ਮੋਗਾ (ਕਸ਼ਿਸ਼ ਸਿੰਗਲਾ) : ਸ਼ਹਿਰ ਵਿਚ ਟਰੈਫਿਕ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ। ਜੇਕਰ ਗੱਲ ਮੋਗਾ ਦੇ ਮੇਨ ਬਾਜ਼ਾਰ ਅਕਾਲਸਰ ਰੋਡ ਬੱਸ ਸਟੈਂਡ ਜਿੱਥੇ ਸਾਰਾ ਦਿਨ ਚਹਿਲ-ਪਹਿਲ ਰਹਿੰਦੀ ਹੈ, ਟ੍ਰੈਫਿਕ ਦੀ ਸਮੱਸਿਆ ਨੇ ਸ਼ਹਿਰੀਆਂ ਨੂੰ ਹਾਲੇ ਬਹਾਲ ਕਰ ਕੇ ਰੱਖ ਦਿੱਤਾ ਹੈ। ਭਾਵੇਂ ਟ੍ਰੈਫਿਕ ਪੁਲਸ ਵਲੋਂ ਵੱਡੇ ਦਾਅਵੇ ਕਰਦੇ ਹੋਏ ਸ਼ਹਿਰ ਵਿਚੋਂ ਟ੍ਰੈਫਿਕ ਸਮੱਸਿਆ ਦਾ ਹੱਲ ਕਰਨ ਦੇ ਰੋਜ਼ਾਨਾ ਅਖਬਾਰੀ ਦਾਅਵੇ ਕੀਤੇ ਜਾਂਦੇ ਹਨ ਪਰ ਅਸਲੀਅਤ ਇਹ ਹੈ ਕਿ ਸ਼ਹਿਰ ਦੇ ਇਕ ਕੋਨੇ ਤੋਂ ਦੂਜੇ ਪਾਸੇ ਪੁੱਜਣ ਦਾ ਮਹਿਜ਼ ਕੁਝ ਮਿੰਟਾਂ ਦਾ ਸਫ਼ਰ ਲੋਕਾਂ ਨੂੰ ਪਹਾੜ ਜਿੱਡਾ ਲੱਗਣ ਲੱਗ ਜਾਂਦਾ ਹੈ ਕਿਉਂਕਿ ਸ਼ਹਿਰੀਆਂ ਦੇ ਆਪਣੀ ਮੰਜ਼ਿਲ ਤੱਕ ਪੁੱਜਣ ਲਈ 30 ਮਿੰਟ ਤੋਂ ਲੈ ਕੇ 1 ਘੰਟੇ ਤੱਕ ਲੱਗਣ ਵਾਲਾ ਸਮਾਂ ਸ਼ਹਿਰੀਆਂ ਦੇ ਹੱਥ-ਖੜੇ ਕਰਵਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਮੱਸਿਆ ਮੋਗਾ ਦੇ ਸਿਰਫ਼ ਮੁੱਖ ਬਜ਼ਾਰ ਦੀ ਨਹੀਂ ਸਗੋਂ ਗਾਂਧੀ ਰੋਡ, ਅੰਮ੍ਰਿਤਸਰ ਰੋਡ, ਲੁਧਿਆਣਾ ਰੋਡ, ਫਿਰੋਜ਼ਪੁਰ ਰੋਡ, ਚੌਕ ਸੇਖਾਂ, ਰੇਲਵੇ ਰੋਡ,ਸਮੇਤ ਹੋਰਨਾਂ ਥਾਵਾਂ 'ਤੇ ਇਹੋ ਜਿਹੀ ਸਮੱਸਿਆ ਸਾਰਾ ਦਿਨ ਬਣੀ ਰਹਿੰਦੀ ਹੈ। ਅੱਜ ਜਦੋਂ ਸ਼ਹਿਰ ਦੇ ਇਨ੍ਹਾਂ ਵੱਖ-ਵੱਖ ਰੋਡਾਂ ਦੀ ਟ੍ਰੈਫਿਕ ਸਮੱਸਿਆਂ ਦੀ ਜ਼ਮੀਨੀ ਹਕੀਕਤ ਵੇਖੀ ਗਈ ਤਾਂ ਚਾਰੇ ਪਾਸੇ ਲੱਗਦੇ ਜਾਮ ਨੇ ਟ੍ਰੈਫਿਕ ਦਾਅਵਿਆਂ ਦੀ ਪੋਲ੍ਹ ਖੋਲ੍ਹ ਦਿੱਤੀ।
ਹੈਰਾਨੀਜਨਕ ਤੱਥ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਟ੍ਰੈਫਿਕ ਪੁਲਸ ਕਿਸੇ ਤਰ੍ਹਾਂ ਦੀ ਸਮੱਸਿਆਂ ਦਾ ਹੱਲ ਕਰਨ ਦੀ ਬਜਾਏ ਕਥਿਤ ਤੌਰ 'ਤੇ ਜ਼ਿਆਦਾਤਰ ਥਾਵਾਂ 'ਤੇ ਸਿਰਫ ਚਲਾਨਾਂ ਦੀ ਗਿਣਤੀ ਵਧਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਰੋਜ਼ਾਨਾਂ ਬਿਆਨ ਜਾਰੀ ਕਰਕੇ ਸਿਰਫ ਇਹ ਦਰਸਾਇਆ ਜਾਂਦਾ ਹੈ ਕਿ ਅੱਜ ਪੁਲਸ ਨੇ ਇੰਨੇ ਚਲਾਨ ਕਿਤੇ ਹਨ। ਉਂਝ ਸ਼ਹਿਰ ਦੀਆਂ ਕੁੱਝ ਅਜਿਹੀਆਂ ਥਾਵਾਂ ਜ਼ਰੂਰ ਹਨ, ਜਿੱਥੇ ਵਰ੍ਹਿਆਂ ਤੋਂ ਟ੍ਰੈਫਿਕ ਪੁਲਸ ਵਿਚ ਸੇਵਾ ਕਰਦੇ ਕੁੱਝ ਮੁਲਾਜ਼ਮ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹਨ ਜੋ ਟ੍ਰੈਫਿਕ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਕੰਮ ਕਰਦੇ ਹਨ ਜਦੋਂਕਿ ਬਹੁਤੇ ਥਾਵਾਂ 'ਤੇ ਟ੍ਰੈਫਿਕ ਪੁਲਸ ਦਾ ਅਮਲਾ ਸਿਰਫ਼ ਚਲਾਨਾਂ ਦੀ ਗਿਣਤੀ ਵਧਾਉਣ ਤੱਕ ਸੀਮਤ ਹੈ।
ਵੱਡੀ ਖ਼ਬਰ: ਚੰਡੀਗੜ੍ਹ ਸੁਖਨਾ ਲੇਕ ਨੇੜਿਓਂ ਮਿਲਿਆ ਬੰਬ, ਸੀਲ ਕੀਤਾ ਪੂਰਾ ਇਲਾਕਾ
NEXT STORY