ਲੁਧਿਆਣਾ (ਸੰਨੀ) : ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਰਿਪੇਅਰ ਕਾਰਨ ਸਾਹਨੇਵਾਲ ਪੁਲ ਕਰੀਬ 20 ਦਿਨ ਤੱਕ ਬੰਦ ਰਹੇਗਾ। ਇਸ ਦੌਰਾਨ ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਪੁਲਸ ਨੇ ਡਾਇਰਵਰਜ਼ਨ ਪੁਆਇੰਟ ਜਾਰੀ ਕਰ ਦਿੱਤੇ ਹਨ। ਜਿਨ੍ਹਾਂ ਪੁਆਇੰਟਾਂ ’ਤੇ ਡਾਇਵਰਜ਼ਨ ਲਗਾਈ ਗਈ ਹੈ, ਉੱਥੇ ਬੋਰਡ ਵੀ ਲਗਵਾ ਦਿੱਤੇ ਗਏ ਹਨ। ਪੁਲ ਰਿਪੇਅਰ ਦੌਰਾਨ ਡੇਹਲੋਂ ਵੱਲੋਂ ਚੰਡੀਗੜ੍ਹ ਰੋਡ ਜਾਣ ਵਾਲੀ ਟ੍ਰੈਫਿਕ ਨੂੰ ਵਾਇਆ ਦੋਰਾਹਾ, ਨੀਲੋਂ ਨਹਿਰ ਪੁਲ ਤੋਂ ਅੱਗੇ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਰਸੋਈ ਗੈਸ ਸਿਲੰਡਰਾਂ ਨੂੰ ਲੈ ਕੇ ਮਚੀ ਹਾਹਾਕਾਰ, ਪੜ੍ਹੋ ਪੂਰੀ ਖ਼ਬਰ
ਇਸੇ ਤਰ੍ਹਾਂ ਸਾਹਨੇਵਾਲ ਦੀ ਲੋਕਲ ਟ੍ਰੈਫਿਕ ਨੂੰ ਏਅਰਪੋਰਟ ਰੋਡ ਫਾਟਕ ਤੋਂ ਅੱਗੇ ਭੇਜਿਆ ਜਾਵੇਗਾ। ਉੱਥੇ ਚੰਡੀਗੜ੍ਹ ਰੋਡ ਤੋਂ ਸਾਹਨੇਵਾਲ ਜਾਣ ਵਾਲੀ ਟ੍ਰੈਫਿਕ ਨੂੰ ਨੀਲੋਂ ਨਹਿਰ ਪੁਲ, ਦੋਰਾਹਾ ਹੁੰਦੇ ਹੋਏ ਜਾਣਾ ਪਵੇਗਾ, ਜਦਕਿ ਕੋਹਾੜਾ ਤੋਂ ਸਾਹਨੇਵਾਲ ਜਾਣ ਵਾਲੀ ਟ੍ਰੈਫਿਕ ਪੁਆਇੰਟ, ਢੰਡਾਰੀ ਪੁਲ ਤੋਂ ਅੱਗੇ ਸਾਹਨੇਵਾਲ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਦਰਮਿਆਨ ਸਕੂਲਾਂ ਦਾ ਸਮਾਂ ਬਦਲਿਆ, ਜਾਣੋ ਨਵੀਂ Timing
ਇਸ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਟ੍ਰੈਫਿਕ ਪੁਲਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਬਦਲਵੇਂ ਰੂਟਾਂ ਬਾਰੇ ਦੱਸਿਆ ਗਿਆ ਹੈ ਤਾਂ ਜੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੱਡ ਚੀਰਵੀਂ ਠੰਡ ਦੌਰਾਨ ਚੰਡੀਗੜ੍ਹ ਦੇ ਸਕੂਲਾਂ ਨੂੰ ਲੈ ਕੇ ਵੱਡਾ ਫ਼ੈਸਲਾ, ਇਸ ਤਾਰੀਖ਼ ਤੱਕ ਰਹਿਣਗੇ ਬੰਦ
NEXT STORY