ਲੁਧਿਆਣਾ (ਵਿਸ਼ੇਸ਼) : ਮਹਾਨਗਰ ’ਚ ਹੌਜਰੀ ਤੋਂ ਲੈ ਕੇ ਸਾਈਕਲ ਪਾਰਟਸ ਅਤੇ ਨਾ ਜਾਣੇ ਕੀ-ਕੀ ਸਾਮਾਨ ਤਿਆਰ ਹੁੰਦਾ ਹੈ, ਜਿਸ ਲਈ ਪੰਜਾਬ ’ਚ ਲੁਧਿਆਣੇ ਦਾ ਨਾਂ ਕਈ ਮੁੱਖ ਸ਼ਹਿਰਾਂ ’ਚ ਗਿਣਿਆ ਜਾਂਦਾ ਹੈ ਪਰ ਇਨ੍ਹੀਂ ਦਿਨੀਂ ਲੁਧਿਆਣਾ ’ਚ ਸਪਾਅ ਇੰਡਸਟਰੀ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਇੰਡਸਟਰੀ ਦੇ ਵਿਕਸਿਤ ਹੋਣ ਤੱਕ ਤਾਂ ਸਿਲਸਿਲਾ ਠੀਕ ਸੀ ਪਰ ਇਸ ਸਪਾਅ ਨਾਂ ਦੇ ਚੱਕਰ ’ਚ ਗੰਦੇ ਧੰਦੇ ਨੂੰ ਅੰਜਾਮ ਦਿੱਤੇ ਜਾਣ ਦਾ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਸਵਾਲ ਖੜ੍ਹੇ ਹੋਣ ਲੱਗੇ ਹਨ।
ਇਹ ਵੀ ਪੜ੍ਹੋ : ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ ਵਾਸੀਆਂ ਲਈ ਚੰਗੀ ਖ਼ਬਰ, ਇਸ ਦਿਨ ਪੈ ਸਕਦੈ ਭਾਰੀ ਮੀਂਹ
ਵੀਡੀਓ ਵਾਇਰਲ ਹੋਣ ਤੋਂ ਬਾਅਦ ਖੁੱਲ੍ਹੀ ਸਪਾਅ ਸੈਂਟਰ ਦੀ ਪੋਲ
ਸਮਝਦਾਰ ਅਤੇ ਪੜ੍ਹੇ-ਲਿਖੇ ਲੋਕਾਂ ਦੇ ਇਸ ਸ਼ਹਿਰ ’ਚ ਸਪਾਅ ਸੈਂਟਰਾਂ ਦਾ ਚੱਲਣਾ ਬੇਸ਼ੱਕ ਆਮ ਗੱਲ ਹੋਵੇਗੀ ਪਰ ਸਪਾਅ ਸੈਂਟਰ ਦੀ ਆੜ ’ਚ ਜੋ ਜਿਸਮਫਿਰੋਸ਼ੀ ਦੇ ਧੰਦੇ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ। ਗਾਹਕ ਨੂੰ ਮਸਾਜ ਦੇਣ ਦੇ ਨਾਂ ’ਤੇ ਕੈਬਿਨ ’ਚ ਲਿਜਾ ਕੇ ਕਈ ਹੋਰ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਪ੍ਰਸ਼ਾਸਨ ਨੂੰ ਕੋਈ ਖ਼ਬਰ ਨਹੀਂ ਹੈ ਜਾਂ ਪ੍ਰਸ਼ਾਸਨ ਦੇ ਕੁੱਝ ਲੋਕ ਇਸ ਧੰਦੇ ’ਚ ਸਪਾਅ ਸੈਂਟਰ ਮਾਲਿਕਾਂ ਨੂੰ ਸਹਿਯੋਗ ਕਰ ਰਹੇ ਹਨ, ਇਨ੍ਹਾਂ ਸਭ ਚੀਜ਼ਾਂ ਨੂੰ ਲੈ ਕੇ ਫਿਲਹਾਲ ਕੁੱਝ ਵੀ ਸਾਫ ਨਹੀਂ ਹੈ। ਪਤਾ ਲੱਗਾ ਹੈ ਕਿ ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ’ਚ ਦਰਜਨਾਂ ਸਪਾਅ ਸੈਂਟਰ ਹਨ ਪਰ ‘ਕੇ’ ਨਾਂ ਦਾ ਇਕ ਸਪਾਅ ਸੈਂਟਰ ਕੁੱਝ ਜ਼ਿਆਦਾ ਹੀ ਚਰਚਾ ’ਚ ਹੈ ਕਿਉਂਕਿ ਇਸ ਸੈਂਟਰ ਦੀ ਇਕ ਵੀਡੀਓ ਵੀ ਬਾਜ਼ਾਰ ’ਚ ਉਪਲੱਬਧ ਹੈ, ਜਿਸ ’ਚ ਸੈਂਟਰ ਦੀ ਆੜ ’ਚ ਚੱਲ ਰਹੇ ਜਿਸਮਫਿਰੋਸ਼ੀ ਦੇ ਧੰਦੇ ਦਾ ਖੁਲਾਸਾ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਅਹਿਮ ਖ਼ਬਰ, ਜਾਰੀ ਹੋਈ ਐਡਵਾਈਜ਼ਰੀ
ਸਪਾਅ ਸੈਂਟਰ ਦਾ ਮੈਨੇਜਰ ਵਰ੍ਹਾ ਰਿਹਾ ਗਾਹਕਾਂ ’ਤੇ ‘ਕ੍ਰਿਪਾ’, ਮਾਲਿਕ ਬੈਠਾ ਦਿੱਲੀ
ਜਾਣਕਾਰੀ ਮਿਲੀ ਹੈ ਕਿ ਇਸ ਸੈਂਟਰ ਦਾ ਮੈਨੇਜਰ ਹਿਮਾਚਲ ਨਾਲ ਸਬੰਧਤ ਹੈ ਅਤੇ ਇਸ ਵੱਲੋਂ ਸੈਂਟਰ ’ਚ ਆਉਣ ਵਾਲੇ ਕਈ ਲੋਕਾਂ ’ਤੇ ਆਪਣੀ ਵੱਖ ‘ਕ੍ਰਿਪਾ’ ਵਰ੍ਹਾਈ ਜਾ ਰਹੀ ਹੈ, ਜਿਸ ਦੇ ਬਦਲੇ ’ਚ ਰਿਸੈਪਸ਼ਨ ’ਤੇ ਹੀ ਸੌਦਾ ਹੋ ਜਾਂਦਾ ਹੈ। ‘ਸੀ’ ਨਾਮ ਦਾ ਉਕਤ ਮੈਨੇਜਰ ਉਂਝ ਤਾਂ ਇਸ ਮਾਮਲੇ ’ਚ ਮਾਹਿਰ ਖਿਡਾਰੀ ਹੈ ਪਰ ਉਸ ਦੇ ਸੈਂਟਰ ਦੀ ਵੀਡੀਓ ਲੋਕਾਂ ਤੱਕ ਕਿਵੇਂ ਪਹੁੰਚ ਗਈ, ਇਹ ਵੱਡਾ ਸਵਾਲ ਹੈ। ਪਤਾ ਲੱਗਿਆ ਹੈ ਕਿ ਸੈਂਟਰ ਦਾ ਅਸਲੀ ਮਾਲਿਕ ਕੋਈ ‘ਐੱਸ’ ਨਾਮ ਦਾ ਵਿਅਕਤੀ ਹੈ, ਜੋ ਦਿੱਲੀ ’ਚ ਹੋਟਲ ਇੰਡਸਟਰੀ ਦੇ ਕੰਮ ’ਚ ਸ਼ਾਮਲ ਹੈ । ਇਸ ਵਿਅਕਤੀ ਦੇ ਦਿੱਲੀ ਦੇ ਨਾਲ-ਨਾਲ ਜਲੰਧਰ, ਬਠਿੰਡਾ ਅਤੇ ਜੰਮੂ ’ਚ ਵੀ ਸਪਾਅ ਸੈਂਟਰ ਹਨ। ਹੁਣ ਇਨ੍ਹਾਂ ਸਾਰੇ ਸੈਂਟਰਾਂ ’ਚ ਜਾਇਜ਼ ਜਾਂ ਨਾਜਾਇਜ਼ ਕੀ ਕੰਮ ਹੁੰਦਾ ਹੈ, ਇਸ ਬਾਰੇ ’ਚ ਤਾਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਪਰ ਇਹ ਸਾਫ ਹੈ ਕਿ ਜਿਸ ਤਰ੍ਹਾਂ ਲੁਧਿਆਣਾ ਦੇ ਸੈਂਟਰ ਦੀ ਵੀਡੀਓ ਸਾਹਮਣੇ ਆਈ ਹੈ, ਬਾਕੀ ਸੈਂਟਰਾਂ ’ਤੇ ਵੀ ਇਹੋ ਜਿਹਾ ਹੀ ਕੰਮ ਚੱਲਦਾ ਹੋਵੇਗਾ, ਇਹ ਸੰਭਾਵਨਾ ਹੈ।
ਇਹ ਵੀ ਪੜ੍ਹੋ : ਬੇਰਹਿਮੀ ਦੀ ਹੱਦ, ਘਰ 'ਚ ਦਾਖਲ ਹੋ ਕੇ ਬੁਰੀ ਤਰ੍ਹਾਂ ਵੱਢੀ ਔਰਤ, ਪਾਣੀ ਵਾਂਗ ਵਹਿ ਗਿਆ ਖੂਨ
5 ਤੋਂ 8 ਹਜ਼ਾਰ ਰੁਪਏ ਤੱਕ ਵਸੂਲ ਕਰਕੇ ਦਿੱਤੀਆਂ ਜਾ ਰਹੀਆਂ ਸਾਰੀਆਂ ਸੇਵਾਵਾਂ
ਲੁਧਿਆਣਾ ਦੇ ਉਕਤ ਸਪਾਅ ਸੈਂਟਰ ’ਤੇ ਗਾਹਕਾਂ ਨੂੰ ਰਿਸੈਪਸ਼ਨ ’ਤੇ ਮਸਾਜ ਦੇ ਨਾਂ ’ਤੇ 3000 ਤੋਂ 5000 ਰੁਪਏ ਤੱਕ ਲਏ ਜਾਂਦੇ ਹਨ ਪਰ ਕੈਬਿਨ ’ਚ ਜਦੋਂ ਮਸਾਜ ਦੀ ਸੇਵਾ ਦਿੱਤੀ ਜਾਂਦੀ ਹੈ ਤਾਂ ਇਸ ਦੌਰਾਨ ਵੱਖ ਤੋਂ ਚਾਰਜ ਲਏ ਜਾਂਦੇ ਹਨ, ਜਿਸ ਲਈ 2 ਤੋਂ 3 ਹਜ਼ਾਰ ਰੁਪਏ ਤੱਕ ਵੱਖ ਤੋਂ ਵਸੂਲੇ ਜਾਂਦੇ ਹਨ। ਕੈਬਿਨ ’ਚ ਮੌਜੂਦ ਲੜਕੀਆਂ ਵੱਲੋਂ ਇਸ ਰਾਸ਼ੀ ਦੇ ਬਦਲੇ ’ਚ ਹਰ ਤਰ੍ਹਾਂ ਦੀ ਸੇਵਾ ਉਪਲੱਬਧ ਕਰਵਾਈ ਜਾਂਦੀ ਹੈ। ਇਸ ਸਭ ਨੂੰ ਲੈ ਕੇ ਪ੍ਰਸ਼ਾਸਨ ਨੂੰ ਸ਼ਾਇਦ ਖਬਰ ਨਹੀਂ ਹੈ, ਜਿਸ ਕਾਰਨ ਇਸ ਸਪਾਅ ਸੈਂਟਰਾਂ ਦਾ ‘ਕਿੰਗਡਮ’ ਸ਼ਰੇਆਮ ਚੱਲ ਰਿਹਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੱਕੜਾਂ ਦੀ ਟਰਾਲੀ ਨਾਲ ਟਕਰਾਇਆ ਮੋਟਰਸਾਈਕਲ, 19 ਸਾਲਾ ਨੌਜਵਾਨ ਦੀ ਮੌਤ
NEXT STORY