ਚੰਡੀਗੜ੍ਹ : ਚੰਡੀਗੜ੍ਹ 'ਚ ਪੈ ਰਹੀ ਕੜਾਕੇ ਦੀ ਠੰਡ ਦੇ ਮੱਦੇਨਜ਼ਰ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਸਕੂਲ ਸਵੇਰੇ 9.30 ਤੋਂ ਪਹਿਲਾਂ ਨਹੀਂ ਖੁੱਲ੍ਹਣਗੇ ਅਤੇ ਸ਼ਾਮ ਨੂੰ 3 ਵਜੇ ਜਾਂ ਉਸ ਤੋਂ ਪਹਿਲਾਂ ਬੰਦ ਕਰਨੇ ਪੈਣਗੇ। ਅਜੇ ਤੱਕ ਸਰਕਾਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ ਲੈ ਕੇ 1.30 ਵਜੇ ਤੱਕ ਦਾ ਸੀ। ਸਕੂਲਾਂ ਦਾ ਸਮਾਂ ਬਦਲਣ ਦਾ ਮੈਸਜ ਮਾਪਿਆਂ ਨੂੰ ਵਟਸਐਪ 'ਤੇ ਆਇਆ ਹੈ।
ਇਹ ਵੀ ਪੜ੍ਹੋ : ਨਗਰ ਨਿਗਮ ਦੇ 7 ਮੁਲਾਜ਼ਮਾਂ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ
ਪ੍ਰਸ਼ਾਸਨ ਨੇ ਇਹ ਫ਼ੈਸਲਾ ਸ਼ਹਿਰ 'ਚ ਪੈ ਰਹੀ ਹੱਡ ਚੀਰਵੀਂ ਠੰਡ ਦੇ ਮੱਦੇਨਜ਼ਰ ਲਿਆ ਹੈ। ਪ੍ਰਸ਼ਾਸਨ ਦਾ ਇਹ ਫ਼ੈਸਲਾ 8 ਜਨਵਰੀ ਤੋਂ ਲਾਗੂ ਹੋ ਕੇ 13 ਜਨਵਰੀ ਤੱਕ ਰਹੇਗਾ ਕਿਉਂਕਿ ਮੌਸਮ ਵਿਭਾਗ ਨੇ ਅਗਲੇ ਕਈ ਦਿਨਾਂ ਤੱਕ ਤਾਪਮਾਨ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਆਈ ਦੁਖਦਾਈ ਖ਼ਬਰ, ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ (ਤਸਵੀਰਾਂ)
ਦੱਸਣਯੋਗ ਹੈ ਕਿ ਚੰਡੀਗੜ੍ਹ 'ਚ ਇਸ ਸਮੇਂ 112 ਸਰਕਾਰੀ ਸਕੂਲਾ ਚੱਲ ਰਹੇ ਹਨ, ਉੱਥੇ ਹੀ 7 ਗੌਰਮਿੰਟ ਏਡਿਡ ਸਕੂਲ ਵੀ ਹਨ ਅਤੇ 83 ਨਿੱਜੀ ਰਿਕਾਗੇਨਾਈਜ਼ ਸਕੂਲ ਹਨ। ਇਸ ਤੋਂ ਇਲਾਵਾ ਚੰਡੀਗੜ੍ਹ 'ਚ 7 ਸੈਂਟਰਲ ਗੌਰਮਿੰਟ ਵੱਲੋਂ ਕੇਂਦਰੀ ਸਕੂਲ, ਨਵੋਦਿਆ ਸਕੂਲ ਕਮੇਟੀ ਅਤੇ ਏਅਰਫੋਰਸ ਸਕੂਲ ਵੀ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਰਸੋਈ ਗੈਸ ਸਿਲੰਡਰਾਂ ਨੂੰ ਲੈ ਕੇ ਮਚੀ ਹਾਹਾਕਾਰ, ਪੜ੍ਹੋ ਪੂਰੀ ਖ਼ਬਰ
NEXT STORY