ਚੰਡੀਗੜ੍ਹ (ਕੁਲਦੀਪ)—ਟੂਰਿਸਟ ਵੀਜ਼ੇ 'ਤੇ ਭਾਰਤ ਘੁੰਮਣ ਆਈ ਬ੍ਰਿਟਿਸ਼ ਮਹਿਲਾ ਨਾਲ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਦੇ ਬਾਅਦ ਦੋਸ਼ੀ ਹੋਟਲ ਕਰਮਚਾਰੀ ਫਰਾਰ ਹੈ। ਦੱਸਿਆ ਜਾ ਰਿਹਾ ਹੈ ਕਿ ਥਾਣਾ ਆਈ.ਟੀ. ਪਾਰਕ ਦੇ ਨੇੜੇ ਇਕ ਹੋਟਲ 'ਚ ਬ੍ਰਿਟਿਸ਼ ਮਹਿਲਾ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਦੋਸ਼ੀ ਕਰਮਚਾਰੀ ਮਹਿਲਾ ਦੀ ਫੁੱਟ ਸਪਾਅ (ਪੈਰਾਂ ਦੀ ਮਸਾਜ) ਕਰਨ ਆਇਆ ਸੀ। ਵਿਦੇਸ਼ੀ ਮਹਿਲਾ ਨੇ ਸਪਾਅ ਰੂਮ ਤੋਂ ਬਾਹਰ ਨਿਕਲ ਕੇ ਇਸ ਸਬੰਧ 'ਚ ਪਹਿਲਾਂ ਆਪਣੇ ਜਾਣਕਾਰਾਂ ਨੂੰ ਦੱਸਿਆ। ਫਿਰ ਹੋਟਲ ਸਟਾਫ ਦੇ ਹੋਰ ਮੈਂਬਰਾਂ ਰਾਹੀਂ ਜਾਣਕਾਰੀ ਪੁਲਸ ਤੱਕ ਪਹੁੰਚਾਈ।
ਥਾਣਾ ਆਈ.ਟੀ. ਪਾਰਕ ਦੇ ਪੁਲਸ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਵਿਦੇਸ਼ੀ ਮਹਿਲਾ ਤੋਂ ਪੁੱਛਗਿਛ ਕੀਤੀ। ਪੁਲਸ ਨੇ ਮਹਿਲਾ ਦਾ ਮੈਡੀਕਲ ਵੀ ਕਰਵਾਇਆ। ਇਸ ਦੇ ਬਾਅਦ ਮਹਿਲਾ ਦੀ ਸ਼ਿਕਾਇਤ 'ਤੇ ਥਾਣਾ ਪੁਲਸ ਨੇ ਫਰਾਰ ਦੋਸ਼ੀ ਦੇ ਖਿਲਾਫ ਰੇਪ ਦੇ ਤਹਿਤ ਕੇਸ ਦਰਜ ਕੀਤਾ। ਪੁਲਸ ਨੇ ਮਹਿਲਾ ਦੀ ਡਿਊਟੀ ਮੈਜੀਸਟਰੇਟ ਦੇ ਸਾਹਮਣੇ ਬਿਆਨ ਵੀ ਦਰਜ ਕਰਵਾਏ। ਥਾਣਾ ਪੁਲਸ ਬੀਤੀ ਰਾਤ ਤੱਕ ਫਰਾਰ ਦੋਸ਼ੀ ਦੀ ਧਰਪਕੜ ਦੀ ਕੋਸ਼ਿਸ਼ 'ਚ ਜੁੱਟੀ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਯੂ.ਕੇ ਨਿਵਾਸੀ ਮਹਿਲਾ ਬੀਤੇ ਕਰੀਬ ਪੰਜ ਦਿਨਾਂ ਤੋਂ ਥਾਣਾ ਆਈ.ਟੀ. ਪਾਰਕ ਸਥਿਤ ਇਕ ਨਾਮਚੀਨ ਹੋਟਲ 'ਚ ਪੁਰਸ਼ ਸਾਥੀ ਨਾਲ ਰੁਕੀ ਸੀ। ਸ਼ੁੱਕਰਵਾਰ ਨੂੰ ਮਹਿਲਾ ਫੁੱਟ ਸਪਾਅ ਦੇ ਲਈ ਕਮਰੇ 'ਚ ਗਈ। ਇਸ ਦੌਰਾਨ ਕਰਮਚਾਰੀ ਨੇ ਮਹਿਲਾ ਨਾਲ ਰੇਪ ਕੀਤਾ ਅਤੇ ਉਸ ਨੂੰ ਧਮਕੀ ਦੇ ਕੇ ਮੌਕੇ 'ਤੇ ਫਰਾਰ ਹੋ ਗਿਆ। ਪੁਲਸ ਨੇ ਹੋਟਲ ਪ੍ਰਬੰਧਨ ਨਾਲ ਦੋਸ਼ੀ ਨਾਲ ਸਬੰਧਿਤ ਪੂਰਾ ਰਿਕਾਰਡ ਹਾਸਲ ਕਰ ਲਿਆ ਹੈ।
ਹੁਣ ਪੁਲਸ ਦੋਸ਼ੀ ਦੇ ਘਰ ਅਤੇ ਉਸ ਦੇ ਵੱਖ-ਵੱਖ ਠਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਉਸ ਦੇ ਮੋਬਾਇਲ ਨੰਬਰ ਦੀ ਲੋਕੇਸ਼ਨ ਵੀ ਟਰੇਸ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਦੋਸ਼ੀ ਦਾ ਮੋਬਾਇਲ ਨੰਬਰ ਬੰਦ ਮਿਲਿਆ ਹੈ। ਪੁਲਸ ਹੋਟਲ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਫੁਟੇਜ ਤੋਂ ਵੀ ਸੁਰਾਖ ਦੀ ਤਲਾਸ਼ ਕਰ ਰਹੀ ਹੈ।
ਪੰਚਾਇਤੀ ਚੋਣਾਂ ਲਈ ਚੋਣ ਅਮਲੇ ਰਵਾਨਾ, ਸਰਪੰਚੀ ਲਈ 28,375 ਉਮੀਦਵਾਰ ਮੈਦਾਨ 'ਚ
NEXT STORY