ਚੰਡੀਗੜ੍ਹ (ਭੂਸ਼ਣ) : ਸ਼ਹਿਰ ’ਚ ਵਿਸ਼ੇਸ਼ ਟ੍ਰੈਫਿਕ ਪ੍ਰਬੰਧਾਂ ਕਾਰਨ 2 ਤੇ 3 ਮਈ ਨੂੰ ਕਈ ਰੂਟਾਂ ਦੀ ਆਵਾਜਾਈ ’ਤੇ ਪਾਬੰਦੀ ਲਾਈ ਗਈ ਹੈ। ਸਵੇਰੇ 5:30 ਤੋਂ 9:30 ਵਜੇ ਤੱਕ ਕਿਸੇ ਨੂੰ ਵੀ ਇਨ੍ਹਾਂ ਰੂਟਾਂ ’ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਯਾਤਰੀਆਂ ਨੂੰ ਅਸੁਵਿਧਾ ਤੋਂ ਬਚਣ ਲਈ ਬਦਲਵੇਂ ਰਸਤਿਆਂ ’ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। ਸੁਚਾਰੂ ਆਵਾਜਾਈ ਤੇ ਸਮੇਂ ’ਤੇ ਮੰਜ਼ਿਲ ’ਤੇ ਪਹੁੰਚਣ ਲਈ ਵਾਹਨ ਚਾਲਕ ਉਕਤ ਰਸਤਿਆਂ ’ਤੇ ਨਾ ਜਾਣ।
ਇਹ ਵੀ ਪੜ੍ਹੋ : CM ਮਾਨ ਨੇ ਫਿਰ ਦੇ ਦਿੱਤੀ ਸਖ਼ਤ ਚਿਤਾਵਨੀ! ਪੜ੍ਹੋ ਕੀ ਹੈ ਪੂਰੀ ਖ਼ਬਰ
ਯੂ. ਟੀ. ਸਕੱਤਰੇਤ ਪਿੱਛੇ ਪਾਰਕਿੰਗ ਏਰੀਆ, ਸੈਕਟਰ-9 ਤੋਂ ਮਟਕਾ ਚੌਂਕ, ਸੈਕਟਰ-16/17 ਲਾਇਟ ਪੁਆਇੰਟ, ਲਾਇਨਸ ਲਾਇਟ ਪੁਆਇੰਟ ਤੋਂ ਐੱਮ. ਸੀ. ਸਮਾਲ ਚੌਂਕ, ਹੋਟਲ ਸ਼ਿਵਾਲਿਕ ਵਿਊ ਨੇੜੇ ਟੀ-ਪੁਆਇੰਟ, ਤਿਰੰਗਾ ਪਾਰਕ ਵੱਲ।
ਜੀ.ਐੱਮ.ਐੱਸ.ਐੱਸ.ਐੱਸ ਸੈਕਟਰ 16 ਤੋਂ 16/17 ਲਾਇਟ ਪੁਆਇੰਟ, ਲਾਇਨਸ ਲਾਈਟ ਪੁਆਇੰਟ, ਐੱਮ. ਸੀ. ਸਮਾਲ ਚੌਂਕ, ਤਿਰੰਗਾ ਪਾਰਕ ਵੱਲ।
ਜੀ.ਐੱਮ.ਐੱਸ.ਐੱਸ.ਐੱਸ. ਸੈਕਟਰ 22 ਤੋਂ ਗੁਰਦਿਆਲ ਸਿੰਘ ਪੈਟਰੋਲ ਪੰਪ, ਕ੍ਰਿਕਟ ਸਟੇਡੀਅਮ ਚੌਂਕ, ਸ਼ਿਵਾਲਿਕ ਹੋਟਲ ਵੱਲ।
ਜੀ.ਐੱਮ.ਐੱਸ.ਐੱਸ.ਐੱਸ. ਸੈਕਟਰ 23 ਤੋਂ 16/23 ਸਮਾਲ ਚੌਂਕ
ਇਹ ਵੀ ਪੜ੍ਹੋ : ਪੰਜਾਬ ਦੇ ਨਸ਼ਾ ਮੁਕਤੀ ਕੇਂਦਰਾਂ ਲਈ ਵੱਡਾ ਐਲਾਨ, ਤੁਸੀਂ ਵੀ ਪੜ੍ਹੋ
ਸਰਕਾਰੀ ਗ੍ਰਹਿ ਵਿਗਿਆਨ ਕਾਲਜ, ਸੈਕਟਰ-10 ਤੋਂ ਮਟਕਾ ਚੌਂਕ, ਤਾਜ ਲਾਈਟ ਪੁਆਇੰਟ, ਲਾਇਨਸ ਲਾਇਟ ਪੁਆਇੰਟ, ਸਿੱਧਾ ਐੱਮ. ਸੀ. ਸਮਾਲ ਚੌਂਕ ਤੋਂ ਤਿਰੰਗਾ ਪਾਰਕ ਵੱਲ।
ਐੱਮ.ਸੀ. ਦਫ਼ਤਰ ਸੈਕਟਰ-17 ਤੋਂ ਐੱਮ.ਸੀ. ਸਮਾਲ ਚੌਂਕ, ਤਿਰੰਗਾ ਪਾਰਕ ਵੱਲ।
ਜੀ.ਜੀ.ਐੱਮ.ਐੱਸ.ਐੱਸ.ਐੱਸ. ਸੈਕਟਰ-18 ਤੋਂ 17/18 ਲਾਈਟ ਪੁਆਇੰਟ, ਸਾਹਬ ਸਿੰਘ ਲਾਇਟ ਪੁਆਇੰਟ, ਆਈ.ਐੱਸ.ਬੀ.ਟੀ.-17 ਦੇ ਪਿਛਲੇ ਪਾਸੇ ਤਿਰੰਗਾ ਪਾਰਕ ਵੱਲ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ: ਸਵਾਰੀਆਂ ਨਾਲ ਭਰੀ ਬੱਸ ਨਾਲ ਤੜਕਸਾਰ ਵਾਪਰਿਆ ਹਾਦਸਾ, ਪੈ ਗਈਆਂ ਭਾਜੜਾਂ
NEXT STORY