ਜਲੰਧਰ (ਖੁਰਾਣਾ) – ਗਰਮੀਆਂ ਦੀਆਂ ਛੁੱਟੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਮਾਡਲ ਟਾਊਨ ਮੋਬਾਈਲ ਮਾਰਕੀਟ ਦੇ ਕਾਰੋਬਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਮੋਬਾਈਲ ਮਾਰਕੀਟ ਨਾਲ ਜੁੜੇ ਪ੍ਰਮੁੱਖ ਦੁਕਾਨਦਾਰਾਂ ਨੇ ਹਿੱਸਾ ਲਿਆ।
ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਮਾਡਲ ਟਾਊਨ ਮੋਬਾਈਲ ਮਾਰਕੀਟ ਨਾਲ ਸਬੰਧਤ ਮੋਬਾਈਲ ਫੋਨ, ਮੋਬਾਈਲ ਐਕਸੈੱਸਰੀਜ਼ ਅਤੇ ਇਲੈਕਟ੍ਰਾਨਿਕਸ ਦੇ ਕਾਰੋਬਾਰ ਨਾਲ ਜੁੜੇ ਸਾਰੇ ਸ਼ੋਅਰੂਮ 25 ਤੋਂ 28 ਜੂਨ ਤਕ ਬੰਦ ਰਹਿਣਗੇ। ਇਹ ਫੈਸਲਾ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਲਿਆ ਗਿਆ ਹੈ।
ਪ੍ਰਧਾਨ ਰਾਜੀਵ ਦੁੱਗਲ ਨੇ ਦੱਸਿਆ ਕਿ ਸਾਰੇ ਦੁਕਾਨਦਾਰਾਂ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਗਾਹਕਾਂ ਤੋਂ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ ਕਿ ਮੋਬਾਈਲ ਖਰੀਦਣ, ਰਿਪੇਅਰ ਕਰਵਾਉਣ ਅਤੇ ਹੋਰ ਮੋਬਾਈਲ ਸਬੰਧੀ ਕੰਮਾਂ ਦੀ ਯੋਜਨਾ ਪਹਿਲਾਂ ਤੋਂ ਬਣਾ ਲੈਣ ਤਾਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਮੀਟਿੰਗ ਵਿਚ ਵਿੱਕੀ ਜੁਨੇਜਾ, ਪ੍ਰਿੰਸ ਜੁਨੇਜਾ, ਮੌਂਟੂ ਜੁਨੇਜਾ, ਮੋਹਿਤ ਹੰਸ, ਗਗਨ, ਆਕਾਸ਼ ਬਜਾਜ, ਸਰਬਜੀਤ ਸਿੰਘ, ਗਗਨ ਆਨੰਦ, ਅਕਸ਼ੈ ਮਹਿਤਾ, ਗੌਰਵ, ਮੋਹਿਤ, ਦੀਪਕ, ਸਾਬੀ, ਬੀਨੂੰ ਸਿੰਧੂ, ਸ਼ਿਵਮ ਜਗੋਤਾ, ਨਿਤਿਨ ਗੁਪਤਾ, ਹੈਰੀ ਗੁਪਤਾ, ਗੰਨੂ ਸਿੰਘ, ਨੰਨੂ ਸਿੰਘ, ਰਾਮ ਜੀ, ਰਾਜੂ ਚੌਧਰੀ, ਵਿਸ਼ਾਲ ਅਤੇ ਮਾਧਵ ਸ਼ੂਰ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
NEXT STORY