ਬਟਾਲਾ (ਸੈਂਡੀ) - ਵੀਰਵਾਰ ਨਜ਼ਦੀਕੀ ਪਿੰਡ ਗੱਗੋ ਮਾਹਲ ਨਜ਼ਦੀਕ ਗੰਨਿਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟਣ ਕਾਰਨ ਇਕ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਕੁਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਪਿੰਡ ਸਪਰਾਏ ਕੋਠੀ ਨੇ ਦੱਸਿਆ ਕਿ ਗੁਰਮੀਤ ਸਿੰਘ ਉਮਰ 40 ਪੁੱਤਰ ਜਗੀਰ ਸਿੰਘ ਪਿੰਡ ਸਪਰਾਏ ਕੋਠੀ ਤੋਂ ਗੰਨੇ ਨਾਲ ਭਰੀ ਟਰੈਕਟਰ-ਟਰਾਲੀ ਲੈ ਕਿ ਭਲਾ ਪਿੰਡ ਅਜਨਾਲਾ ਵਿਖੇ ਗੰਨਾ ਮਿੱਲ ਜਾ ਰਿਹਾ ਸੀ। ਜਦੋਂ ਉਹ 9 ਵਜੇ ਸਵੇਰੇ ਪਿੰਡ ਗੱਗੋ ਮਾਹਲ ਦੇ ਨਜ਼ਦੀਕ ਪਹੁੰਚਿਆਂ ਤਾਂ ਪਿੱਛੇ ਜਾ ਇਕ ਤੇਜ਼ ਰਫ਼ਤਾਰ ਟਰਾਲੇ ਨੇ ਸਾਈਡ ਮਾਰ ਦਿੱਤੀ, ਜਿਸ ਨਾਲ ਟਰੈਕਟਰ-ਟਰਾਲੀ ਪਲਟ ਗਈ ਤੇ ਗੁਰਮੀਤ ਸਿੰਘ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਚੌਕੀ ਗੱਗੋ ਮਾਹਲ ਦੀ ਪੁਲਸ ਨੇ ਕਾਰਵਾਈ ਕਰਦਿਆ ਹੋਏ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤੀ ਹੈ।
10 ਡੱਬੇ ਦੇਸੀ ਸ਼ਰਾਬ ਸਣੇ ਕਾਬੂ
NEXT STORY