਿਕਾਰੀ
ਜਦ ਇਸ ਸਬੰਧ ਵਿਚ ਲਾਡੋਵਾਲ ਟੋਲ ਬੈਰੀਅਰ ਦੇ ਸੰਪਰਕ ਮੈਨੇਜਰ ਦਿਨੇਸ਼ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਿਟੀ ਨੇ ਇਸ ਤਰ੍ਹਾਂ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ। ਜਿਸ ਨਾਲ 3 ਮਿੰਟ ਦੇ ਬਾਅਦ ਟੋਲ ਨਾ ਵਸੂਲ ਕੀਤਾ ਜਾਵੇ। ਜਿਸ 'ਚ ਸਾਫ ਸਾਫ ਲਿਖਿਆ ਹੈ ਕਿ ਟੋਲ ਲਿਆ ਜਾਵੇ ਕਿਉਂਕਿ ਇਹ ਸਾਰਾ ਪੈਸਾ ਸਰਕਾਰ ਦੇ ਖਜ਼ਾਨੇ 'ਚ ਜਾ ਰਿਹਾ ਹੈ।
ਸ਼ੱਕੀ ਹਾਲਾਤ ਵਿਚ ਔਰਤ ਨੇ ਪੱਖੇ ਨਾਲ ਲਟਕ ਕੇ ਲਿਆ ਫਾਹਾ
NEXT STORY