ਸ਼ਿਮਲਾ- ਭਾਰੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹ ਨਾਲ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ 'ਚ ਕੁੱਲ 134 ਸੜਕਾਂ ਬੰਦ ਰਹੀਆਂ। ਇਸ ਦੇ ਨਾਲ ਹੀ, ਮੌਸਮ ਵਿਭਾਗ ਨੇ ਰਾਜ ਦੇ ਚਾਰ ਜ਼ਿਲ੍ਹਿਆਂ 'ਚ 28 ਤੋਂ 30 ਜੁਲਾਈ ਦੌਰਾਨ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ। ਸ਼ਿਮਲਾ ਸਥਿਤ ਮੌਸਮ ਵਿਗਿਆਨ ਕੇਂਦਰ ਨੇ ਐਤਵਾਰ ਸਵੇਰ ਤੱਕ ਚੰਬਾ, ਕਾਂਗੜਾ, ਕਿੰਨੌਰ, ਕੁੱਲੂ, ਮੰਡੀ, ਸ਼ਿਮਲਾ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ 'ਚ ਘੱਟ ਤੋਂ ਮੱਧਮ ਪੱਧਰ ਦੇ ਅਚਾਨਕ ਹੜ੍ਹ ਦਾ ਖਤਰਾ ਵੀ ਜਤਾਇਆ ਹੈ। ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਹੇਠਲੇ ਇਲਾਕਿਆਂ 'ਚ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਸਕਦੀ ਹੈ।
ਭਾਰੀ ਬਾਰਿਸ਼ ਕਾਰਨ ਹੋਏ ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹ ਕਾਰਨ ਸ਼ਨੀਵਾਰ ਸ਼ਾਮ ਨੂੰ ਕੁੱਲ 134 ਸੜਕਾਂ ਵਾਹਨਾਂ ਦੀ ਆਵਾਜਾਈ ਦੀ ਬੰਦ ਰਹੀਆਂ। ਇਨ੍ਹਾਂ 'ਚ ਮੰਡੀ 'ਚ 48, ਕੁੱਲੂ 'ਚ 33, ਚੰਬਾ 'ਚ 14, ਸਿਰਮੌਰ 'ਚ 12, ਸ਼ਿਮਲਾ 'ਚ 7, ਕਾਂਗੜਾ 'ਚ 5, ਲਾਹੌਲ ਅਤੇ ਸਪੀਤੀ 'ਚ ਚਾਰ ਅਤੇ ਊਨਾ ਜ਼ਿਲ੍ਹੇ 'ਚ ਇਕ ਸੜਕ ਸ਼ਾਮਲ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (SEOC) ਦੇ ਅਨੁਸਾਰ, ਰਾਜ 'ਚ 35 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਅਤੇ 78 ਬਿਜਲੀ ਟਰਾਂਸਫਾਰਮਰ ਵੀ ਪ੍ਰਭਾਵਿਤ ਹੋਏ ਹਨ। ਸ਼ੁੱਕਰਵਾਰ ਸ਼ਾਮ ਤੋਂ ਰਾਜ ਦੇ ਵੱਖ-ਵੱਖ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਹੈ। ਇਸ ਸਮੇਂ ਦੌਰਾਨ ਧਰਮਸ਼ਾਲਾ 'ਚ ਸਭ ਤੋਂ ਵੱਧ 80.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਰਾਜ 'ਚ 31 ਜੁਲਾਈ ਤੱਕ ਬਰਸਾਤ ਦਾ ਮੌਸਮ ਜਾਰੀ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
UAE 'ਚ ਕੰਮ ਕਰਨ ਗਏ ਪੁੱਤ ਦੀ ਵਾਪਸੀ ਲਈ CM ਰੈੱਡੀ ਅੱਗੇ ਤਰਲੇ ਮਾਰ ਰਹੀ ਮਾਂ ! ਹੈਰਾਨ ਕਰੇਗਾ ਪੂਰਾ ਮਾਮਲਾ
NEXT STORY